08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੁਰਦੀਪ ਟੀਟੂ ਨੂੰ ਭਾਜਪਾ ਓ.ਬੀ.ਸੀ. ਮੋਰਚਾ ਦੀ ਨਵੀਂ ਟੀਮ ’ਚ ਸ਼ਾਮਿਲ ਹੋਣ ’ਤੇ ਦਿੱਤੀ ਵਧਾਈ

ਮਲੋਟ, 7 ਅਕਤੂਬਰ (ਪਾਟਿਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਅਤੇ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਮੰਥਰੀ ਨਿਵਾਸਲੂ ਨਾਲ ਸਲਾਹ-ਮਸ਼ਵਰੇ ਉਪਰੰਤ ਭਾਜਪਾ ਓ. ਬੀ.

? 08-10-2026
ਮਲੋਟ, 7 ਅਕਤੂਬਰ (ਪਾਟਿਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਅਤੇ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਮੰਥਰੀ ਨਿਵਾਸਲੂ ਨਾਲ ਸਲਾਹ-ਮਸ਼ਵਰੇ ਉਪਰੰਤ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਰਾਜ ਚੌਧਰੀ ਦੀ ਅਗਵਾਈ ਹੇਠ ਓ.ਬੀ.ਸੀ. ਮੋਰਚਾ ਪੰਜਾਬ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਭਾਜਪਾ ਦੇ ਗੁਰਦੀਪ ਸਿੰਘ ਟੀਟੂ ਨੂੰ ਓ.ਬੀ.ਸੀ. ਮੋਰਚਾ ਪੰਜਾਬ ਦੀ ਨਵੀਂ ਟੀਮ ਵਿਚ ਸ਼ਾਮਿਲ ਹੋਣ ’ਤੇ ਭਾਜਪਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਦੀ ਸਮੁੱਚੀ ਟੀਮ ਵਲੋਂ ਵਧਾਈ ਦਿੱਤੀ ਗਈ। ਵਿਨੋਦ ਬਾਗੜੀ (ਲਾਡੀ ਮਲੋਟ) ਨੇ ਇਸ ਨਵੀਂ ਜ਼ਿੰਮੇਵਾਰੀ ਲਈ ਭਾਜਪਾ ਦੀ ਸਮੁੱਚੀ ਹਾਈਕਮਾਂਡ ਅਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਲੋਟ ਮੰਡਲ-1 ਦੇ ਪ੍ਰਧਾਨ ਸੀਤਾਰਾਮ ਖਟਕ, ਮਲੋਟ ਮੰਡਲ-2 ਦੇ ਪ੍ਰਧਾਨ ਕੇਸ਼ਵ ਸਿਡਾਨਾ ਤੇ ਦੋਵਾਂ ਮੰਡਲਾਂ ਦੀ ਸਮੁੱਚੀ ਟੀਮ ਨੂੰ ਗੁਰਦੀਪ ਸਿੰਘ ਟੀਟੂ ਦੀ ਇਸ ਨਵੀਂ ਜ਼ਿੰਮੇਵਾਰੀ ’ਤੇ ਮਾਣ ਹੈ।
ਪਿਛਲੀ ਖ਼ਬਰ ਕਲਿੰਗ ਦੀ ਧਰਤੀ ’ਤੇ 14 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਧੰਮ ਦੀਕਸ਼ਾ ਸਮਾਰੋਹ ਅਗਲੀ ਖ਼ਬਰ ਪਿੰਡ ਆਲਮਵਾਲਾ ਵਿਖੇ ਕਈ ਟਕਸਾਲੀ ਅਕਾਲੀ ਪਰਿਵਾਰ ਹੋਏ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।