04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰੇਲ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਵਿਅਕਤੀ ਦੀ ਮੌਤ

ਸੁਭਾਨਪੁਰ, 3 ਸਤੰਬਰ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕ ਹਮੀਰਾ ਵਿਖੇ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਇਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜੀ. ਆਰ.

ਅਜੀਤ ਡੈਸਕ 04-09-2026
ਸੁਭਾਨਪੁਰ, 3 ਸਤੰਬਰ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕ ਹਮੀਰਾ ਵਿਖੇ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਇਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜੀ. ਆਰ. ਪੀ. ਪੁਲਿਸ ਦੇ ਏ. ਐਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਵਿਅਕਤੀ ਰੇਲ ਗੱਡੀ ਹੇਠਾਂ ਆ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ | ਮੌਕੇ ਤੇ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਕਿ ਨੌਜਵਾਨ ਦੀ ਰੇਲ ਗੱਡੀ ਹੇਠਾਂ ਆ ਕੇ ਲਾਸ਼ ਬੁਰੀ ਤਰ੍ਹਾਂ ਕੱਟੀ ਵੱਡੀ ਗਈ ਸੀ | ਜਿਸ ਦੀ ਪਹਿਚਾਣ ਪਰਮਿੰਦਰ ਸਿੰਘ (31) ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਵਜੋਂ ਹੋਈ ਹੈ | ਏ. ਐਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਨੌਜਵਾਨ ਨਾਲ ਇਹ ਹਾਦਸਾ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਵਾਪਰਿਆ ਹੈ | ਰੇਲਵੇ ਪੁਲਿਸ ਨੇ 193 ਬੀ. ਐਨ.ਐਸ. ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ | ਕਮਰੇ ‘ ਚੋਂ ਸਾਮਾਨ ਚੋਰੀ ਕਰਨ ਸੰਬੰਧੀ ਦੋ ਮਹਿਲਾਵਾਂ ਖਿਲਾਫ਼ ਕੇਸ ਦਰਜ ਫਗਵਾੜਾ, 3 ਸਤੰਬਰ (ਚਾਨਾ)- ਕਮਰੇ ’ਚੋਂ ਸਾਮਾਨ ਚੋਰੀ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲਿਸ ਨੇ ਦੋ ਮਹਿਲਾਵਾਂ ਖਿਲਾਫ਼ ਧਾਰਾ 331(3), 305 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਗੁਲਸ਼ਨ ਯਾਦਵ ਪੁੱਤਰ ਰਾਮ ਕੁਮਾਰ ਯਾਦਵ ਵਾਸੀ ਸੇਗਗਰੀ ਜਮਾਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਯੂਨੀਵਰਸਿਟੀ ਵਿਖੇ ਪੜ੍ਹਾਈ ਕਰਦਾ ਹੈ ਤੇ ਉਹ ਆਪਣੇ ਦੋਸਤ ਕੋਲ ਗਿਆ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਉਸਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਕਮਰੇ ‘ਚ ਸਾਮਾਨ ਖਿੱਲਰਿਆ ਹੋਇਆ ਸੀ | ਜਿਸ ਸਬੰਧ ‘ਚ ਪੁਲਿਸ ਨੇ ਉਰਮਿਲਾ ਦੇਵੀ ਪਤਨੀ ਲੇਟ ਮੋਤੀ ਲਾਲ ਵਾਸੀ ਲੱਧੇਵਾਲੀ ਤੇ ਕਿਰਨ ਪਤਨੀ ਹਰੀਸ਼ੰਕਰ ਵਾਸੀ ਮੋਹਨ ਵਿਹਾਰ ਖਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ 15 ਉਮੀਦਵਾਰਾਂ... ਅਗਲੀ ਖ਼ਬਰ ਅਜਨਾਲਾ ਤੋਂ ਸਾਬਕਾ ਕੌਂਸਲਰ ਜਸਪਾਲ ਸਿੰਘ ਲਾਟੀ ਦੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।