17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਅੱਜ ਭੋਗ ’ਤੇ ਵਿਸ਼ੇਸ਼- ਓਮ ਪ੍ਰਕਾਸ਼ ਸ਼ਰਮਾ ਬਰਗਾੜੀ

ਬਰਗਾੜੀ: ਓਮ ਪ੍ਰਕਾਸ਼ ਸ਼ਰਮਾ ਦਾ ਜਨਮ 12 ਜਨਵਰੀ 1948 ਨੂੰ ਪਿਤਾ ਮਾ. ਦੇਸ ਰਾਜ ਦੇ ਘਰ ਮਾਤਾ ਦੁਰਗਾ ਦੇਵੀ ਦੀ ਕੁੱਖੋਂ ਪਿੰਡ ਬਰਗਾੜੀ ਵਿਖੇ ਹੋਇਆ।

ਅਜੀਤ ਡੈਸਕ 18-11-2026
ਬਰਗਾੜੀ: ਓਮ ਪ੍ਰਕਾਸ਼ ਸ਼ਰਮਾ ਦਾ ਜਨਮ 12 ਜਨਵਰੀ 1948 ਨੂੰ ਪਿਤਾ ਮਾ. ਦੇਸ ਰਾਜ ਦੇ ਘਰ ਮਾਤਾ ਦੁਰਗਾ ਦੇਵੀ ਦੀ ਕੁੱਖੋਂ ਪਿੰਡ ਬਰਗਾੜੀ ਵਿਖੇ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਆਪ ਪਿਤਰੀ ਕਿੱਤੇ ਖੇਤੀਬਾੜੀ ’ਚ ਪਰਿਵਾਰ ਦਾ ਹੱਥ ਵਟਾਇਆ ਅਤੇ ਸਖਤ ਮਿਹਨਤ ਕਰਕੇ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਆਪ ਦੇ ਭਰਾ ਤਰਸੇਮ ਲਾਲ ਭਰ ਜਵਾਨੀ ਵਿਚ ਸੰਸਾਰ ਤੋਂ ਰੁਖਸਤ ਹੋ ਗਏ ਅਤੇ ਆਪ ’ਤੇ ਪਰਿਵਾਰ ਦੀ ਜ਼ਿੰਮੇਵਾਰੀ ਹੋਰ ਵਧ ਗਈ, ਜਿਸ ਨੂੰ ਆਪ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਅ ਕੇ ਆਪਣੇ ਭਤੀਜਿਆਂ ਇੰਦਰਜੀਤ ਸ਼ਰਮਾ, ਚਰਨਜੀਤ ਸ਼ਰਮਾ, ਪਰਮਜੀਤ ਸ਼ਰਮਾ, ਰਣਜੀਤ ਸ਼ਰਮਾ ਦਾ ਪੂਰਾ ਸਾਥ ਦਿੱਤਾ। ਆਪ ਦਾ ਵਿਆਹ 1971 ਵਿਚ ਨਾਮਵਰ ਪਰਿਵਾਰ ਪੰਡਤ ਪਰਮਾਨੰਦ ਵਾਸੀ ਘੁੱਦਾ ਦੀ ਧੀ ਸਵਿਤਰੀ ਦੇਵੀ ਨਾਲ ਹੋਇਆ। ਆਪ ਦੇ ਘਰ ਦੋ ਸਪੁੱਤਰੀਆਂ ਸੁਰਿੰਦਰ ਕੌਰ, ਗੁਰਜੀਤ ਕੌਰ ਅਤੇ ਸਪੁੱਤਰ ਰਵਿੰਦਰ ਸ਼ਰਮਾ ਨੇ ਜਨਮ ਲਿਆ, ਜਿਨ੍ਹਾਂ ਦਾ ਵਧੀਆ ਪਾਲਣ ਪੋਸ਼ਣ ਕਰਕੇ ਚੰਗੇ ਘਰਾਂ ਵਿਚ ਵਿਆਹਿਆ। ਆਪ ਦੀ ਚੰਗੀ ਸੇਧ ਕਾਰਨ ਪਰਿਵਾਰ ਨੇ ਖੂਬ ਤਰੱਕੀ ਕੀਤੀ ਅਤੇ ਬੇਟੇ ਰਵੀ ਸ਼ਰਮਾ ਨੇ ਸਖਤ ਮਿਹਨਤ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੀ ਰਾਜਨੀਤੀ ਵਿਚ ਚੰਗਾ ਸਥਾਨ ਬਣਾਇਆ। ਆਪ 2007 ਦੀਆਂ ਪੰਚਾਇਤੀ ਚੋਣਾਂ ਸਮੇਂ ਸਖਤ ਮੁਕਾਬਲੇ ਦੌਰਾਨ ਚੰਗੀਆਂ ਵੋਟਾਂ ਨਾਲ ਪੰਚਾਇਤ ਮੈਂਬਰ ਬਣੇ। ਆਪ ਦਾ ਪੋਤਰਾ ਹਰਦੀਪ ਸਿੰਘ ਇੰਜੀਨੀਅਰ ਹੈ ਅਤੇ ਪੋਤਰੀ ਕੁਲਜੀਤ ਕੌਰ ਧਰਮਪਤਨੀ ਜਸਦੀਪ ਸਿੰਘ ਚੰਗੀ ਪੜ੍ਹਾਈ ਉਪਰੰਤ ਕੈਨੇਡਾ ਵਿਚ ਵਧੀਆ ਕਾਰੋਬਾਰ ਕਰ ਰਹੇ ਹਨ। 2009 ਵਿਚ ਆਪ ਨੂੰ ਗੁਰਦਿਆਂ ਦੀ ਗੰਭੀਰ ਸਮੱਸਿਆ ਆਈ ਤਾਂ ਆਪ ਦੀ ਧਰਮ ਪਤਨੀ ਨੇ ਚੰਗੀ ਪਤੀਵਰਤਾ ਦਾ ਫਰਜ਼ ਨਿਭਾਉਂਦਿਆਂ ਆਪਣਾ ਗੁਰਦਾ ਦੇ ਕੇ ਜਾਨ ਬਚਾਈ। ਆਪ ਹੁਣ ਕੁਝ ਦਿਨਾਂ ਦੀ ਸੰਖੇਪ ਬਿਮਾਰੀ ਉਪਰੰਤ 8 ਨਵੰਬਰ 2026 ਨੂੰ ਅਕਾਲ ਚਲਾਣਾ ਕਰ ਗਏ ਸਨ। ਅੱਜ ਮਿਤੀ 18 ਨਵੰਬਰ ਨੂੰ ਆਪ ਦੇ ਰਿਸ਼ਤੇਦਾਰ, ਮਿੱਤਰ, ਇਲਾਕਾ ਵਾਸੀ, ਸਿਆਸੀ ਆਗੂ ਆਦਿ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। - ਲਖਵਿੰਦਰ ਸ਼ਰਮਾ
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਗੋਪ ਅਸ਼ਟਮੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਸਵੈ-ਗਣਨਾ ਲਈ ਆਨਲਾਈਨ ਪੋਰਟਲ ਰਾਹੀਂ ਪਰਿਵਾਰ ਦੀ ਜਾਣਕਾਰੀ ਖੁਦ ਦਰਜ ਕਰਵਾਉਣ ਲੋਕ- ਅਮੋਲਕ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।