02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੀ ਮੀਟਿੰਗ

ਫਗਵਾੜਾ, 1 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਪੁੱਜਣ ਉਪਰੰਤ ਫਗਵਾੜਾ ਹਲਕੇ ਦੇ ਦਿਹਾਤੀ ਨਾਲ ਸਬੰਧਿਤ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਰਜਿੰਦਰ ਸਿੰਘ ਚੰਦੀ ਨੇ ਫਗਵਾੜਾ ਹਲਕੇ ’ਚ ਯੁੱਧ ਨਸ਼ਿਆਂ ਵਿਰੁੱਧ ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਿਆਂ ਆਖਿਆ ਕਿ ਫਗਵਾੜਾ ਹਲਕੇ ਦਾ ਮਾਡਲ ਪਿੰਡ ਮਾਣਕਾ ਵਿਖੇ ਫਗਵਾੜਾ ਪੁਲਿਸ ਨੇ ਦੋ ਤਿੰਨ ਪੁਲਿਸ ਦੀਆਂ ਗੱਡੀਆਂ ਲਿਜਾ ਕੇ ਨਸ਼ੇ ਦੇ ਸੌਦਾਗਰ ਨੂੰ ਫੜਿਆ ਸੀ ਪੁਲਿਸ ਦੀਆਂ ਘੁੰਮ ਰਹੀਆਂ ਗੱਡੀਆਂ ਪਿੰਡ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਵੀ ਕੈਦ ਹਨ | ਫਗਵਾੜਾ ਪੁਲਿਸ ਨੇ ਨਸ਼ੇ ਦੇ ਸੌਦਾਗਰ ’ਤੇ ਪਰਚਾ ਨਸ਼ਾ ਸੇਵਨ ਦਾ ਪਾ ਕੇ ਥਾਣੇ ਵਿਚ ਹੀ ਉਸ ਦੀ ਜ਼ਮਾਨਤ ਲੈ ਕੇ ਉਸ ਨੂੰ ਘਰ ਭੇਜ ਦਿੱਤਾ ਅਤੇ ਪਿੰਡ ਵਾਸੀ ਵੀ ਇਸ ਗੱਲ ਲਈ ਵੀ ਹੈਰਾਨ ਹਨ। ਫਗਵਾੜਾ ਪੁਲਿਸ ਵੱਡੀ ਮਾਤਰਾ ’ਚ ਨਸ਼ੇ ਦੇ ਸੌਦਗਰ ਨੂੰ ਸਮਾਨ ਸਮੇਤ ਲੈ ਕੇ ਜਾਂਦੀ ਹੈ ਅਤੇ ਉਹ ਫਿਰ ਕੁੱਝ ਘੰਟਿਆਂ ਬਾਅਦ ਘਰ ਆ ਜਾਂਦਾ ਹੈ | ਪਿੰਡ ਵਿਚ ਇਸ ਗੱਲ ਲਈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਿੰਡ ਮਾਣਕ ਦੀ ਪੰਚਾਇਤ ਅਤੇ ਨਗਰ ਨਿਵਾਸੀ ਇਕੱਠੇ ਹੋ ਕੇ ਨਸ਼ੇ ਦੇ ਸੌਦਾਗਰ ਖ਼ਿਲਾਫ਼ ਐਸ.

ਅਜੀਤ ਡੈਸਕ 02-09-2026
ਫਗਵਾੜਾ, 1 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵਲੋਂ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਪੁੱਜਣ ਉਪਰੰਤ ਫਗਵਾੜਾ ਹਲਕੇ ਦੇ ਦਿਹਾਤੀ ਨਾਲ ਸਬੰਧਿਤ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਰਜਿੰਦਰ ਸਿੰਘ ਚੰਦੀ ਨੇ ਫਗਵਾੜਾ ਹਲਕੇ ’ਚ ਯੁੱਧ ਨਸ਼ਿਆਂ ਵਿਰੁੱਧ ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਿਆਂ ਆਖਿਆ ਕਿ ਫਗਵਾੜਾ ਹਲਕੇ ਦਾ ਮਾਡਲ ਪਿੰਡ ਮਾਣਕਾ ਵਿਖੇ ਫਗਵਾੜਾ ਪੁਲਿਸ ਨੇ ਦੋ ਤਿੰਨ ਪੁਲਿਸ ਦੀਆਂ ਗੱਡੀਆਂ ਲਿਜਾ ਕੇ ਨਸ਼ੇ ਦੇ ਸੌਦਾਗਰ ਨੂੰ ਫੜਿਆ ਸੀ ਪੁਲਿਸ ਦੀਆਂ ਘੁੰਮ ਰਹੀਆਂ ਗੱਡੀਆਂ ਪਿੰਡ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਵੀ ਕੈਦ ਹਨ | ਫਗਵਾੜਾ ਪੁਲਿਸ ਨੇ ਨਸ਼ੇ ਦੇ ਸੌਦਾਗਰ ’ਤੇ ਪਰਚਾ ਨਸ਼ਾ ਸੇਵਨ ਦਾ ਪਾ ਕੇ ਥਾਣੇ ਵਿਚ ਹੀ ਉਸ ਦੀ ਜ਼ਮਾਨਤ ਲੈ ਕੇ ਉਸ ਨੂੰ ਘਰ ਭੇਜ ਦਿੱਤਾ ਅਤੇ ਪਿੰਡ ਵਾਸੀ ਵੀ ਇਸ ਗੱਲ ਲਈ ਵੀ ਹੈਰਾਨ ਹਨ। ਫਗਵਾੜਾ ਪੁਲਿਸ ਵੱਡੀ ਮਾਤਰਾ ’ਚ ਨਸ਼ੇ ਦੇ ਸੌਦਗਰ ਨੂੰ ਸਮਾਨ ਸਮੇਤ ਲੈ ਕੇ ਜਾਂਦੀ ਹੈ ਅਤੇ ਉਹ ਫਿਰ ਕੁੱਝ ਘੰਟਿਆਂ ਬਾਅਦ ਘਰ ਆ ਜਾਂਦਾ ਹੈ | ਪਿੰਡ ਵਿਚ ਇਸ ਗੱਲ ਲਈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਿੰਡ ਮਾਣਕ ਦੀ ਪੰਚਾਇਤ ਅਤੇ ਨਗਰ ਨਿਵਾਸੀ ਇਕੱਠੇ ਹੋ ਕੇ ਨਸ਼ੇ ਦੇ ਸੌਦਾਗਰ ਖ਼ਿਲਾਫ਼ ਐਸ.ਪੀ. ਨੂੰ ਮਿਲੇ ਸਨ | ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਕਾਗ਼ਜ਼ੀ ਪੱਤਰੀ ਹੀ ਕੰਮ ਹੋ ਰਹੇ ਹਨ ਨਸ਼ਾ ਅਤੇ ਰਿਸ਼ਵਤਖ਼ੋਰੀ ਵਿਚ ਫਗਵਾੜਾ ਮੋਹਰੀ ਹਲਕਾ ਮੰਨਿਆ ਜਾਂ ਰਿਹਾ ਹੈ | ਇਸ ਮੌਕੇ ਬਿੰਦਰ ਸਿੰਘ ਰਾਵਲਪਿੰਡੀ, ਗੁਰਦੀਪ ਸਿੰਘ ਖੇੜਾ, ਸਤਵਿੰਦਰ ਸਿੰਘ ਘੁੰਮਣ, ਅਵਤਾਰ ਸਿੰਘ ਮੰਗੀ, ਸੁਰਿੰਦਰ ਸਿੰਘ ਰਾਵਲਪਿੰਡੀ, ਵੀਨਾ ਰਾਣੀ, ਹਰਦੀਪ ਸਿੰਘ ਦੀਪਾ, ਤੇਜਮੋਹਨ ਸਿੰਘ ਚਾਨਾ, ਰਣਜੀਤ ਸਿੰਘ ਜੀਤੀ ਖੇੜਾ, ਵਿੱਕੀ ਪਾਸ਼ਟਾਂ, ਜਸਵਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਫ਼ਤਿਹਗੜ੍ਹ, ਚਰਨਜੀਤ ਜਗਪਾਲਪੁਰ, ਜਗਜੀਤ ਸਿੰਘ, ਅਜਾਇਬ ਸਿੰਘ ਜਗਜੀਤਪੁਰ, ਸੋਹਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾਕ ਮੰਡਲ ਵਲੋਂ ਭਲਕੇ ਲਗਾਈ ਜਾਵੇਗੀ ਡਾਕ ਅਦਾਲਤ-ਵਿਕਾਸ ਸ਼ਰਮਾ ਅਗਲੀ ਖ਼ਬਰ ਤਲਵੰਡੀ ਚੌਕ ’ਚ ਭਿਆਨਕ ਜਾਮ-ਤਪਦੀ ਗਰਮੀ ’ਚ ਬੱਸਾਂ ਅੰਦਰ ਘੰਟਾ ਭਰ ਵਿਲਕਦੇ ਰਹੇ ਸਕੂਲੀ ਬੱਚੇ ਇਤਿਹਾਸਕ ਨਗਰੀ ਸੁਲਤਾਨਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।