20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਨਮਾਨ ਯੋਜਨਾ ਲਈ ਦਫ਼ਤਰਾਂ ’ਚ ਖ਼ੱਜਲ-ਖ਼ੁਆਰ ਹੋ ਰਹੀਆਂ ਹਨ ਔਰਤਾਂ

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-‘ਮਾਵਾਂ ਧੀਆਂ ਸਨਮਾਨ ਯੋਜਨਾ’ ਦਾ ਲਾਭ ਲੈਣ ਲਈ ਇੱਥੋਂ ਦੇ ਸੇਵਾ ਕੇਂਦਰ ਵਿਚ ਮਈ ਮਹੀਨੇ ’ਚ ਦਿੱਤੀਆਂ ਅਰਜ਼ੀਆਂ ਦਾ ਕੋਈ ਅਤਾ-ਪਤਾ ਨਾ ਲੱਗਣ ਕਰਕੇ ਲਾਭਪਾਤਰੀ ਬੀਬੀਆਂ ਡਾਹਢੀਆਂ ਪ੍ਰੇਸ਼ਾਨ ਹਨ। ਸੇਵਾ ਕੇਂਦਰ ’ਚ ਪੁੱਜੀਆਂ ਔਰਤਾਂ ਬਲਦੇਵ ਕੌਰ, ਲਵਪ੍ਰੀਤ ਕੌਰ, ਨਸੀਬ ਕੌਰ ਹੋਰਾਂ ਨੇ ਦੱਸਿਆ ਕਿ ਉਹ ਸੇਵਾ ਕੇਂਦਰ ’ਚ ਕਈ ਗੇੜੇ ਕੱਢ ਚੁੱਕੀਆਂ ਹਨ, ਪਰ ਆਪ੍ਰੇਟਰ ਅਰਜ਼ੀ ‘ਪੈਡਿੰਗ’ ਹੈ ਕਹਿ ਕੇ ਵਾਪਸ ਮੋੜ ਦਿੰਦਾ ਹੈ।

ਅਜੀਤ ਡੈਸਕ 20-09-2026
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-‘ਮਾਵਾਂ ਧੀਆਂ ਸਨਮਾਨ ਯੋਜਨਾ’ ਦਾ ਲਾਭ ਲੈਣ ਲਈ ਇੱਥੋਂ ਦੇ ਸੇਵਾ ਕੇਂਦਰ ਵਿਚ ਮਈ ਮਹੀਨੇ ’ਚ ਦਿੱਤੀਆਂ ਅਰਜ਼ੀਆਂ ਦਾ ਕੋਈ ਅਤਾ-ਪਤਾ ਨਾ ਲੱਗਣ ਕਰਕੇ ਲਾਭਪਾਤਰੀ ਬੀਬੀਆਂ ਡਾਹਢੀਆਂ ਪ੍ਰੇਸ਼ਾਨ ਹਨ। ਸੇਵਾ ਕੇਂਦਰ ’ਚ ਪੁੱਜੀਆਂ ਔਰਤਾਂ ਬਲਦੇਵ ਕੌਰ, ਲਵਪ੍ਰੀਤ ਕੌਰ, ਨਸੀਬ ਕੌਰ ਹੋਰਾਂ ਨੇ ਦੱਸਿਆ ਕਿ ਉਹ ਸੇਵਾ ਕੇਂਦਰ ’ਚ ਕਈ ਗੇੜੇ ਕੱਢ ਚੁੱਕੀਆਂ ਹਨ, ਪਰ ਆਪ੍ਰੇਟਰ ਅਰਜ਼ੀ ‘ਪੈਡਿੰਗ’ ਹੈ ਕਹਿ ਕੇ ਵਾਪਸ ਮੋੜ ਦਿੰਦਾ ਹੈ। ਬੀਬੀਆਂ ਦੀ ਮਦਦ ਕਰ ਰਹੀ ਸਮਾਜ ਸੇਵਕਾ ਸੁਨੀਤਾ ਭੰਮ ਨੇ ਦੱਸਿਆ ਕਿ ਸੇਵਾ ਕੇਂਦਰ ਵਾਲਿਆਂ ਨੇ ਸੀ.ਡੀ.ਪੀ.