06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਪਣੀ ਆਵਾਜ਼ ਵਲੋਂ ਡਾ. ਬਲਜੀਤ ਕੌਰ ਨੂੰ ਮਿਲਿਆ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਕਾਲਾ ਸੰਘਿਆਂ, 5 ਸਤੰਬਰ (ਬਲਜੀਤ ਸਿੰਘ ਸੰਘਾ)- ਆਪਣੀ ਆਵਾਜ਼ ਮਾਸਿਕ ਪੰਜਾਬੀ ਮੈਗਜ਼ੀਨ ਵਲੋਂ ਦੋਨਾਂ ਪੱਤਰਕਾਰ ਮੰਚ ਦੇ ਸਹਿਯੋਗ ਨਾਲ ਡਾ. ਬਲਜੀਤ ਕੌਰ (ਪੂਰਵ ਡੀਨ ਅਤੇ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ) ਨੂੰ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਪੁਰਸਕਾਰ ਦਿੱਤਾ ਗਿਆ | ਕਾਲਜ ਦੇ ਹਾਲ ਵਿੱਚ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ , ਕਾਲਜ ਦੇ ਪ੍ਰਧਾਨ ਇੰਜ.

ਐਤਵਾਰ, 6 ਸਤੰਬਰ, 2026 06-09-2026
ਕਾਲਾ ਸੰਘਿਆਂ, 5 ਸਤੰਬਰ (ਬਲਜੀਤ ਸਿੰਘ ਸੰਘਾ)- ਆਪਣੀ ਆਵਾਜ਼ ਮਾਸਿਕ ਪੰਜਾਬੀ ਮੈਗਜ਼ੀਨ ਵਲੋਂ ਦੋਨਾਂ ਪੱਤਰਕਾਰ ਮੰਚ ਦੇ ਸਹਿਯੋਗ ਨਾਲ ਡਾ. ਬਲਜੀਤ ਕੌਰ (ਪੂਰਵ ਡੀਨ ਅਤੇ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ) ਨੂੰ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਪੁਰਸਕਾਰ ਦਿੱਤਾ ਗਿਆ | ਕਾਲਜ ਦੇ ਹਾਲ ਵਿੱਚ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ , ਕਾਲਜ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ, ਡਾ. ਆਸਾ ਸਿੰਘ ਘੁੰਮਣ , ਪ੍ਰੋ. ਕੁਲਵੰਤ ਸਿੰਘ ਔਜਲਾ, ਪਿ੍ੰ. ਕੁਲਵਿੰਦਰ ਸਿੰਘ ਸਰਾਏ , ਆਪਣੀ ਆਵਾਜ਼ ਦੇ ਸੰਪਾਦਕ ਡਾ. ਰਾਮ ਮੂਰਤੀ, ਡਾ. ਰਘਬੀਰ ਕੌਰ, ਪਿ੍ੰ. ਬਲਜਿੰਦਰ ਕੌਰ ਸਚਦੇਵਾ ਤੇ ਪਿ੍ੰ. ਰਜਿੰਦਰ ਕੌਰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ | ਡਾ. ਰਾਮ ਮੂਰਤੀ ਨੇ ਡਾ. ਬਲਜੀਤ ਕੌਰ ਦੀ ਸ਼ਖ਼ਸੀਅਤ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪ ਨੇ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇ ਕੇ ਜ਼ਿੰਦਗੀ ਜਿਊਣ ਜੋਗੇ ਬਣਾਇਆ| ਉਹਨਾਂ ਤੋਂ ਬਾਅਦ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਆਸਾ ਸਿੰਘ ਘੁੰਮਣ ਨੇ ਵੀ ਡਾ. ਬਲਜੀਤ ਕੌਰ ਜੀ ਦੇ ਦੀ ਸ਼ਖ਼ਸੀਅਤ ਅਤੇ ਅਦਬੀ ਗੁਣਾਂ ਬਾਰੇ ਵਿੱਦਿਅਕ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਉਹਨਾਂ ਆਪਣੀ ਆਵਾਜ਼ ਦੀ ਟੀਮ ਦੇ ਮੁਖੀ ਸੁਰਿੰਦਰ ਸਿੰਘ ਸੁੰਨੜ ਹੁਣਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ | ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੀ ਪਿ੍ੰ. ਡਾ. ਨਵਜੋਤ ਕੌਰ ਨੇ ਡਾ. ਬਲਜੀਤ ਕੌਰ ਨਾਲ ਬਿਤਾਏ ਭਾਵੁਕ ਪਲਾਂ ਅਤੇ ਜ਼ਿੰਦਗੀ ਦੀ ਸਾਂਝ ਨੂੰ ਪੇਸ਼ ਕੀਤਾ | ਪਿ੍ੰਸੀਪਲ ਕੁਲਵਿੰਦਰ ਸਿੰਘ ਸਰਾਏ ਹੁਣਾਂ ਨੇ ਸੁਰਿੰਦਰ ਸਿੰਘ ਸੁੰਨੜ ਨੂੰ ਇਸ ਉਪਯੁਕਤ ਚੋਣ ਲਈ ਵਧਾਈ ਦਿੱਤੀ ਅਤੇ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਪ੍ਰਥਾ ਨੂੰ ਜਾਰੀ ਰੱਖਣ ਦਾ ਮਸ਼ਵਰਾ ਵੀ ਦਿੱਤਾ | ਉਹਨਾਂ ਵੱਲੋਂ ਡਾ. ਬਲਜੀਤ ਕੌਰ ਨੂੰ ਪੰਜਾਬੀ ਸੱਥ ਵਲੋਂ ਛਾਪੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ ਅਤੇ ਕਾਲਜ ਦੀ ਲਾਇਬ੍ਰੇਰੀ ਲਈ ਪੁਸਤਕਾਂ ਵੀ ਦਿੱਤੀਆਂ | ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸਨਮਾਨ ਦੀ ਰਸਮ ਅਦਾ ਕੀਤੀ ਗਈ | ਸਨਮਾਨ ਵਿੱਚ ਇੱਕ ਯਾਦਗਾਰੀ ਚਿੰਨ੍ਹ , ਇਕ ਲੱਖ ਰੁਪਿਆ ਸੁਰਿੰਦਰ ਸਿੰਘ ਸੁੰਨੜ ਹੋਣਾ ਵੱਲੋਂ ਭੇਟ ਕੀਤਾ ਗਿਆ | ਕਾਲਜ ਪਿ੍ੰ. ਬਲਜਿੰਦਰ ਕੌਰ ਸਚਦੇਵਾ ਵੱਲੋਂ ਉਨ੍ਹਾਂ ਨੂੰ ਸ਼ਾਲ ਪਹਿਨਾਇਆ ਗਿਆ | ਉਪਰੰਤ ਡਾ. ਬਲਜੀਤ ਕੌਰ ਨੇ ਆਪਣੀ ਆਵਾਜ਼ ਦੀ ਸਮੁੱਚੀ ਟੀਮ, ਸੁਰਿੰਦਰ ਸਿੰਘ ਸੁੰਨੜ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸਨਮਾਨ ਲਈ ਉਹਨਾਂ ਦੀ ਚੋਣ ਕੀਤੀ | ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਡਾ. ਕੁਲਵਿੰਦਰ ਕੌਰ ਅਤੇ ਡਾ. ਰਾਮ ਮੂਰਤੀ ਨੇ ਸਾਂਝੇ ਤੌਰ ਤੇ ਕੀਤਾ | ਇਸ ਸਮਾਗਮ ’ਚ ਕਾਲਜ ਪ੍ਰਬੰਧਕ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ ਹੈਪੀ, ਖ਼ਜ਼ਾਨਚੀ ਜਥੇਦਾਰ ਗੁਰਦੇਵ ਸਿੰਘ ਸੰਘਾ, ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਕਰੁਣਾ ਕਟੋਚ , ਸੁਖਜਿੰਦਰ ਸਿੰਘ , ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ, ਦੋਨਾਂ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ, ਸੰਸਥਾਪਕ ਪ੍ਰਧਾਨ ਅਮਰਜੀਤ ਸਿੰਘ ਨਿੱਝਰ, ਸੁਖਵਿੰਦਰ ਸਿੱਧੂ, ਦਸਮੇਸ਼ ਦੀਪਕ ਸਿੰਘ ਬਿਮਲ, ਰਵੀ ਨਕਰਮਾ, ਅਜਮੇਰ ਸਿੰਘ ਢਪਈ , ਜਗਦੀਪ ਸਿੰਘ ਪਿ੍ੰਸ , ਜਰਨੈਲ ਸਿੰਘ ਸਾਖੀ , ਮਨੀਸ਼ ਤਾਲਿਬ, ਸ਼੍ਰੋਮਣੀ ਬਾਲ ਲੇਖਕ ਮਾਸਟਰ ਆਤਮਾ ਸਿੰਘ ਚਿੱਟੀ , ਕਾਲਜ ਦੀ ਸਾਬਕਾ ਪਿ੍ੰਸੀਪਲ ਮੈਡਮ ਜਸਬੀਰ ਕੌਰ, ਅੰਮਿ੍ਤ ਸਿੰਘ ਸਰਾਏ, ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਡਾ. ਸਰਬਜੀਤ ਸਿੰਘ, ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ|
ਪਿਛਲੀ ਖ਼ਬਰ ਸਿੱਖ ਨੌਜਵਾਨ ’ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਅਕਾਲੀ ਆਗੂਆਂ ਵਲੋਂ ਨਿੰਦਾ ਅਗਲੀ ਖ਼ਬਰ ਵੱਖ - ਵੱਖ ਸਕੂਲਾਂ ’ਚ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।