21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਜਲੰਧਰ ’ਚ ਕੱਢੀ ਗਈ ਕਲਸ਼ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਏ ਲੋਕ

ਜਲੰਧਰ, 20 ਨਵੰਬਰ (ਸ਼ਿਵ )-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਚਲਾਏ ਜਾ ਰਹੇ ‘ਮੰਥਨ ਪ੍ਰੋਜੈਕਟ’ ਦੇ ਸਹਿਯੋਗ ਲਈ ਜਲੰਧਰ ਸ਼ਹਿਰ ਵਿਚ ਵਿਸ਼ਾਲ ਸ੍ਰੀ ਰਾਮ ਕਥਾਅੰਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਰਾਮ ਕਥਾਅੰਮ੍ਰਿਤ ਦਾ ਆਯੋਜਨ 22 ਨਵੰਬਰ ਤੋਂ 28 ਨਵੰਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ, ਜਲੰਧਰ ਵਿਖੇ ਕੀਤਾ ਜਾਵੇਗਾ।

ਕਲਸ਼ ਯਾਤਰਾ ’ਚ ਸ਼ਾਮਿਲ ਸਵਾਮੀ ਸੱਜਣਾਨੰਦ ਨਾਲ ਵਿਪਨ ਸਭਰਵਾਲ, ਗੌਤਮ ਕੁਕਰੇਜਾ, ਸੁਭਾਸ਼ ਸੌਂਧੀ, ਸ਼ਵੇਤਾ ਧੀਰ, ਸਿਮਰੌਣੀ, ਪ੍ਰਸ਼ੋਤਮ ਸੌਂਧੀ ਹੈਪੀ, ਜਤਿੰਦਰ ਨਿੱਕਾ ਤੇ ਹੋਰ। 21-11-2026
ਜਲੰਧਰ, 20 ਨਵੰਬਰ (ਸ਼ਿਵ )-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਚਲਾਏ ਜਾ ਰਹੇ ‘ਮੰਥਨ ਪ੍ਰੋਜੈਕਟ’ ਦੇ ਸਹਿਯੋਗ ਲਈ ਜਲੰਧਰ ਸ਼ਹਿਰ ਵਿਚ ਵਿਸ਼ਾਲ ਸ੍ਰੀ ਰਾਮ ਕਥਾਅੰਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਰਾਮ ਕਥਾਅੰਮ੍ਰਿਤ ਦਾ ਆਯੋਜਨ 22 ਨਵੰਬਰ ਤੋਂ 28 ਨਵੰਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ, ਜਲੰਧਰ ਵਿਖੇ ਕੀਤਾ ਜਾਵੇਗਾ। ਇਸ ਕਥਾ ਦੇ ਸ਼ੁੱਭ ਮੌਕੇ ’ਤੇ ਅੱਜ ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੁਹਾਗਣ ਮਹਿਲਾਵਾਂ ਤੇ ਸ਼ਰਧਾਲੂਆਂ ਪੂਰੇ ਉਤਸ਼ਾਹ ਤੇ ਭਗਤੀ ਭਾਵ ਨਾਲ ਹਿੱਸਾ ਲਿਆ। ਇਸ ਦੌਰਾਨ ਮਹਿਲਾਵਾਂ ਨੇ ਪੀਲੇ ਅਤੇ ਕੇਸਰੀ ਰੰਗ ਦੇ ਰਵਾਇਤੀ ਪਹਿਰਾਵੇ ਪਹਿਨੇ ਹੋਏ ਸਨ ਤੇ ਆਪਣੇ ਸਿਰ ‘ਤੇ ਮੰਗਲ ਕਲਸ਼ ਧਾਰਨ ਕਰਕੇ ਯਾਤਰਾ ਦੀ ਸ਼ੋਭਾ ਵਧਾਈ। ਇਸ ਮੌਕੇ ਸਾਧਵੀ ਪੱਲਵੀ ਭਾਰਤੀ, ਸਾਧਵੀ ਤ੍ਰਿਨੈਨਾ ਭਾਰਤੀ, ਸਾਧਵੀ ਸ਼ਸ਼ੀਪ੍ਰਭਾ ਭਾਰਤੀ, ਸਾਧਵੀ ਸੁਮਨ ਭਾਰਤੀ, ਸਾਧਵੀ ਰੀਤਾ ਭਾਰਤੀ ਤੇ ਸਾਧਵੀ ਰੀਨਾ ਭਾਰਤੀ ਤੋਂ ਇਲਾਵਾ ਜਲੰਧਰ ਦੇ ਮੇਅਰ ਵਿਨੀਤ ਧੀਰ, ਨਿਤਿਨ ਕੋਹਲੀ, ਦੀਪਕ ਬਾਲੀ, ਵਿਪਨ ਸਭਰਵਾਲ, ਜਤਿੰਦਰ ਨਿੱਕਾ, ਪ੍ਰਸ਼ੋਤਮ ਸੋਂਦੀ ਹੈਪੀ, ਗੌਤਮ ਕੁਕਰੇਜਾ, ਅਸ਼ੋਕ ਸਰੀਨ, ਅਮਿਤ ਤਲਵਾੜ, ਕੌਂਸਲਰ ਗੁਰਪ੍ਰੀਤ, ਡਾ. ਬੀ.ਡੀ. ਸ਼ਰਮਾ, ਰਾਜੇਸ਼ ਵਿਜ, ਲੱਕੀ ਮਲਹੋਤਰਾ, ਵੀਰੇਂਦਰ ਸਚਦੇਵਾ, ਅਸ਼ਵਨੀ ਅਗਰਵਾਲ, ਡਾ. ਮੁਕੇਸ਼ ਗੁਪਤਾ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਵਿੱਕੀ ਤੁਲਸੀ, ਰਸ਼ਮੀ ਮਹਾਜਨ, ਮਨੋਜ ਕੁਮਾਰ ਨੰਨਾ, ਕੁਮੁਦ ਸ਼ਰਮਾ, ਏ.ਸੀ.ਪੀ. ਰਾਜੇਸ਼ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ਹਿਰ ਦੇ ਮੁੱਖ ਨਗਰ ਕੀਰਤਨ ਦੌਰਾਨ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏਗੀ ਸਿੱਖ ਤਾਲਮੇਲ ਕਮੇਟੀ ਅਗਲੀ ਖ਼ਬਰ ਦੋਮੋਰੀਆ ਪੁਲ ਨੇੜਿਓਂ ਮਿਲੀ ਲਾਵਾਰਿਸ ਔਰਤ ਦੀ ਅੱਧ ਨੰਗੀ ਲਾਸ਼, ਪੁਲਿਸ ਨੇ ਕਬਜ਼ੇ ’ਚ ਲੈ ਕੇ ਹਸਪਤਾਲ ਦੇ ਮੁਰਦਾਘਰ ’ਚ ਰਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।