20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗਿੱਦੜਬਾਹਾ ਵਿਖੇ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ

ਗਿੱਦੜਬਾਹਾ, 19 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਦੀ ਗਿੱਦੜਬਾਹਾ ਇਕਾਈ ਵਲੋਂ ਹਲਕਾ ਪ੍ਰਧਾਨ ਸ਼ਹਿਰੀ ਅਨਮੋਲ ਸੇਠੀ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਿਤਪਾਲ ਸ਼ਰਮਾ ਅਤੇ ਪ੍ਰਧਾਨ ਸਵਰਨ ਸਿੰਘ ਢੱਲਾ ਹਾਜ਼ਰ ਹੋਏ। ਇਸ ਮੌਕੇ ਅਨਮੋਲ ਸੇਠੀ ਨੇ ਦੱਸਿਆ ਕਿ ਭਾਜਪਾ ਵਲੋਂ ਸਮਾਜ ਸੇਵਾ ਲਈ ਹਰ ਹਲਕੇ ਵਿਚ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ।

ਅਜੀਤ ਡੈਸਕ 20-09-2026
ਗਿੱਦੜਬਾਹਾ, 19 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਦੀ ਗਿੱਦੜਬਾਹਾ ਇਕਾਈ ਵਲੋਂ ਹਲਕਾ ਪ੍ਰਧਾਨ ਸ਼ਹਿਰੀ ਅਨਮੋਲ ਸੇਠੀ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਿਤਪਾਲ ਸ਼ਰਮਾ ਅਤੇ ਪ੍ਰਧਾਨ ਸਵਰਨ ਸਿੰਘ ਢੱਲਾ ਹਾਜ਼ਰ ਹੋਏ। ਇਸ ਮੌਕੇ ਅਨਮੋਲ ਸੇਠੀ ਨੇ ਦੱਸਿਆ ਕਿ ਭਾਜਪਾ ਵਲੋਂ ਸਮਾਜ ਸੇਵਾ ਲਈ ਹਰ ਹਲਕੇ ਵਿਚ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਬਲੱਡ ਬੈਂਕ ਦੀ ਟੀਮ ਖ਼ੂਨ ਇਕੱਠਾ ਕਰ ਰਹੀ ਹੈ। ਇਸ ਮੌਕੇ ਮਰਦਾਂ ਤੋਂ ਇਲਾਵਾ ਔਰਤਾਂ ਨੇ ਵੀ ਖ਼ੂਨਦਾਨ ਕੀਤਾ। ਇਸ ਦੌਰਾਨ ਕਰੀਬ 50 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਖ਼ੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਪ੍ਰਿਤਪਾਲ ਸ਼ਰਮਾ, ਸਵਰਨ ਸਿੰਘ ਢੱਲਾ ਪ੍ਰਧਾਨ, ਹਰਜੀਤ ਸਿੰਘ ਨੀਲਾ ਮਾਨ, ਸੁਰਜੀਤ ਸਿੰਘ ਘੋਨਾ ਮਾਮਾ ਜ਼ਿਲ੍ਹਾ ਮੀਤ ਪ੍ਰਧਾਨ, ਓਮ ਪ੍ਰਕਾਸ਼ ਬਾਂਕੇ, ਮਨੋਜ ਗਰਗ, ਅਨਮੋਲ ਲੱਕੀ, ਰਾਜਿੰਦਰ ਬਾਂਸਲ, ਵਿੱਕੀ ਰਾਠੌਰ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਈਵੇਟ ਕਰਜ਼ੇ ਤੋਂ ਪੀੜਤ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ ’ਚ ਇਲਾਜ ਅਧੀਨ ਅਗਲੀ ਖ਼ਬਰ ਸੱਪ ਦੇ ਡੰਗਣ ’ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ-ਐੱਸ. ਐੱਮ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।