16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹਿੰਦੂ ਕੰਨਿਆ ਕਾਲਜ ’ਚ ਲਗਾਈ ‘ਹੇਅਰ ਸਟਾਈਲਿੰਗ ਤੇ ਹੇਅਰਕਟਸ’ ਵਿਸ਼ੇ ਸੰਬੰਧੀ ਵਰਕਸ਼ਾਪ

ਕਪੂਰਥਲਾ, 14 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 16-09-2026
ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮੋਟੋਲਜੀ ਵਿਭਾਗ ਵਲੋਂ ਹੇਅਰ ਸਟਾਈਲਿੰਗ ਅਤੇ ਹੇਅਰਕਟਸ ਵਿਸ਼ੇ ਸਬੰਧੀ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਅੰਤਰਰਾਸ਼ਟਰੀ ਹੇਅਰ ਟਰੇਨਰ ਤੁਸ਼ਾਰ ਬਾਂਸਲ ਬਤੌਰ ਵਿਸ਼ਾ ਮਾਹਿਰ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥਣਾਂ ਨੂੰ ਵਾਲ ਕੱਟਣ ਦੀਆਂ ਵੱਖ-ਵੱਖ ਤਕਨੀਕਾਂ ਤੇ ਆਧੁਨਿਕ ਹੇਅਰ ਸਟਾਈਲਿੰਗ ਦੇ ਰੁਝਾਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਹੇਅਰ ਕਟਿੰਗ ਦੀ ਤਕਨੀਕ ਦਾ ਪ੍ਰਦਰਸ਼ਨ ਵੀ ਕੀਤਾ | ਤੁਸ਼ਾਰ ਬਾਂਸਲ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਕਿਸਮਾਂ ਦੇ ਹੇਅਰਕਟਸ, ਸੰਦਾਂ ਤੇ ਹੇਅਰ ਸਟਾਈਲ ਦੇ ਤਰੀਕਿਆਂ ਬਾਰੇ ਆਸਾਨ ਢੰਗ ਨਾਲ ਸਮਝਾਇਆ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਾਸਮੋਟੋਲੋਜੀ ਵਿਭਾਗ ਵਲੋਂ ਵਰਕਸ਼ਾਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਵਿਚ ਸ਼ਮੂਲੀਅਤ ਕਰਕੇ ਵਿਦਿਆਰਥਣਾਂ ਦੇ ਗਿਆਨ ਵਿਚ ਵਾਧਾ ਹੋਇਆ ਹੈ | ਵਿਭਾਗ ਦੀ ਇੰਚਾਰਜ ਸੁਪਿ੍ਆ ਸ਼ਰਮਾ ਨੇ ਤੁਸ਼ਾਰ ਬਾਂਸਲ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਦੁਕਾਨਦਾਰਾਂ ਨੇ ਕਾਬੂ ਕੀਤਾ ਅਗਲੀ ਖ਼ਬਰ ਦਾਣਾ ਮੰਡੀ ਢਿਲਵਾਂ ’ਚ ਅਗੇਤੇ ਝੋਨੇ ਦੀ ਫ਼ਸਲ ਦੀ ਤੇਜ਼ੀ ਨਾਲ ਹੋ ਰਹੀ ਆਮਦ ਕਿਸਾਨਾਂ ਨੇ ਸਰਕਾਰੀ ਖ੍ਰੀਦ ਜਲਦ ਸ਼ੁਰੂ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।