21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਕਮਿਸ਼ਨ ਵਲੋਂ ਦੋ ਹੋਰ ਝਟਕੇ, ਦੋ ਅਲਾਟੀਆਂ ਨੂੰ 32 ਲੱਖ ਰੁਪਏ ਵਾਪਸ ਕਰਨ ਦੇ ਹੁਕਮ

ਜਲੰਧਰ, 20 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਦੋ ਹੋਰ ਮਾਮਲਿਆਂ ਵਿਚ ਵੱਡਾ ਝਟਕਾ ਲੱਗਾ ਹੈ। ਕਮਿਸ਼ਨ ਨੇ ਸਾਲ 2006 ’ਚ ਇੰਦਰਾਪੂਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿਚ ਅਲਾਟ ਕੀਤੇ ਗਏ ਫਲੈਟਾਂ ਦਾ ਕਬਜ਼ਾ ਨਾ ਦੇਣ ਦੇ ਮਾਮਲੇ ’ਚ ਦੋ ਅਲਾਟੀਆਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕੁੱਲ 32 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ।

ਅਜੀਤ ਡੈਸਕ 21-11-2026
ਜਲੰਧਰ, 20 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਦੋ ਹੋਰ ਮਾਮਲਿਆਂ ਵਿਚ ਵੱਡਾ ਝਟਕਾ ਲੱਗਾ ਹੈ। ਕਮਿਸ਼ਨ ਨੇ ਸਾਲ 2006 ’ਚ ਇੰਦਰਾਪੂਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿਚ ਅਲਾਟ ਕੀਤੇ ਗਏ ਫਲੈਟਾਂ ਦਾ ਕਬਜ਼ਾ ਨਾ ਦੇਣ ਦੇ ਮਾਮਲੇ ’ਚ ਦੋ ਅਲਾਟੀਆਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕੁੱਲ 32 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਪਹਿਲੇ ਮਾਮਲੇ ਵਿਚ ਜਲੰਧਰ ਦੇ ਰਹਿਣ ਵਾਲੇ ਸੰਦੀਪ ਕੁਮਾਰ ਨੂੰ 4 ਸਤੰਬਰ 2006 ਨੂੰ ਫਲੈਟ ਨੰਬਰ 22 ਅਲਾਟ ਕੀਤਾ ਗਿਆ ਸੀ। ਉਨ੍ਹਾਂ ਵਲੋਂ ਇਸ ਦੇ ਬਦਲੇ 4. 3 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਫਲੈਟ ਦਾ ਕਬਜ਼ਾ 3 ਮਾਰਚ 2009 ਤੱਕ ਦਿੱਤਾ ਜਾਣਾ ਸੀ, ਪਰ ਟਰੱਸਟ ਵਲੋਂ ਕਬਜ਼ਾ ਨਹੀਂ ਦਿੱਤਾ ਗਿਆ। ਇਸ ਸਬੰਧੀ 18 ਜੁਲਾਈ 2024 ਨੂੰ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦਾ ਫੈਸਲਾ 10 ਨਵੰਬਰ 2026 ਨੂੰ ਸੁਣਾਇਆ ਗਿਆ।ਦੂਜੇ ਮਾਮਲੇ ਵਿਚ ਟਾਂਡਾ ਦੇ ਰਹਿਣ ਵਾਲੇ ਰਵੀ ਮਹਿੰਦਰੂ ਨੂੰ 4 ਸਤੰਬਰ 2006 ਨੂੰ ਫਲੈਟ ਨੰਬਰ 89 ਐੱਫ.ਐੱਫ. ਅਲਾਟ ਕੀਤਾ ਗਿਆ ਸੀ। ਉਨ੍ਹਾਂ ਵਲੋਂ 3.63 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਉਨ੍ਹਾਂ ਨੂੰ 14 ਅਕਤੂਬਰ 2009 ਨੂੰ ਕਾਗਜ਼ੀ ਕਬਜ਼ਾ ਦਿੱਤਾ ਗਿਆ ਸੀ, ਪਰ ਮਾਮਲੇ ਸਬੰਧੀ 23 ਅਕਤੂਬਰ 2023 ਨੂੰ ਕੇਸ ਦਾਇਰ ਕੀਤਾ ਗਿਆ। ਇਸ ਮਾਮਲੇ ਵਿੱਚ 4 ਨਵੰਬਰ 2026 ਨੂੰ ਫੈਸਲਾ ਸੁਣਾਇਆ ਗਿਆ।ਦਸਤਾਵੇਜ਼ਾਂ ਅਨੁਸਾਰ ਕਮਿਸ਼ਨ ਵਲੋਂ ਦੋਵਾਂ ਅਲਾਟੀਆਂ ਨੂੰ 16-16 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਟਰੱਸਟ ਨੂੰ ਕੁੱਲ 32 ਲੱਖ ਰੁਪਏ ਦੀ ਰਕਮ ਵਾਪਸ ਕਰਨੀ ਪਵੇਗੀ। ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਇਸ ਤੋਂ ਪਹਿਲਾਂ ਵੀ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਲਾਟੀਆਂ ਦੇ ਹੱਕ ਵਿਚ ਕਈ ਫੈਸਲੇ ਸੁਣਾਏ ਜਾ ਚੁੱਕੇ ਹਨ । ਇਨ੍ਹਾਂ ਫੈਸਲਿਆਂ ਦੇ ਬਾਵਜੂਦ ਟਰੱਸਟ ਵਲੋਂ ਅਜੇ ਵੀ ਅਲਾਟੀਆਂ ਦੀ ਕਰੀਬ 102 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਾਪਸ ਕੀਤੀ ਜਾਣੀ ਬਾਕੀ ਹੈ। ਬੀਬੀ ਭਾਨੀ ਕੰਪਲੈਕਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਅਹੂਜਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਅਲਾਟੀਆਂ ਦਾ ਟਰੱਸਟ ਨੇ ਢਾਈ ਤੋਂ ਤਿੰਨ ਕਰੋੜ ਦੀ ਰਕਮ ਦੇਣੀ ਸੀ ਪਰ ਹੁਣ ਇਹ ਰਕਮ ਵਧ ਕੇ 102 ਕਰੋੜ ਹੋ ਗਈ ਹੈ ਜਿਸ ਦੀ ਅਦਾਇਗੀ ਕਰਨੀ ਟਰੱਸਟ ਨੂੰ ਵੀ ਔਖੀ ਲੱਗ ਰਹੀ ਹੈ।
ਪਿਛਲੀ ਖ਼ਬਰ ਹਲਕਾ ਪੱਛਮੀ ’ਚ ਕੂੜੇ ਤੇ ਸੀਵਰੇਜ ਦੀ ਸਮੱਸਿਆ ਕਰਵਾਈ ਜਾਵੇਗੀ ਹੱਲ-ਗਿੱਲ ਅਗਲੀ ਖ਼ਬਰ ਸਰਵਿਸ ਲੇਨ ਦੀ ਖ਼ਸਤਾ ਹਾਲਤ ਕਾਰਨ ਲੋਕ ਗਲਤ ਦਿਸ਼ਾ ਤੋਂ ਲੰਘਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।