26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

06.20 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਗਿ੍ਫ਼ਤਾਰ

ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਦਾ ਰਾਮ ਸਕੂਲ ਤੋਂ ਥੋੜਾ ਅੱਗੇ ਜੈਤੋ ਸਾਈਡ ਮੌਜੂਦ ਸੀ ਤਾਂ ਸਾਹਮਣੇ ਇਕ ਔਰਤ ਖੜੀ ਦਿਖਾਈ ਦਿੱਤੀ, ਜਿਸ ਦੇ ਸੱਜੇ ਹੱਥ ਵਿਚ ਮੋਮੀ ਲਿਫ਼ਾਫ਼ੀ ਸੀ। ਜੋ ਉਸ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਪਿੱਛੇ ਵੱਲ ਨੂੰ ਸੁੱਟ ਦਿੱਤੀ ਅਤੇ ਆਪ ਤੇਜ ਕਦਮੀਂ ਅੱਗੇ ਨੂੰ ਤੁਰਨ ਲੱਗੀ।

ਅਜੀਤ ਡੈਸਕ 26-09-2026
ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਦਾ ਰਾਮ ਸਕੂਲ ਤੋਂ ਥੋੜਾ ਅੱਗੇ ਜੈਤੋ ਸਾਈਡ ਮੌਜੂਦ ਸੀ ਤਾਂ ਸਾਹਮਣੇ ਇਕ ਔਰਤ ਖੜੀ ਦਿਖਾਈ ਦਿੱਤੀ, ਜਿਸ ਦੇ ਸੱਜੇ ਹੱਥ ਵਿਚ ਮੋਮੀ ਲਿਫ਼ਾਫ਼ੀ ਸੀ। ਜੋ ਉਸ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਪਿੱਛੇ ਵੱਲ ਨੂੰ ਸੁੱਟ ਦਿੱਤੀ ਅਤੇ ਆਪ ਤੇਜ ਕਦਮੀਂ ਅੱਗੇ ਨੂੰ ਤੁਰਨ ਲੱਗੀ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛ ਕੇ ਉਸ ਵਲੋਂ ਜ਼ਮੀਨ ਉਪਰ ਸੁੱਟੀ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਨੂੰ ਚੈਕ ਕੀਤਾ ਤਾਂ ਉਸ ਵਿਚੋਂ 06.20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਕੋਟਕਪੂਰਾ ਨਿਵਾਸੀ ਔਰਤ ਵਿਰੁੱਧ ਸ਼ਹਿਰੀ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਏਮਜ਼ ਹਸਪਤਾਲ ਬਠਿੰਡਾ ਦੇ ਡਾ. ਰਾਜੀਵ ਗੁਪਤਾ ਦੀਆਂ ਸੇਵਾਵਾਂ ਸਲਾਹੁਣਯੋਗ: ਸਮਾਜ ਸੇਵੀ ਅਗਲੀ ਖ਼ਬਰ ਭਾਈ ਲਾਲੋ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।