18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੀ.ਐਚ.ਸੀ. ਦੋਦਾ ਵਿਖੇ ਐਕਸ-ਰੇ ਮਸ਼ੀਨ ਚਾਲੂ ਕਰਨ ਦੀ ਮੰਗ

ਦੋਦਾ, 17 ਨਵੰਬਰ (ਰਵੀਪਾਲ)- ਮੁਢਲਾ ਸਿਹਤ ਕੇਂਦਰ ਦੋਦਾ ਵਿਖੇ ਐਕਸ-ਰੇ ਮਸ਼ੀਨ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ। ਭਾਕਿਯੂ ਏਕਤਾ (ਸਿੱਧੂਪੁਰ) ਦੇ ਆਗੂ ਬੇਅੰਤ ਸਿੰਘ ਦੋਦਾ ਨੇ ਦੱਸਿਆ ਕਿ ਸੀ.

ਸੀ.ਐਚ.ਸੀ. ਦੋਦਾ ਵਿਖੇ ਬੰਦ ਪਈ ਐਕਸ-ਰੇ ਮਸ਼ੀਨ ਦਿਖਾਉਂਦਾ ਕਿਸਾਨ ਆਗੂ। ਤਸਵੀਰ: ਰਵੀਪਾਲ 18-11-2026
ਦੋਦਾ, 17 ਨਵੰਬਰ (ਰਵੀਪਾਲ)- ਮੁਢਲਾ ਸਿਹਤ ਕੇਂਦਰ ਦੋਦਾ ਵਿਖੇ ਐਕਸ-ਰੇ ਮਸ਼ੀਨ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ। ਭਾਕਿਯੂ ਏਕਤਾ (ਸਿੱਧੂਪੁਰ) ਦੇ ਆਗੂ ਬੇਅੰਤ ਸਿੰਘ ਦੋਦਾ ਨੇ ਦੱਸਿਆ ਕਿ ਸੀ.ਐਚ.ਸੀ. ਦੋਦਾ ਵਿਖੇ ਚਾਰ ਮਹੀਨਿਆਂ ਤੋਂ ਐਕਸ-ਰੇ ਮਸ਼ੀਨ ਲੱਗੀ ਹੋਈ ਹੈ, ਜੋ ਕਿ ਇਕ ਬਿਜਲੀ ਦੀ ਕੇਬਲ ਲਗਾਉਣ ਕਰਕੇ ਅਧੂਰੀ ਪਈ ਹੈ। ਉਨ੍ਹਾਂ ਦੱਸਿਆ ਕਿ ਲੋਕ ਐਕਸ-ਰੇ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਐਕਸ-ਰੇ ਮਸ਼ੀਨ ਚਾਲੂ ਕਰਵਾ ਕੇ ਮਰੀਜ਼ਾਂ ਨੂੰ ਇਲਾਜ ਲਈ ਸੁਖਾਲਾ ਕੀਤਾ ਜਾਵੇ। ਜਦ ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਐਸਟੀਮੇਟ ਪਾਸ ਕਰਵਾ ਲਿਆ ਹੈ ਅਤੇ ਰੂਮ ਦਾ ਕੰਮ ਕਰਵਾ ਕੇ ਜਲਦੀ ਐਕਸ-ਰੇ ਮਸ਼ੀਨ ਚਾਲੂ ਕਰਵਾ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਦੀ ਮੀਟਿੰਗ ਅਗਲੀ ਖ਼ਬਰ ਸੀ.ਜੀ.ਐਮ. ਕਾਲਜ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।