28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ਪੁਲਿਸ ਦੀ ਹਾਕੀ ਟੀਮ ’ਚ ਬਾਹਰਲੇ ਖਿਡਾਰੀਆਂ ਦੀ ਸ਼ਮੂਲੀਅਤ ਨੇ ਖੜ੍ਹੇ ਕੀਤੇ ਸਵਾਲ

ਜਲੰਧਰ, 27 ਨਵੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਖੇਡੇ ਜਾ ਰਹੇ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਪੰਜਾਬ ਪੁਲਿਸ ਦੀ ਹਾਕੀ ਟੀਮ ਦੀ ਬਣਤਰ ਨੂੰ ਲੈ ਕੇ ਇਕ ਅਹਿਮ ਸਵਾਲ ਸਾਹਮਣੇ ਆਇਆ ਹੈ।

ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਖੇਡੇ ਜਾ ਰਹੇ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਪੰਜਾਬ ਪੁਲਿਸ ਦੀ ਹਾਕੀ ਟੀਮ ਦੀ ਬਣਤਰ ਨੂੰ ਲੈ ਕੇ ਇਕ ਅਹਿਮ ਸਵਾਲ ਸਾਹਮਣੇ ਆਇਆ ਹੈ। ਹਾਕੀ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਅਤੇ ਸ਼ਾਨਦਾਰ ਇਤਿਹਾਸ ਰੱਖਣ ਵਾਲੇ ਪੰਜਾਬ ਪੁਲਿਸ ਵਿਭਾਗ ਦੀ ਟੀਮ ਵਿਚ ਦੂਜੀਆਂ ਸੰਸਥਾਵਾਂ ਨਾਲ ਸੰਬੰਧਤ ਖਿਡਾਰੀਆਂ ਦੀ ਸ਼ਮੂਲੀਅਤ ਨੇ ਖੇਡ ਪ੍ਰੇਮੀਆਂ ਤੇ ਹਾਕੀ ਨਾਲ ਜੁੜੇ ਵਰਗਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੰਜਾਬ ਪੁਲਿਸ ਦਾ ਹਾਕੀ ਨਾਲ ਰਿਸ਼ਤਾ ਕੋਈ ਨਵਾਂ ਨਹੀਂ। ਅਜਿਹੀ ਸ਼ਾਨਦਾਰ ਖੇਡ ਵਿਰਾਸਤ ਵਾਲੇ ਵਿਭਾਗ ਦੀ ਟੀਮ ਵਿਚ ਬਾਹਰੋਂ ਖਿਡਾਰੀ ਸ਼ਾਮਿਲ ਕੀਤੇ ਜਾਣਾ ਆਪਣੇ ਆਪ ਵਿਚ ਵਿਚਾਰਨਯੋਗ ਮਾਮਲਾ ਹੈ। ਟੂਰਨਾਮੈਂਟ ਦੌਰਾਨ ਸਾਹਮਣੇ ਆਏ ਵੇਰਵਿਆਂ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਵਿਚ ਜਰਮਨਪ੍ਰੀਤ ਸਿੰਘ ਤੇ ਪਰਦੀਪ ਮੋਰ, ਜੋ ਇਨਕਮ ਟੈਕਸ ਵਿਭਾਗ ਨਾਲ ਸੰਬੰਧਤ ਦੱਸੇ ਜਾਂਦੇ ਹਨ, ਰਵਨੀਤ ਸਿੰਘ, ਜੋ ਪੀ. ਐੱਸ. ਮੁਹਾਲੀ ਨਾਲ ਜੁੜੇ ਹੋਏ ਹਨ, ਅਭਿਸ਼ੇਕ ਗੋਰਖੀ, ਜੋ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀ ਹਨ, ਸਾਹਿਲ, ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਸੰਬੰਧਤ ਹਨ ਤੇ ਸ਼ਮਸ਼ੇਰ ਸਿੰਘ ਵਰਗੇ ਖਿਡਾਰੀਆਂ ਦੀ ਸ਼ਮੂਲੀਅਤ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਸੰਬੰਧੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਖਿਡਾਰੀ ਵਿਸ਼ੇਸ਼ ਤੌਰ ’ਤੇ ਪੰਜਾਬ ਪੁਲਿਸ ਦੀ ਟੀਮ ਨੂੰ ਮਜ਼ਬੂਤ ਕਰਨ ਲਈ ਦੂਜੀਆਂ ਸੰਸਥਾਵਾਂ ਤੋਂ ਲਏ ਗਏ ਹਨ, ਜੇਕਰ ਅਜਿਹਾ ਹੈ, ਤਾਂ ਇਸ ਪਿੱਛੇ ਕੀ ਕਾਰਨ ਹਨ ਅਤੇ ਕੀ ਇਹ ਵਿਵਸਥਾ ਸਿਰਫ਼ ਇਸ ਟੂਰਨਾਮੈਂਟ ਤੱਕ ਸੀਮਤ ਹੈ। ਕੀ ਪੰਜਾਬ ਪੁਲਿਸ ਦੀ ਆਪਣੀ ਟੀਮ ਵਿਚ ਖਿਡਾਰੀਆਂ ਦੀ ਗਿਣਤੀ ਘੱਟ ਹੈ। ਕੀ ਵਿਭਾਗ ਵਿਚ ਹਾਕੀ ਖਿਡਾਰੀਆਂ ਦੀ ਨਵੀਂ ਭਰਤੀ ਨਾ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਕੀ ਪੰਜਾਬ ਪੁਲਿਸ ਦੀ ਹਾਕੀ ਟੀਮ ਨੂੰ ਲੰਬੇ ਸਮੇਂ ਤੋਂ ਨਵੀਂ ਪ੍ਰਤਿਭਾ ਦੀ ਉਡੀਕ ਹੈ। ਜੇਕਰ ਖਿਡਾਰੀਆਂ ਦੀ ਘਾਟ ਹੈ, ਤਾਂ ਇਸ ਨੂੰ ਦੂਰ ਕਰਨ ਲਈ ਭਰਤੀ ਪ੍ਰਕਿਰਿਆ ਕਿਉਂ ਨਹੀਂ ਅਪਣਾਈ ਜਾ ਰਹੀ। ਇਹ ਸਵਾਲ ਕਿਸੇ ਖਿਡਾਰੀ ਦੀ ਯੋਗਤਾ ਜਾਂ ਪ੍ਰਦਰਸ਼ਨ ’ਤੇ ਉਂਗਲ ਉਠਾਉਣ ਲਈ ਨਹੀਂ, ਸਗੋਂ ਪੰਜਾਬ ਪੁਲਿਸ ਦੇ ਖੇਡ ਪ੍ਰਬੰਧਨ ਤੇ ਹਾਕੀ ਦੀ ਭਵਿੱਖੀ ਦਿਸ਼ਾ ਬਾਰੇ ਚਰਚਾ ਕਰਨ ਲਈ ਹਨ। ਪੰਜਾਬ ਪੁਲਿਸ ਦੀ ਹਾਕੀ ਵਿਰਾਸਤ ਸਿਰਫ਼ ਇਕ ਟੀਮ ਜਾਂ ਇਕ ਟੂਰਨਾਮੈਂਟ ਤੱਕ ਸੀਮਤ ਨਹੀਂ, ਸਗੋਂ ਇਹ ਪੰਜਾਬ ਦੀ ਖੇਡ ਪਛਾਣ ਦਾ ਅਹਿਮ ਹਿੱਸਾ ਹੈ। ਇਸ ਵਿਰਾਸਤ ਨੂੰ ਕਾਇਮ ਰੱਖਣ ਲਈ ਲੋੜ ਹੈ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬੀਆਂ ਅੰਦਰ ਜਾਗੀ ਨਵੀਂ ਆਸ-ਨੀਲਾਮਹਿਲ ਅਗਲੀ ਖ਼ਬਰ ਪਿਮਸ ਹਸਪਤਾਲ ਹੁਣ ਕੈਸ਼ਲੈੱਸ ਇਲਾਜ ਲਈ ਸਾਰੀਆਂ ਬੀਮਾ ਕੰਪਨੀਆਂ ਨਾਲ ਸੂਚੀਬੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।