09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੁਸ਼ਤੀ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮੱਲਾਂ ਮਾਰੀਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਚੇਅਰਪਰਸਨ ਨੂੰ ਮੁਸ਼ਕਿਲਾਂ ਸਬੰਧੀ ਜਾਣੂੰ ਕਰਵਾਇਆ

ਸਾਦਿਕ, 8 ਅਕਤੂਬਰ (ਆਰ. ਐਸ.

ਗਿੱਦੜਬਾਹਾ ਅਨਾਜ ਮੰਡੀ ਵਿਚ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਮਾਨ। ਤਸਵੀਰ: ਸ਼ਿਵਰਾਜ ਸਿੰਘ ਬਰਾੜ 09-10-2026
ਸਾਦਿਕ, 8 ਅਕਤੂਬਰ (ਆਰ.ਐਸ.ਧੁੰਨਾ)- ਮੰਡੀਆਂ ਵਿਚ ਆ ਰਹੇ ਝੋਨੇ ਦੀ ਖ਼ਰੀਦ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇਕ ਬੈਠਕ ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਬੀਬਾ ਨੀਤੂ ਕਪੂਰ ਸਿੰਗਲਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਇਕ ਹਫ਼ਤਾ ਬੀਤ ਜਾਣ ਤੇ ਵੀ ਅਜੇ ਤੱਕ ਮੰਡੀਆਂ ਵਿਚ ਖ਼ਰੀਦ ਦਾ ਕੰਮ ਸ਼ੁਰੂ ਨਹੀਂ ਹੋਇਆ ਤੇ ਨਾ ਹੀ ਅਜੇ ਤੱਕ ਮੰਡੀਆਂ ਵਿਚ ਬਰਦਾਨਾ ਪੁੱਜਿਆ ਹੈ, ਜਿਸ ਕਰਕੇ ਕਿਸਾਨਾਂ, ਆੜ੍ਹਤੀਏ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੋ ਝੋਨਾ ਮੰਡੀਆਂ ਵਿਚ ਆ ਰਿਹਾ ਹੈ ਦੀ ਖ਼ਰੀਦ ਸਬੰਧੀ ਖ਼ਰੀਦ ਏਜੰਸੀਆਂ ਵਲੋਂ ਸ਼ੈਲਰਾਂ ਵਾਲਿਆਂ ਨਾਲ ਗੱਲ ਕਰਨ ਨੂੰ ਕਿਹਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ, ਜਦੋਂ ਕਿ ਮੰਡੀਆਂ ’ਚੋਂ ਝੋਨੇ ਦੀ ਖ਼ਰੀਦ ਸਰਕਾਰ ਨੇ ਕਰਨੀ ਹੈ ਤੇ ਕਿਸਾਨ ਨੇ ਸਰਕਾਰ ਨੂੰ ਆਪਣੀ ਫ਼ਸਲ ਵੇਚ ਦਿੱਤੀ ਤਾਂ ਫਿਰ ਕਿਸਾਨ ਸ਼ੈਲਰਾਂ ਵਾਲਿਆਂ ਨਾਲ ਗੱਲ ਕਿਉਂ ਕਰਨ ਤੇ ਜੇਕਰ ਸ਼ੈਲਰਾਂ ਵਾਲਿਆਂ ਦਾ ਕੋਈ ਮਸਲਾ ਹੈ ਤਾਂ ਸਰਕਾਰ ਗੱਲ ਕਰਕੇ ਉਸ ਦਾ ਹੱਲ ਕਰੇ। ਆਗੂਆਂ ਨੇ ਇਹ ਵੀ ਕਿਹਾ ਕਿ ਮੰਡੀਆਂ ਵਿਚ ਆ ਰਹੇ ਹਾਈਬਿ੍ਰਡ ਝੋਨੇ ਦੀ ਖ਼ਰੀਦ ਸਬੰਧੀ ਵੀ ਕਿਸਾਨਾਂ ਨੂੰ ਭੰਬਲਭੂਸੇ ’ਚ ਪਾਇਆ ਜਾ ਰਿਹਾ ਹੈ ਜਦੋਂ ਕਿ ਸਰਕਾਰ ਦੁਆਰਾ ਪ੍ਰਮਾਣਿਤ ਬੀਜ ਖ਼ਰੀਦ ਕੇ ਹੀ ਕਿਸਾਨਾਂ ਨੇ ਝੋਨਾ ਲਾਇਆ ਹੈ ਤੇ ਇਸ ਦੀ ਖ਼ਰੀਦ ਵੀ ਬਿਨ੍ਹਾਂ ਦੇਰੀ ਕੀਤੀ ਜਾਣੀ ਚਾਹੀਦੀ ਹੈ। ਵੇਖਣ ਵਿਚ ਆਇਆ ਹੈ ਕਿ ਕੁਝ ਸ਼ੈਲਰਾਂ ਵਾਲਿਆਂ ਵਲੋਂ ਹਾਈਬਿ੍ਰਡ ਝੋਨੇ ਦੇ ਨਾਂਅ ’ਤੇ ਕਾਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵਗੇ ਤੇ ਅਜਿਹੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਤੇ ਕੋਈ ਵੀ ਕਿਸਾਨ ਆਪਣੀ ਫ਼ਸਲ ’ਤੇ ਕਾਟ ਨਹੀਂ ਕੱਟਣ ਦੇਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਾਦਿਕ ਇਲਾਕੇ ਵਿਚ ਆਪ ਦੇ ਆਗੂਆਂ ਦੀ ਆਪਸੀ ਖਿੱਚੋਤਾਣ ਵਿਚ ਕਿਸਾਨ ਪੀੜ੍ਹਿਆ ਜਾ ਰਿਹਾ ਹੈ ਜਦੋਂ ਕਿ ਮੰਡੀਆਂ ਵਿਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਦਾ ਕੀ ਕਸੂਰ ਹੈ, ਉਨ੍ਹਾਂ ਤਾਂ ਆਪਣੀ ਜਿਣਸ ਵੇਚਣੀ ਹੈ। ਕਿਸਾਨਾਂ ਦੀ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਨ ਉਪੰਰਤ ਚੇਅਰਪਰਸਨ ਨੀਤੁ ਕਪੂਰ ਸਿੰਗਲਾ ਨੇ ਸਭਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਚਾਹੇ ਕਿਸਾਨ ਹੋਣ, ਆੜ੍ਹਤੀਏ ਜਾਂ ਮਜ਼ਦੂਰ ਹੋਣ ਕਿਸੇ ਨੂੰ ਕਿਸੇ ਵੀ ਮੰਡੀ ਵਿਚ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਝੋਨੇ ਦੀ ਖ਼ਰੀਦ ਦਾ ਕੰਮ ਨਿਰਵਿਘਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੁਝ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਬਾਰਦਾਨਾ ਭੇਜ ਦਿੱਤਾ ਗਿਆ ਹੈ ਤੇ ਬਾਕੀਆਂ ਵਲੋਂ ਵੀ ਜਲਦ ਬਾਰਦਾਨਾ ਮੰਡੀਆਂ ’ਚ ਪੁੱਜਦਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਖ਼ਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਜਿੱਥੇ ਕੋਈ ਕਮੀਂ ਹੈ ਨੂੰ ਵੀ ਦੂਰ ਕੀਤਾ ਜਾਵੇਗਾ ਤੇ ਮੰਡੀਆਂ ਵਿਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਕਿਸਾਨ ਵਿੰਗ ਫ਼ਰੀਦਕੋਟ ਦੇ ਪ੍ਰਧਾਨ ਗੁਰਸੇਵਕ ਸਿੰਘ ਬੁੱਟਰ, ਬਖਤੌਰ ਸਿੰਘ ਢਿੱਲੋਂ, ਜਗਸੀਰ ਸਿੰਘ ਸਾਧੂਵਾਲਾ, ਕੁਲਦੀਪ ਸਿੰਘ ਘੁੱਦੂਵਾਲਾ, ਗੁਰਮੀਤ ਸਿੰਘ ਵੀਰੇਵਾਲਾ, ਰਛਪਾਲ ਸਿੰਘ ਬਰਾੜ, ਨਰ ਸਿੰਘ ਕਿੰਗਰਾ, ਨਛੱਤਰ ਸਿੰਘ ਕਿੰਗਰਾ, ਬਲੌਰ ਸਿੰਘ ਢਿੱਲੋਂ, ਵਜ਼ੀਰ ਸਿੰਘ ਡੋਡ, ਸ਼ਿੰਗਾਰਾ ਸਿੰਘ, ਅੰਗਰੇਜ਼ ਸਿੰਘ ਘੁੱਦੁਵਾਲਾ, ਗੁਰਸੇਵਕ ਸਿੰਘ ਕਾਉਣੀ, ਗਮਦੂਰ ਸਿੰਘ ਸੰਗਰਾਹੂਰ, ਨਿਰਭੈ ਸਿੰਘ ਗੁੱਜਰ, ਰਾਜਿੰਦਰ ਸਿੰਘ ਕਿੰਗਰਾ, ਕਰਮਜੀਤ ਸਿੰਘ ਢਿੱਲੋਂ, ਹਰਵਿੰਦਰ ਸਿੰਘ ਸਾਦਿਕ, ਸਿਮਰਜੀਤ ਸਿੰਘ ਬਰਾੜ, ਕੁਲਬੀਰ ਸਿੰਘ, ਗੁਰਪ੍ਰੀਤ ਸਿੰਘ , ਸਤਬੀਰ ਸਿੰਘ ਚੰਨੀਆਂ, ਜਗਦੀਪ ਸਿੰਘ ਜਨੇਰੀਆਂ, ਗੁਰਪ੍ਰੀਤ ਸਿੰਘ ਮੁਮਾਰਾ, ਤੇਜਾ ਸਿੰਘ ਮਾਨੀ ਵਾਲਾ ਤੇ ਜਸਕਰਨ ਸਿੰਘ ਡੋਡ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ 70ਵੀਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ’ਚ ਦਸਮੇਸ਼ ਪਬਲਿਕ ਸਕੂਲ... ਅਗਲੀ ਖ਼ਬਰ ਘਣੀਏ ਵਾਲਾ ’ਚ ਰਾਤ ਸਮੇਂ ਫਿਰਦੇ ਅਣਪਛਾਤੇ ਵਿਅਕਤੀਆਂ ਕਾਰਨ ਬਣਿਆ ਡਰ ਤੇ ਸਹਿਮ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।