ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਸਮਾਗਮ ਕਰਵਾਇਆ
ਸੁਲਤਾਨਪੁਰ ਲੋਧੀ, 9 ਸਤੰਬਰ (ਨਰੇਸ਼ ਹੈਪੀ)-ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ | ਅਕਾਲ ਅਕੈਡਮੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ | ਉਪਰੰਤ ਵਿਦਿਆਰਥੀਆਂ ਤੇ ਅਧਿਆਪਕਾ ਸਿਮਰਨ ਕੌਰ ਵੱਲੋਂ ਸ਼ਬਦ ਗਾਇਣ ਵੀ ਕੀਤਾ ਗਿਆ | ਸ਼ਬਦ ਗਾਇਣ ਦੀ ਤਿਆਰੀ ਅਧਿਆਪਕ ਕਾਸ਼ਮ ਖ਼ਾਨ ਨੇ ਕਰਵਾਈ | ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ ਕੀਤੀ ਗਈ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਵਿਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪਿ੍ੰਸੀਪਲ ਗਗਨਦੀਪ ਕੌਰ ਨੇ ਵੀ ਵਿਦਿਆਰਥੀਆਂ ਦੁਆਰਾ ਕੀਤੇ ਜਾ ਰਹੇ ਗੁਰਬਾਣੀ ਜਾਪ ਵਿਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ | ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਮੈਡਮ ਮਨਜੀਤ ਕੌਰ, ਪਰਗਟ ਸਿੰਘ, ਇੰਦਰਪਾਲ ਸਿੰਘ, ਮੈਡਮ ਮੋਨਾ ਘਈ (ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੀਨੀਅਰ ਵਿੰਗ), ਮੈਡਮ ਮਧੂ ਸ਼ਰਮਾ (ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਜੂਨੀਅਰ ਵਿੰਗ) ਐਕਟੀਵਿਟੀ ਇੰਚਾਰਜ ਮੈਡਮ ਨੇਹਾ, ਗੁਰਪ੍ਰੀਤ ਕੌਰ, ਲਵਨੀਤ ਕੌਰ, ਸਰਬਜੀਤ ਕੌਰ ਚਾਹਲ, ਮਨਦੀਪ ਕੌਰ, ਰਵਿੰਦਰਪਾਲ ਸਿੰਘ, ਰਜਨੀ ਬਾਲਾ, ਮੈਡਮ ਸੁਸ਼ਮਾ ਧੀਰ, ਜਸਬੀਰ ਸਿੰਘ, ਰਾਜਨਦੀਪ ਕੌਰ, ਅਮਨਦੀਪ ਕੌਰ, ਪੂਜਾ ਨੰਦਾ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |