ਫ਼ਤਹਿ ਬਾਦਲ ਵਲੋਂ ਸਿਹਤ ਕੈਂਪਾਂ ਰਾਹੀਂ ਲੰਬੀ ਹਲਕੇ ’ਚ ਸਰਗਰਮੀਆਂ ਤੇਜ਼ ਪਿੰਡ ਭੀਟੀਵਾਲਾ ’ਚ 21 ਪਿੰਡਾਂ ’ਤੇ ਆਧਾਰਿਤ ਚੌਥਾ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ 29 ਨੂੰ
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਅਤੇ ਕਾਂਗਰਸ ਦੇ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਸੂਬਾ ਸਹਿ ਸੰਯੋਜਕ ਫ਼ਤਹਿ ਸਿੰਘ ਬਾਦਲ ਵਲੋਂ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਲੋਕਾਂ ਦੀ ਸਿਹਤ ਸੰਭਾਲ ਲਈ ਵਿੱਢੀ ਮੁਹਿੰਮ ਵੀ ਦਿਨੋਂ-ਦਿਨ ਜ਼ੋਰ ਫੜ ਰਹੀ ਹੈ। ਉਨ੍ਹਾਂ ਵਲੋਂ ਆਰੰਭੀ ਹੋਈ ਲੜੀਵਾਰ ਸਿਹਤ ਕੈਂਪਾਂ ਦੀ ਮੁਹਿੰਮ ‘ਹਲਕਾ ਲੰਬੀ ਬਣਾਵਾਂਗੇ, ਸਿਹਤਮੰਦ ਤੇ ਖੁਸ਼ਹਾਲ’ ਤਹਿਤ ਹੁਣ 29 ਨਵੰਬਰ ਨੂੰ ਪਿੰਡ ਭੀਟੀਵਾਲਾ ਦੇ ਗੁਰੂ ਘਰ ਵਿਖੇ 21 ਪਿੰਡਾਂ ’ਤੇ ਆਧਾਰਤ ਚੌਥਾ ਮੁਫ਼ਤ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਾਇਆ ਜਾ ਰਿਹਾ ਹੈ।
?
??
ਪਿੰਡ ਭੀਟੀਵਾਲਾ ਦੇ ਗੁਰੂ ਘਰ ਵਿਖੇ ਸਿਹਤ ਕੈਂਪ ਸਬੰਧੀ ਪ੍ਰਬੰਧਾਂ ’ਤੇ ਸਾਥੀਆਂ ਨਾਲ ਚਰਚਾ ਕਰਦੇ ਸੀਨੀਅਰ ਕਾਂਗਰਸੀ ਆਗੂ ਫਤਹਿ ਸਿੰਘ ਬਾਦਲ ਤੇ ਹੋਰ। ਅਜੀਤ ਤਸਵੀਰ
27-11-2026
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਅਤੇ ਕਾਂਗਰਸ ਦੇ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਸੂਬਾ ਸਹਿ ਸੰਯੋਜਕ ਫ਼ਤਹਿ ਸਿੰਘ ਬਾਦਲ ਵਲੋਂ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਲੋਕਾਂ ਦੀ ਸਿਹਤ ਸੰਭਾਲ ਲਈ ਵਿੱਢੀ ਮੁਹਿੰਮ ਵੀ ਦਿਨੋਂ-ਦਿਨ ਜ਼ੋਰ ਫੜ ਰਹੀ ਹੈ। ਉਨ੍ਹਾਂ ਵਲੋਂ ਆਰੰਭੀ ਹੋਈ ਲੜੀਵਾਰ ਸਿਹਤ ਕੈਂਪਾਂ ਦੀ ਮੁਹਿੰਮ ‘ਹਲਕਾ ਲੰਬੀ ਬਣਾਵਾਂਗੇ, ਸਿਹਤਮੰਦ ਤੇ ਖੁਸ਼ਹਾਲ’ ਤਹਿਤ ਹੁਣ 29 ਨਵੰਬਰ ਨੂੰ ਪਿੰਡ ਭੀਟੀਵਾਲਾ ਦੇ ਗੁਰੂ ਘਰ ਵਿਖੇ 21 ਪਿੰਡਾਂ ’ਤੇ ਆਧਾਰਤ ਚੌਥਾ ਮੁਫ਼ਤ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਾਇਆ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਫਤਹਿ ਸਿੰਘ ਬਾਦਲ ਨੇ ਆਸ-ਪਾਸ ਦੇ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਨ੍ਹਾਂ ਬੈਠਕਾਂ ਵਿਚ ‘ਫਤਹਿ ਟੀਮ’ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਪੰਨੀਵਾਲਾ ਫੱਤਾ, ਮੰਡੀ ਕਿੱਲਿਆਂਵਾਲੀ ਅਤੇ ਕਰਮਗੜ੍ਹ ਵਿਖੇ ਵੀ ਅਜਿਹੇ ਵਿਸ਼ਾਲ ਕੈਂਪ ਲਾਏ ਜਾ ਚੁੱਕੇ ਹਨ। ਹੁਣ ‘ਫਤਹਿ ਟੀਮ’ ਦੇ ਕਾਰਕੁਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਭੀਟੀਵਾਲਾ ਕੈਂਪ ਵਿਚ ਪੁੱਜਣ ਅਤੇ ਮੁਫ਼ਤ ਇਲਾਜ ਦਾ ਲਾਹਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਇਨ੍ਹਾਂ ਸਰਗਰਮੀਆਂ ਤਹਿਤ ਫਤਹਿ ਸਿੰਘ ਬਾਦਲ ਨੇ ਫਤੂਹੀਵਾਲਾ, ਰੋੜਾਂਵਾਲੀ, ਭੀਟੀਵਾਲਾ, ਸਿੱਖਵਾਲਾ, ਸ਼ੇਰਾਂਵਾਲੀ ਅਤੇ ਫਤਿਹਪੁਰ ਮਨੀਆਂਵਾਲਾ ਸਮੇਤ ਹੋਰਨਾਂ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ। ਜ਼ਿਕਰਯੋਗ ਹੈ ਕਿ ਲੋਕਾਂ ਵਿਚ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਬਾਦਲ ਦੇ ਸਿਆਸੀ ਤੇ ਸਮਾਜਿਕ ਆਭਾਮੰਡਲ ਸਦਕਾ ਪਿੰਡਾਂ ਵਿਚ ਉਨ੍ਹਾਂ ਦੇ ਪੁੱਤਰ ਫਤਹਿ ਸਿੰਘ ਬਾਦਲ ਪ੍ਰਤੀ ਲੋਕਾਂ ਦਾ ਖ਼ਾਸ ਮੋਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਇਕੱਠਾਂ ਦੌਰਾਨ ਲੋਕਾਂ ਨੇ ਉਨ੍ਹਾਂ ਦੇ ਦਾਦਾ ਤੇਜਾ ਸਿੰਘ ਬਾਦਲ ਅਤੇ ਪਿਤਾ ਮਹੇਸ਼ਇੰਦਰ ਸਿੰਘ ਬਾਦਲ ਨਾਲ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਡਟਵੀਂ ਹਮਾਇਤ ਦਾ ਭਰੋਸਾ ਦਿੱਤਾ। ਇਸੇ ਕੜੀ ਤਹਿਤ ਪ੍ਰੈਟੂ ਸਿੰਘ ਦੇ ਗ੍ਰਹਿ ਵਿਖੇ ਵੀ ਵਰਕਰਾਂ ਦਾ ਭਰਵਾਂ ਇਕੱਠ ਹੋਇਆ, ਜਿੱਥੇ ਹਲਕੇ ਦੇ ਸਿਆਸੀ ਹਾਲਾਤ ਅਤੇ ਅਗਲੇ ਰਣਨੀਤੀ ਬਾਰੇ ਵਿਉਂਤਬੰਦੀ ਕੀਤੀ ਗਈ।