14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜੀਐੱਨਏ ਯੂਨੀਵਰਸਿਟੀ ’ਚ ਇੰਟਰਨਲ ਹੈਕਾਥਾਨ, 81 ਟੀਮਾਂ ਨੇ ਲਿਆ ਭਾਗ

ਫਗਵਾੜਾ, 13 ਸਤੰਬਰ (ਹਰਜੋਤ ਸਿੰਘ ਚਾਨਾ)-ਜੀਐਨਏ ਯੂਨੀਵਰਸਿਟੀ ਵੱਲੋਂ ਸਮਾਰਟ ਇੰਡੀਆ ਹੈਕਾਥਾਨ (ਐਸਆਈਐਚ) 2026 ਲਈ ਹੋਣਹਾਰ ਟੀਮਾਂ ਦੀ ਚੋਣ ਕਰਨ ਦੇ ਉਦੇਸ਼ ਨਾਲ 11 ਸਤੰਬਰ ਨੂੰ ਇੰਟਰਨਲ ਹੈਕਾਥਾਨ ਕਰਵਾਇਆ ਗਿਆ | ਇਸ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ 486 ਵਿਦਿਆਰਥੀਆਂ ਨੇ 81 ਟੀਮਾਂ ਦੇ ਰੂਪ ‘ਚ ਭਾਗ ਲਿਆ ਤੇ 61 ਸਮੱਸਿਆਵਾਂ ਦੇ ਤਕਨਾਲੋਜੀ ਆਧਾਰਿਤ ਹੱਲ ਪੇਸ਼ ਕੀਤੇ | ਹੈਕਾਥਾਨ ਦੌਰਾਨ ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ, ਰੋਬੋਟਿਕਸ ਤੇ ਆਟੋਮੇਸ਼ਨ, ਸਿਹਤ ਸੇਵਾਵਾਂ, ਖੇਤੀਬਾੜੀ ਤੇ ਪੇਂਡੂ ਵਿਕਾਸ, ਨਵਿਆਉਣਯੋਗ ਊਰਜਾ, ਸਮਾਰਟ ਇਨਫ੍ਰਾਸਟਰੱਕਚਰ, ਸਿੱਖਿਆ, ਸਾਈਬਰ ਸੁਰੱਖਿਆ ਅਤੇ ਟਿਕਾਊ ਵਿਕਾਸ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਪੇਸ਼ ਕੀਤੇ | ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡੀਨ ਅਕਾਦਮਿਕਸ ਤੇ ਐਸਪੀਓਸੀ, ਐਸਆਈਐਚ- 2026 ਡਾ.

ਅਜੀਤ ਡੈਸਕ 14-09-2026
ਫਗਵਾੜਾ, 13 ਸਤੰਬਰ (ਹਰਜੋਤ ਸਿੰਘ ਚਾਨਾ)-ਜੀਐਨਏ ਯੂਨੀਵਰਸਿਟੀ ਵੱਲੋਂ ਸਮਾਰਟ ਇੰਡੀਆ ਹੈਕਾਥਾਨ (ਐਸਆਈਐਚ) 2026 ਲਈ ਹੋਣਹਾਰ ਟੀਮਾਂ ਦੀ ਚੋਣ ਕਰਨ ਦੇ ਉਦੇਸ਼ ਨਾਲ 11 ਸਤੰਬਰ ਨੂੰ ਇੰਟਰਨਲ ਹੈਕਾਥਾਨ ਕਰਵਾਇਆ ਗਿਆ | ਇਸ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ 486 ਵਿਦਿਆਰਥੀਆਂ ਨੇ 81 ਟੀਮਾਂ ਦੇ ਰੂਪ ‘ਚ ਭਾਗ ਲਿਆ ਤੇ 61 ਸਮੱਸਿਆਵਾਂ ਦੇ ਤਕਨਾਲੋਜੀ ਆਧਾਰਿਤ ਹੱਲ ਪੇਸ਼ ਕੀਤੇ | ਹੈਕਾਥਾਨ ਦੌਰਾਨ ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ, ਰੋਬੋਟਿਕਸ ਤੇ ਆਟੋਮੇਸ਼ਨ, ਸਿਹਤ ਸੇਵਾਵਾਂ, ਖੇਤੀਬਾੜੀ ਤੇ ਪੇਂਡੂ ਵਿਕਾਸ, ਨਵਿਆਉਣਯੋਗ ਊਰਜਾ, ਸਮਾਰਟ ਇਨਫ੍ਰਾਸਟਰੱਕਚਰ, ਸਿੱਖਿਆ, ਸਾਈਬਰ ਸੁਰੱਖਿਆ ਅਤੇ ਟਿਕਾਊ ਵਿਕਾਸ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਪੇਸ਼ ਕੀਤੇ | ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡੀਨ ਅਕਾਦਮਿਕਸ ਤੇ ਐਸਪੀਓਸੀ, ਐਸਆਈਐਚ- 2026 ਡਾ. ਮੋਨਿਕਾ ਹੰਸਪਾਲ, ਡਾ. ਸੀ. ਆਰ. ਤਿ੍ਪਾਠੀ ਦੀ ਹਾਜ਼ਰੀ ‘ਚ ਕੀਤਾ ਗਿਆ | ਇਸ ਮੌਕੇ ਡਾ. ਹੇਮੰਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਰਵਾਇਤੀ ਸੋਚ ਤੋਂ ਅੱਗੇ ਵਧ ਕੇ ਨਵੀਨਤਮ ਤੇ ਵਿਵਹਾਰਿਕ ਹੱਲ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਮਾਰਟ ਇੰਡੀਆ ਹੈਕਾਥਾਨ ਨੌਜਵਾਨ ਨਵੀਨਤਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮਹੱਤਵਪੂਰਨ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ | ਭਾਗ ਲੈਣ ਵਾਲੀਆਂ ਟੀਮਾਂ ਨੇ ਜੂਰੀ ਮੈਂਬਰਾਂ ਤੇ ਜੱਜਾਂ ਸਾਹਮਣੇ ਆਪਣੇ ਪ੍ਰਾਜੈਕਟਾਂ ਦੀ ਪੇਸ਼ਕਾਰੀ ਕੀਤੀ | ਟੀਮਾਂ ਦਾ ਮੁਲਾਂਕਣ ਹੱਲ ਦੀ ਗੁਣਵੱਤਾ, ਨਵੀਨਤਾ, ਵਿਵਹਾਰਿਕਤਾ ਤੇ ਸੰਭਾਵਿਤ ਪ੍ਰਭਾਵ ਦੇ ਆਧਾਰ ‘ਤੇ ਕੀਤਾ ਗਿਆ | ਡਾ. ਮੋਨਿਕਾ ਹੰਸਪਾਲ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ‘ਚ ਰਚਨਾਤਮਕਤਾ, ਸਹਿਯੋਗ ਅਤੇ ਸਮੱਸਿਆ-ਹੱਲ ਕਰਨ ਦੀ ਸਮਰੱਥਾ ਵਿਕਸਿਤ ਕਰਨ ਵਿਚ ਸਹਾਇਕ ਹੁੰਦੀਆਂ ਹਨ | ਇਸ ਮੌਕੇ ਡਾ. ਸੀ. ਆਰ. ਤਿ੍ਪਾਠੀ ਨੇ ਟੀਮਾਂ ਨੂੰ ਹੈਕਾਥਾਨ ਦੇ ਨਿਯਮਾਂ, ਪ੍ਰਜ਼ੈਂਟੇਸ਼ਨ ਦਿਸ਼ਾ-ਨਿਰਦੇਸ਼ਾਂ ਤੇ ਮੁਲਾਂਕਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਯੂਨੀਵਰਸਿਟੀ ਪ੍ਰਬੰਧਨ ਨੇ ਕਿਹਾ ਕਿ ਇੰਟਰਨਲ ਹੈਕਾਥਾਨ ਰਾਹੀਂ ਵਿਦਿਆਰਥੀਆਂ ‘ਚ ਨਵੀਨਤਾ, ਉੱਦਮਸ਼ੀਲਤਾ, ਟੀਮ ਵਰਕ ਤੇ ਤਕਨਾਲੋਜੀ ਆਧਾਰਿਤ ਸਮੱਸਿਆ-ਹੱਲ ਕਰਨ ਦੀ ਸੰਸਕਿ੍ਤੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ-ਕੁਲਦੀਪ ਪਾਠਕ ਅਗਲੀ ਖ਼ਬਰ ਬਿਹਤਰੀਨ ਸੇਵਾਵਾਂ ਬਦਲੇ ਕਬੱਡੀ ਕੋਚ ਸਤਨਾਮ ਸਿੰਘ ਨਾਮੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।