ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
ਸੁਲਤਾਨਪੁਰ ਲੋਧੀ, 17 ਸਤੰਬਰ (ਨਰੇਸ਼ ਹੈਪੀ)-ਪ੍ਰਵਾਸੀ ਠੇਕੇਦਾਰਾਂ ਮਿਸਤਰੀਆਂ, ਮਜ਼ਦੂਰਾਂ ਆਦਿ ਵਲੋਂ ਮਿਲ ਕੇ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾ ਦਾ ਪਾਵਨ ਦਿਹਾੜਾ ਮਾਤਾ ਨੈਣਾ ਦੇਵੀ ਮੰਦਰ, ਸੁਲਤਾਨਪੁਰ ਲੋਧੀ ਵਿਖੇ ਮਨਾਇਆ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਬਾਬਾ ਵਿਸ਼ਵਕਰਮਾ ਦੀ ਤਸਵੀਰ ’ਤੇ ਫ਼ੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ | ਪ੍ਰਵਾਸੀ ਠੇਕੇਦਾਰਾਂ, ਮਿਸਤਰੀਆਂ ਅਤੇ ਮਜ਼ਦੂਰਾਂ ਨੇ ਇਸ ਮੌਕੇ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ। ਇਸ ਮੌਕੇ ਭੁਪਿੰਦਰ ਸਿੰਘ ਖ਼ਾਲਸਾ, ਦਿਲਮੋਹਿਤ ਸਿੰਘ ਖ਼ਾਲਸਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਪੀਏ ਬਲਜਿੰਦਰ ਸਿੰਘ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਧੰਜੂ ਸ਼ਾਲਾਪੁਰ ਬੇਟ, ਗੁਰਸ਼ਰਨ ਸਿੰਘ ਵਿੱਕੀ, ਸਰਪੰਚ ਬਲਜਿੰਦਰ ਸਿੰਘ, ਪ੍ਰਧਾਨ ਸੱਤ ਨਰਾਇਣ ਮਹਿਤਾ, ਕੈਸ਼ੀਅਰ ਵਿਕਾਸ ਚੰਦਰ ਸ਼ਰਮਾ, ਪ੍ਰਕਾਸ਼ ਮਹਿਤਾ, ਧੀਰੇਂਦਰ ਮਹਿਤਾ, ਸੁਨੀਲ ਪੀਓਪੀ, ਕੈਲਾਸ਼ ਮਹਿਤਾ, ਕਰਨ ਠੇਕੇਦਾਰ, ਮਹਿੰਦਰ ਮਹਿਤਾ, ਉਮੇਸ਼ ਮਹਿਤਾ, ਰਜੇਸ਼ ਕੁਮਾਰ, ਸੰਜੇ ਠੇਕੇਦਾਰ, ਉਮੇਸ਼ ਕੁਮਾਰ, ਸੁਧੀਰ ਮਹਿਤਾ, ਅਰੁਣ ਮਹਿਤਾ, ਲਲਨ ਮਹਿਤਾ, ਰਮੇਸ਼ ਠੇਕੇਦਾਰ, ਅਰਜੁਨ ਬਾਬਾ, ਅਮਰਿੰਦਰ ਪੀਓਪੀ, ਰਾਜੂ ਪੀਓਪੀ, ਮਨੋਜ ਮਹਿਤਾ, ਅਸ਼ੋਕ ਮਹਿਤਾ, ਰੋਹਨ, ਮੁਰਾਰੀ ਲਾਲ, ਦੀਪਕ ਠੇਕੇਦਾਰ, ਜਤਿੰਦਰ ਮਹਿਤਾ, ਚਿੰਟੂ, ਸ਼ੀਬਾ, ਵਿਨੋਦ ਮਹਿਤਾ, ਛੋਟੇ ਲਾਲ, ਦੀਪਕ ਸ਼ਰਮਾ ਆਦਿ ਹਾਜ਼ਰ ਸਨ |