10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਾਰਕੀਟ ਕਮੇਟੀ ਵਲੋਂ ਬਣਾਈਆਂ ਗਈਆਂ 2 ਸੜਕਾਂ ਪਿੰਡ ਤਲਵੰਡੀ ਚੌਧਰੀਆਂ ਲਈ ਬਣੀਆਂ ਮੁਸੀਬਤ

ਤਲਵੰਡੀ ਚੌਧਰੀਆਂ, 9 ਸਤੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਸਭ ਤੋਂ ਵੱਡਾ ਪਿੰਡ ਹੈ, ਜਿਸ ਦੀ ਆਬਾਦੀ 11-12 ਹਜ਼ਾਰ ਦੇ ਕਰੀਬ ਹੈ | ਪਿੰਡ ਦੇ 11 ਵਾਰਡਾਂ ਲਈ ਲਗਭਗ ਪੰਜ ਹਜ਼ਾਰ ਵੋਟਰਾਂ ਲਈ ਪੰਜ ਬੂਥ ਬਣਦੇ ਹਨ | ਪਿੰਡ ਤਲਵੰਡੀ ਚੌਧਰੀਆਂ ਨੂੰ ਸਬ - ਤਹਿਸੀਲ ਦਾ ਰੁਤਬਾ ਦਿੱਤਾ ਗਿਆ ਹੈ, ਪਰ ਆਉਣ ਜਾਣ ਵਾਲੇ ਲੋਕ ਸੜਕਾਂ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਹੁੰਦੇ ਹਨ | ਪਿੰਡ ਤਲਵੰਡੀ ਚੌਧਰੀਆਂ ਦੀ ਮੇਨ ਸੜਕ ਤੋਂ ਜਾਣ ਵਾਲੀਆਂ ਦੋ ਸੜਕਾਂ ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਚੌਕ ਤੋਂ ਨੂਰਪੁਰ ਚੌਕ ਤੱਕ ਜਾਂਦੀ ਸੜਕ ਅਤੇ ਸ਼ਹੀਦ ਊਧਮ ਸਿੰਘ ਚੌਕ ਤੋਂ ਸਵਰਗਵਾਸੀ ਸਾਬਕਾ ਐਮ. ਐਲ.

ਅਜੀਤ ਡੈਸਕ 10-09-2026
ਤਲਵੰਡੀ ਚੌਧਰੀਆਂ, 9 ਸਤੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਸਭ ਤੋਂ ਵੱਡਾ ਪਿੰਡ ਹੈ, ਜਿਸ ਦੀ ਆਬਾਦੀ 11-12 ਹਜ਼ਾਰ ਦੇ ਕਰੀਬ ਹੈ | ਪਿੰਡ ਦੇ 11 ਵਾਰਡਾਂ ਲਈ ਲਗਭਗ ਪੰਜ ਹਜ਼ਾਰ ਵੋਟਰਾਂ ਲਈ ਪੰਜ ਬੂਥ ਬਣਦੇ ਹਨ | ਪਿੰਡ ਤਲਵੰਡੀ ਚੌਧਰੀਆਂ ਨੂੰ ਸਬ - ਤਹਿਸੀਲ ਦਾ ਰੁਤਬਾ ਦਿੱਤਾ ਗਿਆ ਹੈ, ਪਰ ਆਉਣ ਜਾਣ ਵਾਲੇ ਲੋਕ ਸੜਕਾਂ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਹੁੰਦੇ ਹਨ | ਪਿੰਡ ਤਲਵੰਡੀ ਚੌਧਰੀਆਂ ਦੀ ਮੇਨ ਸੜਕ ਤੋਂ ਜਾਣ ਵਾਲੀਆਂ ਦੋ ਸੜਕਾਂ ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਚੌਕ ਤੋਂ ਨੂਰਪੁਰ ਚੌਕ ਤੱਕ ਜਾਂਦੀ ਸੜਕ ਅਤੇ ਸ਼ਹੀਦ ਊਧਮ ਸਿੰਘ ਚੌਕ ਤੋਂ ਸਵਰਗਵਾਸੀ ਸਾਬਕਾ ਐਮ.