ਪਿੰਡ ਖੱਸਣ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਦਾਦੀ-ਪੋਤੇ ਦੀ ਜੋੜੀ ਨੇ ਲੁੱਟਿਆ ਮੇਲਾ
ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਸਬ-ਡਿਵੀਜ਼ਨ ਵਿਖੇ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਇੱਕ ਦਿਲ ਖਿਚਵਾਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਸਰਕਾਰੀ ਹਾਈ ਸਕੂਲ ਖੱਸਣ ਵਿਖੇ 65 ਸਾਲਾ ਗੁਰਬਖ਼ਸ਼ ਕੌਰ ਨੇ 200 ਮੀਟਰ ਦੌੜ ’ਚ ਹਿੱਸਾ ਲਿਆ, ਜਦਕਿ ਉਨ੍ਹਾਂ ਦੇ 14 ਸਾਲਾ ਪੋਤੇ ਸਲਾਮਤਪੁਰ ਵਾਸੀ ਜੋਬਨਪ੍ਰੀਤ ਨੇ 60 ਮੀਟਰ ਦੌੜ ਵਿਚ ਹਿੱਸਾ ਲਿਆ | ਇਸ ਖੇਡ ਮੁਕਾਬਲੇ ’ਚ ਦਾਦੀ ਅਤੇ ਪੋਤੇ ਦੀ ਸ਼ਮੂਲੀਅਤ ਦਿਨ ਦਾ ਇੱਕ ਖ਼ਾਸ ਪਲ ਬਣ ਗਈ | ਜਿੱਥੇ ਜੋਬਨਪ੍ਰੀਤ ਨੇ ਜਵਾਨੀ ਦੀ ਊਰਜਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਗੁਰਬਖ਼ਸ਼ ਕੌਰ ਨੇ ਇਹ ਦਿਖਾਇਆ ਕਿ ਉਮਰ ਸਿਰਫ਼ ਇੱਕ ਅੰਕੜਾ ਹੈ ਅਤੇ ਤੰਦਰੁਸਤ ਰਹਿਣ ਅਤੇ ਖੇਡਾਂ ਵਿਚ ਹਿੱਸਾ ਲੈਣ ਲਈ ਕੋਈ ਰੁਕਾਵਟ ਨਹੀਂ ਹੈ | ਗੁਰਬਖ਼ਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਦਿਨਾਂ ’ਚ ਦੌੜਿਆ ਕਰਦੀ ਸੀ ਅਤੇ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਉਨ੍ਹਾਂ ਕਿਹਾ ਕਿ ਆਪਣੇ ਪੋਤੇ ਦੇ ਮੁਕਾਬਲੇ ’ਚ ਹਿੱਸਾ ਲੈਣ ਦੇ ਨਾਲ-ਨਾਲ ਇਸ ਈਵੈਂਟ ਵਿਚ ਭਾਗ ਲੈਣਾ ਇੱਕ ਖ਼ੁਸ਼ੀ ਭਰਿਆ ਤਜਰਬਾ ਸੀ ਅਤੇ ਇਸ ਨੇ ਉਨ੍ਹਾਂ ਨੂੰ ਇਹ ਸੁਨੇਹਾ ਫੈਲਾਉਣ ਦਾ ਮੌਕਾ ਦਿੱਤਾ ਕਿ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ | ਇਸ ਤੋਂ ਪਹਿਲਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਨੇ ਵੱਖ-ਵੱਖ ਉਮਰ ਵਰਗਾਂ ਦੇ ਭਾਗੀਦਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਵਿਚ ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਦੇ ਵਰਗ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਇੰਨੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਇੱਕ ਅਜਿਹਾ ਵਿਲੱਖਣ ਖੇਡ ਮਾਹੌਲ ਸਿਰਜਣ ਵਿਚ ਮਦਦ ਕਰ ਰਹੀ ਹੈ ਜਿੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਹਿੱਸਾ ਲੈ ਸਕਦੇ ਹਨ, ਮੁਕਾਬਲਾ ਕਰ ਸਕਦੇ ਹਨ ਅਤੇ ਇੱਕ-ਦੂਜੇ ਨੂੰ ਪ੍ਰੇਰਿਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬਾ ਸਰਕਾਰ ਦਾ ਇੱਕ ਅਭਿਲਾਸ਼ੀ ਪ੍ਰੋਗਰਾਮ ਹੈ, ਜਿਸਦਾ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 38 ਖੇਡਾਂ, ਇੱਕ ਪ੍ਰਦਰਸ਼ਨੀ ਖੇਡ, ਟੈਨਿਸ ਬਾਲ ਕਿ੍ਕਟ, ਅਤੇ ਚਾਰ ਪੈਰਾ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਨੌਂ ਉਮਰ ਵਰਗਾਂ ਵਿਚ ਕਰਵਾਏ ਜਾ ਰਹੇ ਹਨ | ਲੜਕੇ ਅਤੇ ਲੜਕੀਆਂ ਲਈ ਵੱਖਰੇ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਮੌਕੇ ਤੇ ਡੀ. ਐਮ.
ਪ
ਪਿੰਡ ਖੱਸਣ ਵਿਖੇ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਮੌਕੇ ਨਾਮਵਾਰ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਘੁੰਮਣ ਨਾਲ ਹੋਰ ਨਾਮਵਾਰ ਸ਼ਖ਼ਸੀਅਤਾਂ | ਤਸਵੀਰ : ਮਨਜੀਤ ਸਟੂਡੀਓ
15-09-2026
ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਸਬ-ਡਿਵੀਜ਼ਨ ਵਿਖੇ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਇੱਕ ਦਿਲ ਖਿਚਵਾਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਸਰਕਾਰੀ ਹਾਈ ਸਕੂਲ ਖੱਸਣ ਵਿਖੇ 65 ਸਾਲਾ ਗੁਰਬਖ਼ਸ਼ ਕੌਰ ਨੇ 200 ਮੀਟਰ ਦੌੜ ’ਚ ਹਿੱਸਾ ਲਿਆ, ਜਦਕਿ ਉਨ੍ਹਾਂ ਦੇ 14 ਸਾਲਾ ਪੋਤੇ ਸਲਾਮਤਪੁਰ ਵਾਸੀ ਜੋਬਨਪ੍ਰੀਤ ਨੇ 60 ਮੀਟਰ ਦੌੜ ਵਿਚ ਹਿੱਸਾ ਲਿਆ | ਇਸ ਖੇਡ ਮੁਕਾਬਲੇ ’ਚ ਦਾਦੀ ਅਤੇ ਪੋਤੇ ਦੀ ਸ਼ਮੂਲੀਅਤ ਦਿਨ ਦਾ ਇੱਕ ਖ਼ਾਸ ਪਲ ਬਣ ਗਈ | ਜਿੱਥੇ ਜੋਬਨਪ੍ਰੀਤ ਨੇ ਜਵਾਨੀ ਦੀ ਊਰਜਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਗੁਰਬਖ਼ਸ਼ ਕੌਰ ਨੇ ਇਹ ਦਿਖਾਇਆ ਕਿ ਉਮਰ ਸਿਰਫ਼ ਇੱਕ ਅੰਕੜਾ ਹੈ ਅਤੇ ਤੰਦਰੁਸਤ ਰਹਿਣ ਅਤੇ ਖੇਡਾਂ ਵਿਚ ਹਿੱਸਾ ਲੈਣ ਲਈ ਕੋਈ ਰੁਕਾਵਟ ਨਹੀਂ ਹੈ | ਗੁਰਬਖ਼ਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਦਿਨਾਂ ’ਚ ਦੌੜਿਆ ਕਰਦੀ ਸੀ ਅਤੇ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਉਨ੍ਹਾਂ ਕਿਹਾ ਕਿ ਆਪਣੇ ਪੋਤੇ ਦੇ ਮੁਕਾਬਲੇ ’ਚ ਹਿੱਸਾ ਲੈਣ ਦੇ ਨਾਲ-ਨਾਲ ਇਸ ਈਵੈਂਟ ਵਿਚ ਭਾਗ ਲੈਣਾ ਇੱਕ ਖ਼ੁਸ਼ੀ ਭਰਿਆ ਤਜਰਬਾ ਸੀ ਅਤੇ ਇਸ ਨੇ ਉਨ੍ਹਾਂ ਨੂੰ ਇਹ ਸੁਨੇਹਾ ਫੈਲਾਉਣ ਦਾ ਮੌਕਾ ਦਿੱਤਾ ਕਿ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ | ਇਸ ਤੋਂ ਪਹਿਲਾਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਨੇ ਵੱਖ-ਵੱਖ ਉਮਰ ਵਰਗਾਂ ਦੇ ਭਾਗੀਦਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਵਿਚ ਅੰਡਰ-14, ਅੰਡਰ-17, ਅੰਡਰ-21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਦੇ ਵਰਗ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਇੰਨੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਇੱਕ ਅਜਿਹਾ ਵਿਲੱਖਣ ਖੇਡ ਮਾਹੌਲ ਸਿਰਜਣ ਵਿਚ ਮਦਦ ਕਰ ਰਹੀ ਹੈ ਜਿੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਹਿੱਸਾ ਲੈ ਸਕਦੇ ਹਨ, ਮੁਕਾਬਲਾ ਕਰ ਸਕਦੇ ਹਨ ਅਤੇ ਇੱਕ-ਦੂਜੇ ਨੂੰ ਪ੍ਰੇਰਿਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬਾ ਸਰਕਾਰ ਦਾ ਇੱਕ ਅਭਿਲਾਸ਼ੀ ਪ੍ਰੋਗਰਾਮ ਹੈ, ਜਿਸਦਾ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 38 ਖੇਡਾਂ, ਇੱਕ ਪ੍ਰਦਰਸ਼ਨੀ ਖੇਡ, ਟੈਨਿਸ ਬਾਲ ਕਿ੍ਕਟ, ਅਤੇ ਚਾਰ ਪੈਰਾ ਖੇਡਾਂ ਦੇ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਨੌਂ ਉਮਰ ਵਰਗਾਂ ਵਿਚ ਕਰਵਾਏ ਜਾ ਰਹੇ ਹਨ | ਲੜਕੇ ਅਤੇ ਲੜਕੀਆਂ ਲਈ ਵੱਖਰੇ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਮੌਕੇ ਤੇ ਡੀ.ਐਮ.ਐਸ. ਸਪੋਰਟਸ ਕਪੂਰਥਲਾ ਸੁਖਵਿੰਦਰ ਸਿੰਘ, ਡੀ.ਐਸ.ਓ . ਕੁਲਵਿੰਦਰ ਸਿੰਘ, ਬੀ.ਐਮ. ਸਪੋਰਟਸ ਦਿਨੇਸ਼ ਸ਼ਰਮਾ, ਤਰਸੇਮ ਸਿੰਘ ਸੰਧੂ, ਡੀ.ਪੀ ਮਨਮੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਸੁਨੀਲ ਸ਼ਰਮਾ ਪਿ੍ੰਸੀਪਲ ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ, ਰਾਹੁਲ ਮੁਗਲਾਨੀ, ਡੀ.ਪੀ. ਸਾਜਨ ਕੁਮਾਰ, ਸਰਬਜੀਤ ਸਿੰਘ, ਨਿਸ਼ਾ ਅਤੇ ਹੋਰ ਹਾਜ਼ਰ ਸਨ |