06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੀ.ਟੀ.ਯੂ. ਵਿਖੇ ਵੱਖ-ਵੱਖ ਕੋਰਸਾਂ ’ਚ ਦਾਖ਼ਲਾ ਲੈਣ ਲਈ ਤਰੀਕਾਂ ’ਚ ਕੀਤਾ ਵਾਧਾ

ਕਪੂਰਥਲਾ, 5 ਸਤੰਬਰ (ਸਡਾਨਾ)-ਆਈ. ਕੇ.

ਰਜਿਸਟਰਾਰ ਡਾ. ਨਵਦੀਪਕ ਸੰਧੂ 06-09-2026
ਕਪੂਰਥਲਾ, 5 ਸਤੰਬਰ (ਸਡਾਨਾ)-ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਵੱਖ-ਵੱਖ ਕੋਰਸਾਂ ਅਧੀਨ ਦਾਖਲੇ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਦੱਸਿਆ ਕਿ ਕੌਂਸਲ ਆਫ਼ ਆਰਕੀਟੈਕਚਰ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ, ਯੂਨੀਵਰਸਿਟੀ ਗਰਾਂਟ ਕਮਿਸ਼ਨ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਵੱਖ-ਵੱਖ ਪ੍ਰੋਗਰਾਮਾਂ ਵਿਚ ਦਾਖਲੇ ਦੀ ਆਖ਼ਰੀ ਮਿਤੀ ਵਾਧਾ ਕੀਤਾ ਗਿਆ ਹੈ | ਜਿਸ ਤਹਿਤ ਯੂਨੀਵਰਸਿਟੀ ਨੇ ਸਬੰਧਿਤ ਰੈਗੂਲੇਟਰੀ ਸੰਸਥਾਵਾਂ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦਾਖਲਾ ਸਮਾਂ ਸਾਰਨੀ ਵਧਾਈ ਹੈ | ਉਨ੍ਹਾਂ ਦੱਸਿਆ ਕਿ ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਏ.ਆਈ.ਸੀ.ਟੀ.ਈ. ਤੇ ਯੂ.ਜੀ.ਸੀ. ਨਿਯੰਤਰਿਤ ਕੋਰਸਾਂ ਲਈ ਵਧਾਈ ਗਈ ਆਖ਼ਰੀ ਮਿਤੀ 14 ਸਤੰਬਰ 2026 ਹੈ | ਜਦਕਿ ਪੀ.ਸੀ.ਆਈ. ਅਤੇ ਸੀ.ਓ.ਏ. ਅਧੀਨ ਕੋਰਸਾਂ ਲਈ ਦਾਖਲੇ ਦੀ ਆਖ਼ਰੀ ਮਿਤੀ 15 ਸਤੰਬਰ ਹੈ | ਡਾ. ਨਵਦੀਪਕ ਸੰਧੂ ਨੇ ਕਿਹਾ ਕਿ ਇਹ ਵਾਧਾ ਉਨ੍ਹਾਂ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਮੌਕਾ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਮਨਪਸੰਦ ਕੋਰਸ ਜਾਂ ਪੀ.ਟੀ.ਯੂ. ਨਾਲ ਸੰਬੰਧਿਤ ਕਾਲਜਾਂ ਵਿਚ ਦਾਖਲਾ ਪ੍ਰਾਪਤ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਯੋਗ ਵਿਦਿਆਰਥੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ |
ਪਿਛਲੀ ਖ਼ਬਰ ਹੈਰੋਇਨ ਸਮੇਤ 1 ਔਰਤ ਕਾਬੂ ਅਗਲੀ ਖ਼ਬਰ ਸਟੱਡੀ ਵੀਜ਼ੇ ਸੰਬੰਧੀ ਸਟੱਡੀ ਪਲੈਨਟ ਵਿਖੇ ਵਿਸ਼ੇਸ਼ ਸੈਮੀਨਾਰ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।