ਐਲ.ਏ ਬਚਨ ਸਿੰਘ ਪਟਵਾਰੀ ਦੇ ਘਰ ਤੱਕ ਮਾਰਕੀਟ ਕਮੇਟੀ ਵਲੋਂ ਬਣਾਈਆਂ ਸੜਕਾਂ ਦੀ ਹਾਲਤ ਬਹੁਤ ਖਸਤਾ ਹੈ | ਸੜਕਾਂ ਨੀਵੀਂਆਂ ਹੋਣ ਕਾਰਨ ਲੋਕਾਂ ਨੇ ਆਪਣੀ ਮਰਜ਼ੀ ਅਨੁਸਾਰ ਬਜਰੀ ਤੇ ਪੱਥਰ ਸੁੱਟ ਕੇ ਉੱਚੀਆਂ ਕਰ ਆਪਣੇ ਘਰਾਂ ਦੇ ਨਾਲ ਦੀਆਂ ਸੜਕਾਂ ਉੱਚੀਆਂ ਕਰਕੇ ਹੌਦੀਆਂ ਬਣਾ ਕੇ ਨਾਲ ਪੱਥਰ ਲਗਾ ਦਿੱਤੇ ਹਨ, ਜਿਸ ਕਰਕੇ ਸੜਕਾਂ ਦੀ ਚੌੜਾਈ ਘੱਟ ਗਈ ਹੈ | ਸਕੂਲਾਂ ਨੂੰ ਬੱਚੇ ਲੈ ਕੇ ਜਾਣ ਵਾਲੀਆਂ ਬੱਸਾਂ ਅਕਸਰ ਉੱਚੀਆਂ ਨੀਵੀਂਆਂ ਹੁੰਦੀਆਂ ਹਾਦਸਿਆਂ ਨੂੰ ਜਨਮ ਦੇ ਸਕਦੀਆਂ ਅਤੇ ਕਈ ਵਾਰੀ ਅਜਿਹਾ ਹੋ ਵੀ ਚੁੱਕਾ ਹੈ | ਇਨ੍ਹਾਂ ਸੜਕਾਂ ਸਬੰਧੀ ਜਦੋਂ ਸਰਪੰਚ ਬਲਵਿੰਦਰ ਸਿੰਘ ਲੱਡੂ ਨੂੰ ਪੁੱਛਿਆ ਕਿ ਲੋਕ ਆਪਣੀ ਇੱਛਾ ਨਾਲ ਜਿੱਥੋਂ ਮਰਜ਼ੀ ਸੜਕ ਉੱਚੀ ਕਰ ਲੈਂਦੇ ਹਨ ਤਾਂ ਉਨ੍ਹਾਂ ਦੱਸਿਆ ਕਿ ਇਹ ਦੋਵੇਂ ਸੜਕਾਂ ਮਾਰਕੀਟ ਕਮੇਟੀ ਨੇ ਬਣਾਈਆਂ ਸਨ, ਅਸੀਂ ਇਨ੍ਹਾਂ ਦੀ ਪੁਟਾਈ ਨਹੀਂ ਕਰਾ ਸਕਦੇ, ਪਰ ਜਦੋਂ ਅਸੀਂ ਲੋਕਾਂ ਨੂੰ ਸੜਕ ਉੱਚੀ ਕਰਨ ਤੋਂ ਰੋਕਦੇ ਹਾਂ ਤਾਂ ਉਹ ਨੀਵੀਂ ਸੜਕ ‘ਤੇ ਪਾਣੀ ਖੜੇ ਹੋਣ ਦਾ ਬਹਾਨਾ ਮਾਰਦੇ ਹਨ | ਕਹਿਣ ਦੇ ਬਾਵਜੂਦ ਵੀ ਲੋਕ ਨਹੀਂ ਮੰਨ ਰਹੇ | ਵਿਭਾਗ ਨੂੰ ਕਈ ਵਾਰੀ ਸੜਕ ਬਣਾਉਣ ਦੀ ਬੇਨਤੀ ਕਰ ਚੁੱਕੇ ਹਾਂ, ਪਰ ਕੋਈ ਮੰਨਣ ਨੂੰ ਤਿਆਰ ਨਹੀਂ | ਸੜਕ ਸਰਕਾਰੀ ਹੈ ਪੰਚਾਇਤ ਦੇ ਵੱਸ ਦਾ ਰੋਗ ਨਹੀਂ | ਪੰਚਾਇਤ ਤੇ ਆਮ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਕ ਕਿੱਲੋਮੀਟਰ ਦੇ ਲਗਭਗ ਇਹ ਦੋਵੇਂ ਸੜਕਾਂ ਮਾਰਕੀਟ ਕਮੇਟੀ ਦੇ ਕੋਟੇ ਵਿਚੋਂ ਜਲਦੀ ਤੋਂ ਜਲਦੀ ਬਣਾਈਆਂ ਜਾਣ |
ਪਿਛਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਸਮਾਗਮ ਕਰਵਾਇਆ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।