ਜਥੇ: ਤਰਸਿੰਦਰ ਸਿੰਘ ਪੰਨੂੰ ਦੀ ਪਤਨੀ ਨਮਿਤ ਅੰਤਿਮ ਅਰਦਾਸ 30 ਨੂੰ
ਸ਼ਾਹਕੋਟ, 27 ਨਵੰਬਰ (ਦਲਜੀਤ ਸਿੰਘ ਸਚਦੇਵਾ)-ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਤਰਸਿੰਦਰ ਸਿੰਘ ਪੰਨੂੰ (ਰੌਂਤ) ਦੀ ਪਤਨੀ ਤੇ ਹਰਗੋਬਿੰਦਰ ਸਿੰਘ ਪੰਨੂੰ ਕੈਨੇਡਾ ਦੀ ਮਾਤਾ ਰਜਵੰਤ ਕੌਰ ਪੰਨੂੰ ਸੇਵਾ ਮੁਕਤ ਨਰਸਿੰਗ ਸਿਸਟਰ ਸਰਕਾਰੀ ਹਸਪਤਾਲ ਨਕੋਦਰ ਵਾਸੀ ਪਿੰਡ ਰੌਂਤਾਂ ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ ਸੀ। ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 30 ਨਵੰਬਰ ਨੂੰ ਨਿਵਾਸ ਅਸਥਾਨ ਪਿੰਡ ਰੌਂਤਾਂ (ਸ਼ਾਹਕੋਟ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਸ਼੍ਰੀਮਤੀ ਰਜਵੰਤ ਕੌਰ ਪੰਨੂੰ
28-11-2026