30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਲਸੀਆਂ ਦੇ ਆਕਲਪੁਰ ਪੱਤੀ ਸਕੂਲ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਅਸੈਸਮੈਂਟ ਕੈਂਪ ਲਗਾਇਆ

ਮਲਸੀਆਂ, 29 ਨਵੰਬਰ (ਦਲਜੀਤ ਸਿੰਘ ਸਚਦੇਵਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਲੰਧਰ ਡਾ. ਗੁਰਿੰਦਰਜੀਤ ਕੌਰ ਤੇ ਮਨੀਸ਼ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੱਗਰਾ ਸਿੱਖਿਆ ਅਭਿਆਨ ਜਲੰਧਰ ਵਲੋਂ ਬਲਾਕ ਸ਼ਾਹਕੋਟ-1, ਸ਼ਾਹਕੋਟ-2 ਅਤੇ ਲੋਹੀਆਂ ਖਾਸ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਸੈਸਮੈਂਟ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਆਕਲਪੁਰ ਪੱਤੀ (ਮਲਸੀਆਂ) ਵਿਖੇ ਲਗਾਇਆ।

ਅਜੀਤ ਡੈਸਕ 30-11-2026
ਮਲਸੀਆਂ, 29 ਨਵੰਬਰ (ਦਲਜੀਤ ਸਿੰਘ ਸਚਦੇਵਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਲੰਧਰ ਡਾ. ਗੁਰਿੰਦਰਜੀਤ ਕੌਰ ਤੇ ਮਨੀਸ਼ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੱਗਰਾ ਸਿੱਖਿਆ ਅਭਿਆਨ ਜਲੰਧਰ ਵਲੋਂ ਬਲਾਕ ਸ਼ਾਹਕੋਟ-1, ਸ਼ਾਹਕੋਟ-2 ਅਤੇ ਲੋਹੀਆਂ ਖਾਸ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਸੈਸਮੈਂਟ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਆਕਲਪੁਰ ਪੱਤੀ (ਮਲਸੀਆਂ) ਵਿਖੇ ਲਗਾਇਆ। ਕੈਂਪ ਵਿਚ 33 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੇ ਮਾਪਿਆਂ ਸਮੇਤ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਬੱਚਿਆਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਸਹਾਇਕ ਉਪਕਰਨਾਂ ਦੀ ਸਿਫ਼ਾਰਸ਼ ਕੀਤੀ ਗਈ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਤੇ ਰੋਜ਼ਾਨਾ ਜੀਵਨ ਵਿਚ ਦਰਪੇਸ਼ ਮੁਸ਼ਕਿਲਾਂ ਨੂੰ ਘਟਾਉਣ ਵਿਚ ਸਹਾਇਤਾ ਮਿਲ ਸਕੇ। ਇਸ ਉਪਰਾਲੇ ਦਾ ਮੁੱਖ ਮਕਸਦ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨਾ ਸੀ। ਕੈਂਪ ਨੂੰ ਸਫ਼ਲ ਬਣਾਉਣ ਵਿਚ ਬੀ. ਪੀ. ਈ. ਓ. ਨਿਰਮਲ ਸਿੰਘ ਗਿੱਦੜਪਿੰਡੀ, ਅਕਾਊਂਟੈਂਟ ਆਸ਼ੀਸ਼ ਕੁਮਾਰ, ਸਪੈਸ਼ਲ ਐਜੂਕੇਟਰ ਰਾਜੂ ਚੌਧਰੀ, ਸੈਂਟਰ ਹੈੱਡ ਟੀਚਰ ਮੈਡਮ ਕੁਲਵਿੰਦਰ ਕੌਰ, ਬਲਦੇਵ ਸਿੰਘ, ਹੈੱਡ ਟੀਚਰ ਸੁਰਿੰਦਰ ਸਿੰਘ ਤੇ ਲਿਮਕੋ ਤੋਂ ਪਹੁੰਚੇ ਡਾਕਟਰਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਅਧਿਆਪਕ ਮਨਜਿੰਦਰ, ਸੋਨੂੰ, ਸਪੈਸ਼ਲ ਐਜੂਕੇਟਰ ਅਵਤਾਰ ਲਾਲ, ਪੂਜਾ ਰਾਣੀ, ਸ਼ਾਲਨੀ ਸ਼ਰਮਾ, ਦਲਜੀਤ ਕੌਰ, ਤੀਰਥੋ ਰਾਣੀ, ਰਾਜਵਿੰਦਰ ਕੌਰ, ਮੈਡਮ ਮਾਇਆ ਨੇ ਵੀ ਕੈਂਪ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਦੁਸਾਂਝ ਕਲਾਂ ਇਲਾਕੇ ’ਚ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਐਡ: ਕੋਹਾੜ ਵਲੋਂ ਮੋਗਾ ਰੈਲੀ ਨੂੰ ਲੈ ਕੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।