ਇੰਟੈਕ ਵਲੋਂ ਹੈਰੀਟੇਜ ਅਤੇ ਸਿਟੀਜ਼ਨਸ਼ਿਪ ਟਰੇਨਿੰਗ ਵਰਕਸ਼ਾਪ ਅੱਜ
ਕਪੂਰਥਲਾ, 16 ਸਤੰਬਰ (ਸਡਾਨਾ)-ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈੱਕ) ਵਲੋਂ ਹੈਰੀਟੇਜ ਐਂਡ ਸਿਟੀਜ਼ਨਸ਼ਿਪ ਟਰੇਨਿੰਗ ਵਰਕਸ਼ਾਪ ਸਥਾਨਕ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਖੇ 17 ਸਤੰਬਰ ਨੂੰ ਲਗਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟੈੱਕ ਦੇ ਕਪੂਰਥਲਾ ਇਕਾਈ ਦੇ ਕਨਵੀਨਰ ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ 17 ਸਤੰਬਰ ਨੂੰ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਬੁਲਾਰੇ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਹਰਬੀਰ ਰੰਧਾਵਾ, ਜੋਤੀ ਐਮ ਰਾਏ, ਮਹਾਰਾਣੀ ਮੀਰਾ ਬਸੰਤ ਕੌਰ, ਸੀਮਾ ਆਨੰਦ ਚੋਪੜਾ ਤੇ ਸ਼ਿਵਾਂਸ਼ੀ ਸ੍ਰੀਧਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਕਪੂਰਥਲਾ ਰਿਆਸਤ ਦੀਆਂ ਇਤਿਹਾਸਕ ਇਮਾਰਤਾਂ ਤੇ ਸਭਿਆਚਾਰ ਸਬੰਧੀ ਵਿਚਾਰ ਚਰਚਾ ਹੋਵੇਗੀ | ਵਰਕਸ਼ਾਪ ਉਪਰੰਤ ਸਥਾਨਕ ਜਗਤਜੀਤ ਪੈਲੇਸ ਦਾ ਦੌਰਾ ਵੀ ਕੀਤਾ ਜਾਵੇਗਾ |
ਅਜੀਤ ਡੈਸਕ
17-09-2026