15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਐਮ.ਏ.ਸੀ.ਪੀ. ਕੇਸ ’ਚ ਇੰਜੀਨੀਅਰ ਦੀ ਇਤਿਹਾਸਕ ਕਾਨੂੰਨੀ ਜਿੱਤ ਦੀ ਖ਼ੁਸ਼ੀ ’ਚ ਆਰ.ਸੀ.ਐਫ. ’ਚ ਸਮਾਗਮ

ਕਪੂਰਥਲਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਐਮ. ਏ.

ਅਜੀਤ ਡੈਸਕ 15-09-2026

ਕਪੂਰਥਲਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਐਮ.ਏ.ਸੀ.ਪੀ. ਕੇਸ ਵਿਚ ਆਰ.ਸੀ.ਐਫ. ਦੇ ਇੰਜੀਨੀਅਰ ਦੀ ਇਤਿਹਾਸਕ ਕਾਨੂੰਨੀ ਜਿੱਤ ਦੇ ਜਸ਼ਨ ਮਨਾਉਣ ਲਈ ਆਰ.ਸੀ.ਐਫ. ਦੇ ਅਫ਼ਸਰ ਕਲੱਬ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਮ.ਏ. ਸੀ.ਪੀ. ਕੇਸ ਦੀ ਪੈਰਵਾਈ ਕਰਨ ਵਾਲੇ ਸੀਨੀਅਰ ਐਡਵੋਕੇਟ ਸੰਜੀਵ ਮਨਰਾਇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ਼ਾਮਲ ਹੋਏ | ਸਮਾਗਮ ਵਿਚ ਇੰਜੀਨੀਅਰ ਜੀ.ਪੀ. ਸਿੰਘ, ਇੰਜੀਨੀਅਰ ਸੁਸ਼ੀਲ ਵਸ਼ਿਸ਼ਟ, ਇੰਜ. ਜੀ.ਜੀ. ਅਰੋੜਾ, ਇੰਜ. ਨਾਗੇਸ਼ ਯਾਦਵ ਦੀ ਪਤਨੀ ਕੁਸਮ ਯਾਦਵ, ਪੂਨਮ ਅਰੋੜਾ ਨੇ ਸੰਗੀਤਮਈ ਪੇਸ਼ਕਾਰੀਆਂ ਦਿੱਤੀਆਂ, ਜਦਕਿ ਆਰ.ਸੀ.ਐਫ. ਦੀ ਸਟਾਫ਼ ਕੌਂਸਲ ਦੇ ਸੇਵਾ ਮੁਕਤ ਜੁਆਇੰਟ ਸਕੱਤਰ ਬਿ੍ਜ ਮੋਹਨ ਨੇ ਵੀ ਸ਼ਾਇਰੀ ਪੇਸ਼ ਕੀਤੀ | ਇੱਥੇ ਵਰਨਣਯੋਗ ਹੈ ਕਿ ਇੰਜ. ਬਿ੍ਜ ਮੋਹਨ ਤੇ 36 ਹੋਰ ਕਰਮਚਾਰੀਆਂ ਨੇ (ਬਿ੍ਜ ਮੋਹਨ ਤੇ ਹੋਰ ਬਨਾਮ ਆਰ.ਸੀ.ਐਫ. ਤੇ ਯੂਨੀਅਨ ਆਫ਼ ਇੰਡੀਆ) ਵਿਚ 5400 ਦੇ ਗਰੇਡ ਪੇਅ ਵਿਚ ਐਮ.ਏ.ਸੀ.ਪੀ. ਸਕੀਮ ਅਧੀਨ ਤੀਜੀ ਵਿੱਤੀ ਉੱਨਤੀ ਦੇਣ ਤੇ ਇਸ ਨੂੰ ਵਾਪਸ ਲੈਣ ਦੀ ਪ੍ਰਸਤਾਵਿਤ ਕਾਰਵਾਈ ਦੇ ਸਬੰਧ ਵਿਚ ਇਕ ਮਹੱਤਵਪੂਰਨ ਕਾਨੂੰਨੀ ਜਿੱਤ ਹਾਸਿਲ ਕੀਤੀ ਤੇ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਆਰ.ਸੀ.ਐਫ. ਪ੍ਰਸ਼ਾਸਨ ਨੇ ਯੋਗ ਕਰਮਚਾਰੀਆਂ ਨੂੰ ਪਹਿਲਾਂ ਹੀ ਦਿੱਤੇ ਵਿੱਤੀ ਲਾਭ ਨੂੰ ਵਾਪਸ ਲੈਣ/ਘਟਾਉਣ ਦੀ ਕਾਰਵਾਈ ਸ਼ੁਰੂ ਕੀਤੀ | ਜਿਸ ਤੋਂ ਬਾਅਦ ਬਿਨੈਕਾਰਾਂ ਨੇ ਇਸ ਕਾਰਵਾਈ ਨੂੰ ਮਾਨਯੋਗ ਕੇਂਦਰੀ, ਪ੍ਰਸ਼ਾਸਕੀ ਟਿ੍ਬਿਊਨਲ ਚੰਡੀਗੜ੍ਹ ਬੈਂਚ ਦੇ ਸਾਹਮਣੇ ਚੁਣੌਤੀ ਦਿੱਤੀ ਤੇ ਕੇਸ ਦੀ ਮਜ਼ਬੂਤੀ ਨੂੰ ਧਿਆਨ ਵਿਚ ਰੱਖਦੇ ਹੋਏ ਐਡਵੋਕੇਟ ਸੰਜੀਵ ਮਨਰਾਇ ਵਲੋਂ ਪੇਸ਼ ਕੀਤੀਆਂ ਪ੍ਰਭਾਵਸ਼ਾਲੀ ਤੇ ਤਰਕਪੂਰਨ ਦਲੀਲਾਂ ਨੂੰ ਸੁਣਨ ਤੋਂ ਬਾਅਦ ਡਵੀਜ਼ਨ ਬੈਂਚ ਵਿਚ ਸ਼ਾਮਲ ਨਿਆਂਇਕ ਤੇ ਪ੍ਰਸ਼ਾਸਕੀ ਮੈਂਬਰਾਂ ਨੇ ਬੀਤੀ 20 ਅਪ੍ਰੈਲ ਨੂੰ ਫ਼ੈਸਲਾ ਸੁਣਾਉਂਦਿਆਂ ਐਮ.ਏ.ਸੀ.ਪੀ. ਦੇ ਲਾਭ ਨਾਲ ਸਬੰਧਿਤ ਲੰਬਿਤ ਵਿਵਾਦ ਨੂੰ ਇਕ ਨਿਰਨਾਇਕ ਪੜਾਅ ‘ਤੇ ਪਹੁੰਚਾ ਦਿੱਤਾ | ਜਿਸ ਨਾਲ ਪ੍ਰਭਾਵਿਤ ਕਰਮਚਾਰੀਆਂ ਤੇ ਸੇਵਾ ਕਰਮਚਾਰੀਆਂ ਨੂੰ ਇਕ ਮਹੱਤਵਪੂਰਨ ਰਾਹਤ ਮਿਲੀ | ਸਮਾਗਮ ਵਿਚ ਐਮ.ਏ.ਸੀ.ਪੀ. ਕੇਸ ਵਿਚ ਮੁਲਾਜ਼ਮਾਂ ਦੀ ਜਿੱਤ ਲਈ ਐਡਵੋਕੇਟ ਸੰਜੀਵ ਮਨਰਾਇ ਨੂੰ ਇੰਜੀਨੀਅਰ ਬਿ੍ਜ ਮੋਹਨ ਤੇ ਉਨ੍ਹਾਂ ਦੇ ਸਾਥੀਆਂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੀਆਂ ਸਮਰਪਿਤ ਕਾਨੂੰਨੀ ਸੇਵਾਵਾਂ ਦੀ ਸ਼ਲਾਘਾ ਕੀਤੀ | ਇੰਜ. ਬਿ੍ਜ ਮੋਹਨ ਨੇ ਦੱਸਿਆ ਕਿ ਮਾਨਯੋਗ ਟ੍ਰੀਬਿਊਨਲ ਵਲੋਂ ਦਿੱਤਾ ਗਿਆ ਫ਼ੈਸਲਾ ਹਾਲ ਹੀ ਵਿਚ ਆਰ.ਸੀ.ਐਫ. ਪ੍ਰਸ਼ਾਸਨ ਵਲੋਂ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਹੈ | ਉਨ੍ਹਾਂ ਐਡਵੋਕੇਟ ਮਨਰਾਇ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਇੰਜ. ਜੀ.ਪੀ. ਸਿੰਘ ਨੇ ਬਾਖ਼ੂਬੀ ਨਾਲ ਨਿਭਾਏ |

ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਦੇ ਰੋਸ ਵਜੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।