19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਿਆਸਤਦਾਨਾਂ ਦਾ ਪਿੰਡ ਸੰਧਵਾਂ ਦੀ ਮੁੱਖ ਸੜਕ ’ਤੇ ਲੱਗੇ ਕੂੜੇ ਦੇ ਢੇਰ

ਕੋਟਕਪੂਰਾ, 18 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰੇ ਦੀ ਹਦੂਦ ਵਿਚ ਆਉਂਦੇ ਪਿੰਡ ਸੰਧਵਾਂ ਜਿਸ ਨੂੰ ਸਿਆਸਤਦਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਉੱਚ ਸਿਆਸਤਦਾਨ ਇਸ ਪਿੰਡ ਤੋਂ ਜੰਮਪਲ ਹੋ ਕੇ ਰਾਸ਼ਟਰਪਤੀ, ਮੁੱਖ ਮੰਤਰੀ, ਮੰਤਰੀ, ਪਾਰਲੀਮਾਨੀ ਸਕੱਤਰ ਦੇ ਅਹੁਦਿਆਂ ਤੱਕ ਪਹੁੰਚੇ ਹਨ।

ਅਜੀਤ ਡੈਸਕ 19-09-2026
ਕੋਟਕਪੂਰਾ, 18 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰੇ ਦੀ ਹਦੂਦ ਵਿਚ ਆਉਂਦੇ ਪਿੰਡ ਸੰਧਵਾਂ ਜਿਸ ਨੂੰ ਸਿਆਸਤਦਾਨਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਉੱਚ ਸਿਆਸਤਦਾਨ ਇਸ ਪਿੰਡ ਤੋਂ ਜੰਮਪਲ ਹੋ ਕੇ ਰਾਸ਼ਟਰਪਤੀ, ਮੁੱਖ ਮੰਤਰੀ, ਮੰਤਰੀ, ਪਾਰਲੀਮਾਨੀ ਸਕੱਤਰ ਦੇ ਅਹੁਦਿਆਂ ਤੱਕ ਪਹੁੰਚੇ ਹਨ। ਜੇਕਰ ਪਿੰਡ ਸੰਧਵਾਂ ਦੀ ਵਿਕਾਸ ਪ੍ਰਤੀ ਗੱਲ ਕਰੀਏ ਤਾਂ ਹਾਲੇ ਵੀ ਕਾਫ਼ੀ ਸਹੂਲਤਾਂਵਾਂ ਤੋਂ ਵਾਂਝਾ ਹੈ। ਪਿੰਡ ਸੰਧਵਾਂ ਦੀਆਂ ਸ਼ਹਿਰ ਨਾਲ ਜੋੜਦੀਆਂ ਮੁੱਖ ਸੜਕਾਂ ’ਤੇ ਗੰਦਗੀ ਦੇ ਢੇਰ ਆਮ ਲੱਗੇ ਵੇਖੇ ਜਾ ਸਕਦੇ ਹਨ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਗੰਦਗੀ ਦੇ ਢੇਰਾਂ ’ਤੇ ਅਵਾਰਾ ਪਸ਼ੂ ਅਕਸਰ ਹੀ ਫਿਰਦੇ ਹਨ ਜੋ ਸੜਕੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਇਸੇ ਪਿੰਡ ਵਿਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਵੀ ਰਿਹਾਇਸ਼ ਹੈ, ਪਰ ਫਿਰ ਵੀ ਸਫ਼ਾਈ ਦੇ ਪ੍ਰਬੰਧਾਂ ਦੀ ਸਥਿਤੀ ਬਹੁਤੀ ਤਸੱਲੀ ਬਖਸ਼ ਨਹੀਂ ਹੈ। ਫ਼ਰੀਦਕੋਟ ਕੋਟਕਪੂਰਾ ਨੂੰ ਜਾਂਦੇ-ਆਉਂਦੇ ਰਾਹਗੀਰ ਵੀ ਇਸ ਸਿਆਸਤਦਾਨਾਂ ਦੇ ਪਿੰਡ ਵਿਚ ਸਫ਼ਾਈ ਦੇ ਅਜਿਹੇ ਪ੍ਰਬੰਧਾਂ ’ਤੇ ਹੈਰਾਨੀ ਪ੍ਰਗਟ ਕਰਦੇ ਹਨ।
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਲਈ ਡੀ.ਸੀ. ਨੂੰ ਮੰਗ ਪੱਤਰ ਭੇਜਿਆ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਲੱਸਟਰ ਅਤੇ ਨੋਡਲ ਅਫ਼ਸਰ ਤੈਨਾਤ : ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।