ਨਵੀਂ ਦਿੱਲੀ, 25 ਸਤੰਬਰ - ਭਾਰਤੀ ਮੌਸਮ ਵਿਭਾਗ ਨੇ 26 ਅਤੇ 27 ਸਤੰਬਰ ਲਈ ਗੜ੍ਹਵਾਲ ਮੰਡਲ ਦੇ ਵੱਖ-ਵੱਖ ਖੇਤਰਾਂ ਵਾਸਤੇ 'ਔਰੇਂਜ' ਅਤੇ 'ਰੈੱਡ' ਅਲਰਟ ਜਾਰੀ ਕੀਤੇ ਹਨ। ਕਿਉਂਕਿ ਚਾਰ ਧਾਮ ਯਾਤਰਾ ਇਸ ਸਮੇਂ ਆਪਣੇ ਦੂਜੇ ਪੜਾਅ ਵਿਚ ਚੱਲ ਰਹੀ ਹੈ, ਇਸ ਲਈ ਗੜ੍ਹਵਾਲ ਕਮਿਸ਼ਨਰ ਆਨੰਦ ਸਵਰੂਪ ਨੇ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਡਲ ਦੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਜ਼ਿਲ੍ਹਾ ਮੈਜਿਸਟਰੇਟਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਸਥਾਨਕ ਹਾਲਾਤਾਂ ਦੇ ਮੁਲਾਂਕਣ ਦੇ ਆਧਾਰ 'ਤੇ, ਯਾਤਰਾ ਨੂੰ ਨਾ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ, ਭਾਰੀ ਮੀਂਹ ਦੀ ਸਥਿਤੀ ਵਿਚ, ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਮੌਜੂਦਾ ਹਾਲਾਤਾਂ ਅਨੁਸਾਰ ਉਨ੍ਹਾਂ ਨੂੰ ਨੇੜਲੇ ਨਿਰਧਾਰਤ 'ਹੋਲਡਿੰਗ ਏਰੀਆ' (ਰੁਕਣ ਵਾਲੀਆਂ ਥਾਵਾਂ) 'ਤੇ ਰੋਕਿਆ ਜਾਵੇਗਾ। ਗੜ੍ਹਵਾਲ ਕਮਿਸ਼ਨਰ ਆਨੰਦ ਸਵਰੂਪ ਨੇ ਕਿਹਾ ਕਿ ਯਾਤਰਾ ਦੇ ਰੂਟਾਂ 'ਤੇ ਮੌਸਮ ਅਤੇ ਸੜਕਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ।
ਉਨ੍ਹਾਂ ਨੇ ਚਾਰ ਧਾਮ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੀ ਸਥਿਤੀ ਨੂੰ ਧਿਆਨ ਵਿਚ ਰੱਖਣ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਯਾਤਰਾ ਕਰਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਭਾਰੀ ਮੀਂਹ ਜਾਂ ਖਰਾਬ ਮੌਸਮ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੇ ਹਿੱਤ ਵਿਚ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲਿਆਂ ਵਿਚ ਸਹਿਯੋਗ ਕਰਨ।
ਤਾਜ਼ਾ ਖ਼ਬਰਾਂ
Free
ਮੌਸਮ ਵਿਭਾਗ ਵਲੋਂ 26 ਅਤੇ 27 ਸਤੰਬਰ ਲਈ ਗੜ੍ਹਵਾਲ ਮੰਡਲ ਦੇ ਵੱਖ-ਵੱਖ ਖੇਤਰਾਂ ਵਾਸਤੇ 'ਔਰੇਂਜ' ਅਤੇ 'ਰੈੱਡ' ਅਲਰਟ ਜਾਰੀ
ਨਵੀਂ ਦਿੱਲੀ, 25 ਸਤੰਬਰ - ਭਾਰਤੀ ਮੌਸਮ ਵਿਭਾਗ ਨੇ 26 ਅਤੇ 27 ਸਤੰਬਰ ਲਈ ਗੜ੍ਹਵਾਲ ਮੰਡਲ ਦੇ ਵੱਖ-ਵੱਖ ਖੇਤਰਾਂ ਵਾਸਤੇ 'ਔਰੇਂਜ' ਅਤੇ 'ਰੈੱਡ' ਅਲਰਟ...
ਅਜੀਤ ਡੈਸਕ
25-09-2026