11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਨੇ ਲੰਗਰ ਹਾਲ ਦੀ ਉਸਾਰੀ ਲਈ ਦਿੱਤਾ ਯੋਗਦਾਨ

ਚਾਉਕੇ, 10 ਅਕਤੂਬਰ (ਮਨਜੀਤ ਸਿੰਘ ਘੜੈਲੀ)- ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਪਿੰਡ ਬੱਲ੍ਹੋ ਦੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਚੱਲ ਰਹੇ ਲੰਗਰ ਹਾਲ ਦੀ ਉਸਾਰੀ ਲਈ 21000 ਰੁਪਏ ਯੋਗਦਾਨ ਪਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੁਸਾਇਟੀ ਦੇ ਮੈਂਬਰਾਂ ਵਲੋਂ ਗੁਰਦੁਆਰਾ ਸਾਹਿਬ ਪਹੁੰਚਕੇ ਇਹ ਦਸਵੰਧ ਦੀ ਮਾਇਆ ਨੂੰ ਪ੍ਰਬੰਧਕਾਂ ਦੇ ਸਪੁਰਦ ਕੀਤਾ ਗਿਆ।

ਅਜੀਤ ਡੈਸਕ 11-10-2026
ਚਾਉਕੇ, 10 ਅਕਤੂਬਰ (ਮਨਜੀਤ ਸਿੰਘ ਘੜੈਲੀ)- ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਪਿੰਡ ਬੱਲ੍ਹੋ ਦੇ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਚੱਲ ਰਹੇ ਲੰਗਰ ਹਾਲ ਦੀ ਉਸਾਰੀ ਲਈ 21000 ਰੁਪਏ ਯੋਗਦਾਨ ਪਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੁਸਾਇਟੀ ਦੇ ਮੈਂਬਰਾਂ ਵਲੋਂ ਗੁਰਦੁਆਰਾ ਸਾਹਿਬ ਪਹੁੰਚਕੇ ਇਹ ਦਸਵੰਧ ਦੀ ਮਾਇਆ ਨੂੰ ਪ੍ਰਬੰਧਕਾਂ ਦੇ ਸਪੁਰਦ ਕੀਤਾ ਗਿਆ। ਉਪਰੰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਮੇਹਰ ਸਿੰਘ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਰਾਜੂ ਕਮੇਟੀ ਮੈਂਬਰ, ਪਾਲ ਸਿੰਘ ਨਿਹੰਗ, ਬਸੰਤ ਸਿੰਘ ਕੂਕਾ, ਤੇਜਾ ਸਿੰਘ ਫੌਜੀ, ਬਲਦੇਵ ਸਿੰਘ ਗ੍ਰੰਥੀ, ਸਤਿਨਾਮ ਸਟੂਡੀਓ ਆਦਿ ਪ੍ਰਬੰਧਕਾਂ ਵਲੋਂ ਸੁਸਾਇਟੀ ਦੇ ਸਰਪ੍ਰਸਤ ਦਵਿੰਦਰ ਸਿੰਘ ਫ਼ਰਾਂਸ ਅਤੇ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਮੈਂਬਰ ਦਵਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ, ਗੁਰਲਾਲ ਸਿੰਘ, ਜਰਨੈਲ ਸਿੰਘ, ਮਨਜਿੰਦਰ ਸਿੰਘ ਧੀਰਾ, ਚੇਅਰਮੈਨ ਬਲਵਿੰਦਰ ਸਿੰਘ ਆਦਿ ਜਿੱਥੇ ਹਾਜ਼ਰ ਸਨ ਉਥੇ ਉਨ੍ਹਾਂ ਨਾਲ ਜਗਦੇਵ ਸਿੰਘ ,ਹਰਵਿੰਦਰ ਸਿੰਘ ਜੱਗੀ, ਗੁਰਜੰਟ ਸਿੰਘ, ਜਸਵੀਰ ਸਿੰਘ, ਲਾਭ ਸਿੰਘ, ਜੱਗੀ ਹੇਅਰ ਡਰੈਸਰ, ਪਰਮਵੀਰ ਸਿੰਘ, ਨੈਬ ਸਿੰਘ, ਬੱਬੂ ਸਿੰਘ ਆਦਿ ਵੱਧ ਚੜ੍ਹਕੇ ਸਹਿਯੋਗ ਦੇਣ ਵਾਲੇ ਮੋਹਤਬਰ ਸੱਜਣ ਵੀ ਨਾਲ ਮੌਜੂਦ ਸਨ।
ਪਿਛਲੀ ਖ਼ਬਰ ਮਲੂਕਾ ਤੇ ਸੋਢੀ ਵਲੋਂ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਬੂਟਾ ਭਾਈਰੂਪਾ ਦਾ ਸਨਮਾਨ ਅਗਲੀ ਖ਼ਬਰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਬਜ਼ੁਰਗਾਂ ਦੀ ਸਿਹਤ ਸੰਭਾਲ ਸੰਬੰਧੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।