ਓ. ਦਫ਼ਤਰ ਵਿਚੋਂ ਪਤਾ ਕਰਨ ਲਈ ਕਿਹਾ ਅਤੇ ਬੀਬੀਆਂ ਉੱਥੇ ਗਈਆਂ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸੇਵਾ ਕੇਂਦਰ ’ਚੋਂ ਪਤਾ ਕਰੋ। ਫ਼ਿਰ ਸੇਵਾ ਕੇਂਦਰ ਵਾਲਿਆਂ ਨੇ ਪੈਨਸ਼ਨ ਦਫ਼ਤਰ ਭੇਜ ਦਿੱਤਾ ਅਤੇ ਬੀਬੀਆਂ ਉੱਥੇ ਗਈਆਂ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਸੇਵਾ ਕੇਂਦਰ ’ਚੋਂ ਪਤਾ ਕਰੋ। ਹੁਣ ਫ਼ਿਰ ਉਹ ਸੇਵਾ ਕੇਂਦਰ ’ਚ ਆਈਆਂ ਹਨ, ਪਰ ਇਥੇ ਨਾ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਦਾ ਕੋਈ ਇਤਰਾਜ ਪਤਾ ਲੱਗਦਾ ਹੈ ਅਤੇ ਨਾ ਹੀ ਨਵੀਂ ਅਰਜ਼ੀ ਅਪਲਾਈ ਹੁੰਦੀ ਹੈ। ਉਨ੍ਹਾਂ ਪ੍ਰੇਸ਼ਾਨ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਹਰ ਰੋਜ਼ ਕਹਿੰਦੇ ਹਨ ਕਿ ‘ਟੁੂੰ ਟੂੰ’ ਹੋਣ ਲੱਗ ਪਈ, ਪਰ ਉਨ੍ਹਾਂ ਦੇ ਫ਼ੋਨਾਂ ’ਤੇ ਕੋਈ ਸੁਨੇਹਾ ਨਹੀਂ ਆਇਆ। ਉਹ ਕਈ ਕਿੱਲੋਮੀਟਰ ਤੁਰ ਕੇ ਜਾਂ ਆਟੋ ’ਤੇ ਪੈਸੇ ਖ਼ਰਚ ਕੇ ਦਫ਼ਤਰਾਂ ’ਚ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਜਲਦੀ ਗੌਰ ਕਰੇ ਅਤੇ ਸਨਮਾਨ ਰਾਸ਼ੀ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿਚ ਪਾਵੇ। ਇਸ ਦੌਰਾਨ ਸੇਵਾ ਕੇਂਦਰ ਇੰਚਾਰਜ ਸੁਖਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਅਰਜ਼ੀਆਂ ਆਂਗਣਵਾੜੀ ਦਫ਼ਤਰ ’ਚ ਪੈਡਿੰਗ ਹਨ। ਉਹ ਮੁੱਖ ਦਫ਼ਤਰ ਨਾਲ ਸੰਪਰਕ ਕਰਕੇ ਇਨ੍ਹਾਂ ਅਰਜ਼ੀਆਂ ਦੇ ਨਿਪਟਾਰੇ ਜਾਂ ਨਵੀਆਂ ਅਰਜ਼ੀਆਂ ਅਪਲਾਈ ਕਰਨਗੇ।
ਪਿਛਲੀ ਖ਼ਬਰ ਸੱਪ ਦੇ ਡੰਗਣ ’ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ-ਐੱਸ. ਐੱਮ. ਓ. ਅਗਲੀ ਖ਼ਬਰ 40 ਮੁਕਤਿਆਂ ਦੀ ਧਰਤੀ ’ਤੇ ਮਾਤਾ ਭਾਗ ਕੌਰ ਪਾਰਕ ਅਤੇ ਬੁੱਤ ਦੀ ਦੁਰਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।