ਕਪੂਰਥਲਾ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਸੇਫ਼ਟੀ ਵਿੰਗ ਵਲੋਂ ਸਹਾਇਕ ਕਮਿਸ਼ਨਰ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਫਗਵਾੜਾ, ਪਾਂਸ਼ਟਾ ਤੇ ਹੋਰ ਖੇਤਰਾਂ ਵਿਚ ਹਵਲਾਈਆਂ, ਡੇਅਰੀ ਵਾਲਿਆਂ ਤੇ ਮਠਿਆਈਆਂ ਨਾਲ ਜੁੜੇ ਕਾਰੋਬਾਰੀਆਂ ਦੇ ਵਰਕਸ਼ਾਪਾਂ ਦੀ ਜਾਂਚ ਕੀਤੀ ਤੇ ਜਾਂਚ ਦੌਰਾਨ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਖੋਇਆ, ਪਨੀਰ ਦੇ ਛੇ ਸੈਂਪਲ ਭਰੇ ਜੋ ਮੌਕੇ ‘ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਨੂੰ ਭੇਜ ਦਿੱਤੇ ਗਏ | ਡਾ. ਹਰਜੋਤਪਾਲ ਸਿੰਘ ਨੇ ਦੱਸਿਆ ਕਿ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਅਨੁਸਾਰ ਸਬੰਧਿਤ ਕਾਰੋਬਾਰੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਫੂਡ ਕਾਰੋਬਾਰੀਆਂ ਨੂੰ ਖ਼ਾਧ ਸੁਰੱਖਿਆ ਤੇ ਸਫ਼ਾਈ ਸਬੰਧੀ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਉਹ ਆਪਣੇ ਅਦਾਰੇ ਨੂੰ ਹਰ ਸਮੇਂ ਸਾਫ਼ ਸੁਥਰਾ ਰੱਖਣ, ਢੱਕਣ ਵਾਲੇ ਡਸਟਰਬਿਨ ਦੀ ਵਰਤੋਂ ਕਰਨ, ਕੂੜਾ ਕਰਕਟ ਖੂਲੇ ਵਿਚ ਤੇ ਸੜਕ ‘ਤੇ ਨਾ ਸੁੱਟਿਆ ਜਾਵੇ, ਕੰਮ ਦੌਰਾਨ ਦਸਤਾਨੇ ਤੇ ਹੈੱਡ ਕੈਪ ਦੀ ਵਰਤੋਂ ਯਕੀਨੀ ਬਣਾਈ ਜਾਵੇ | ਜਾਂਚ ਉਪਰੰਤ ਉਨ੍ਹਾਂ ਹਲਵਾਈਆਂ, ਡੇਅਰੀ ਵਾਲਿਆਂ ਤੇ ਮਠਿਆਈਆਂ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੋਇਆ ਤੇ ਪਨੀਰ ਜਾਂ ਤਾਂ ਆਪਣੇ ਅਦਾਰੇ ਵਿਚ ਖ਼ੁਦ ਤਿਆਰ ਕਰਨ ਜਾਂ ਕਿਸੇ ਉੱਚ ਗੁਣਵੱਤਾ ਵਾਲੇ ਕਾਰੋਬਾਰੀ ਅਦਾਰੇ ਤੋਂ ਪੱਕੇ ਬਿੱਲ ‘ਤੇ ਮੰਗਵਾਇਆ ਜਾਵੇ | ਉਨ੍ਹਾਂ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਕੱਚਾ ਮਾਲ ਵਰਤਣ, ਖ਼ਾਦ ਪਦਾਰਥ ਸਾਫ਼ ਸੁਥਰੇ ਤੇ ਸਵੱਛ ਵਾਤਾਵਰਨ ਵਿਚ ਤਿਆਰ ਕੀਤੇ ਜਾਣ, ਖ਼ਾਦ ਸਮਗਰੀ ਨੂੰ ਹਰ ਸਮੇਂ ਢੱਕ ਕੇ ਰੱਖਿਆ ਜਾਵੇ |
ਫੂਡ ਸੇਫ਼ਟੀ ਵਿੰਗ ਵਲੋਂ ਹਲਵਾਈਆਂ, ਡੇਅਰੀ ਤੇ ਮਠਿਆਈ ਨਾਲ ਜੁੜੇ ਕਾਰੋਬਾਰੀਆਂ ਦੀ ਵਰਕਸ਼ਾਪਾਂ ਦੀ ਜਾਂਚ
ਕਪੂਰਥਲਾ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਸੇਫ਼ਟੀ ਵਿੰਗ ਵਲੋਂ ਸਹਾਇਕ ਕਮਿਸ਼ਨਰ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਫਗਵਾੜਾ, ਪਾਂਸ਼ਟਾ ਤੇ ਹੋਰ ਖੇਤਰਾਂ ਵਿਚ ਹਵਲਾਈਆਂ, ਡੇਅਰੀ ਵਾਲਿਆਂ ਤੇ ਮਠਿਆਈਆਂ ਨਾਲ ਜੁੜੇ ਕਾਰੋਬਾਰੀਆਂ ਦੇ ਵਰਕਸ਼ਾਪਾਂ ਦੀ ਜਾਂਚ ਕੀਤੀ ਤੇ ਜਾਂਚ ਦੌਰਾਨ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਖੋਇਆ, ਪਨੀਰ ਦੇ ਛੇ ਸੈਂਪਲ ਭਰੇ ਜੋ ਮੌਕੇ ‘ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਨੂੰ ਭੇਜ ਦਿੱਤੇ ਗਏ | ਡਾ.
ਫੂਡ ਸੇਫ਼ਟੀ ਵਿੰਗ ਵਲੋਂ ਸਹਾਇਕ ਕਮਿਸ਼ਨਰ ਡਾ. ਹਰਜੋਤਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਫਗਵਾੜਾ ’ਚ ਇਕ ਮਠਿਆਈ ਨਾਲ ਜੁੜੇ ਇਕ ਕਾਰੋਬਾਰੀ ਦੀ ਵਰਕਸ਼ਾਪ ਦੀ ਜਾਂਚ ਕਰਦੇ ਹੋਏ | ਅਜੀਤ ਤਸਵੀਰ
13-09-2026