21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾ ਵਾਰ ਮੀਟਿੰਗ

ਭੁਲੱਥ, 20 ਅਕਤੂਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਗੁਰਦੁਆਰਾ ਸੁੱਖ ਸਾਗਰ (ਬੇਰੀਆਂਵਾਲਾ) ਭੁਲੱਥ ਵਿਖੇ ਹੋਈ | ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਿਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਂਦੇ ਖੇਤੀ ਕਰਜ਼ਿਆਂ ਸੰਬੰਧੀ ਜਾਰੀ ਕੀਤੇ ਗਏ ਨਵੇਂ ਹੁਕਮ ਕਿਸਾਨਾਂ ’ਤੇ ਵਾਧੂ ਆਰਥਿਕ ਬੋਝ ਪਾਉਣ ਵਾਲੇ ਹਨ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ | ਮੀਟਿੰਗ ਦੌਰਾਨ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦਾ ਮਾਮਲਾ ਵੀ ਉਠਾਇਆ ਗਿਆ | ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਬੇਗੋਵਾਲ ਨਿਰਮਲ ਸਿੰਘ ਮੰਡ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ, ਗੁਲਜ਼ਾਰ ਸਿੰਘ ਇੰਸਪੈਕਟਰ, ਗੁਰਦੇਵ ਸਿੰਘ ਖੱਸਣ, ਬਲਵਿੰਦਰ ਸਿੰਘ ਖੱਸਣ , ਲਖਵਿੰਦਰ ਸਿੰਘ ਖੱਸਣ, ਜਸਬੀਰ ਸਿੰਘ ਖੱਸਣ , ਹਰਪ੍ਰੀਤ ਸਿੰਘ ਲਾਡੀ, ਦਿਆਲ ਸਿੰਘ, ਨਰਿੰਦਰ ਸਿੰਘ ਲਿੱਟਾਂ, ਗੁਰਵਿੰਦਰ ਸਿੰਘ ਮਿੰਟੂ ਲਿੱਟਾਂ ਅਜੈਬ ਸਿੰਘ ਲਿੱਟਾਂ, ਬਿਕਰਮਜੀਤ ਸਿੰਘ ਲਿੱਟਾਂ, ਰਣਜੀਤ ਸਿੰਘ ਰਾਣਾ ਲਿੱਟਾਂ, ਸਤਪਾਲ ਸਿੰਘ ਲਿੱਟਾਂ, ਬਲਵਿੰਦਰ ਸਿੰਘ ਲਿੱਟਾਂ, ਨਰਿੰਦਰ ਸਿੰਘ ਬਾਜਵਾ ਲਿੱਟਾਂ ਆਦਿ ਹਾਜ਼ਰ ਸਨ |

ਅਜੀਤ ਡੈਸਕ 21-10-2026

ਪਿਛਲੀ ਖ਼ਬਰ ਕੁੰਭਕਰਨ ਤੇ ਮੇਘਨਾਦ ਵੱਧ ਨਾਟਕ ਦਾ ਮੰਚਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਅਕਾਲੀ ਦਲ ਨੇ ਦੁਸਹਿਰੇ ਦੇ ਪ੍ਰੋਗਰਾਮ ਕੀਤੇ ਰੱਦ-ਐਚ.ਐਸ. ਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।