ਡੀ.ਏ.ਵੀ. ਕਾਲਜ ਵਿਖੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ ‘ਰਿਸ਼ੀ ਨਿਰਵਾਣ ਦਿਵਸ’ ਮੌਕੇ ਮਹਾਂਯੱਗ
ਨਕੋਦਰ, 18 ਨਵੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਆਰੀਆ ਸਮਾਜ ਮੰਦਰ, ਨਕੋਦਰ ਤੇ ਨਕੋਦਰ ਦੀਆਂ ਸਮੂਹ ਡੀ. ਏ.
ਮ
ਮੁੱਖ ਮਹਿਮਾਨ ਡਾ. ਅਨੂਪ ਕੁਮਾਰ ਨੈਸ਼ਨਲ ਕੋ-ਆਰਡੀਨੇਟਰ (ਕਾਲਜ ) ਡੀ.ਏ.ਵੀ ਕਾਲਜ ਮੈਨੇਜਮੈਟ ਕਮੇਟੀ ਨਵੀਂ ਦਿੱਲੀ ਹਵਨ ਯੱਗ ’ਚ ਹਿੱਸਾ ਲੈਂਦੇ ਹੋਏ। ਤਸਵੀਰ- ਤਿਲਕ ਰਾਜ ਸ਼ਰਮਾ
19-11-2026
ਨਕੋਦਰ, 18 ਨਵੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਆਰੀਆ ਸਮਾਜ ਮੰਦਰ, ਨਕੋਦਰ ਤੇ ਨਕੋਦਰ ਦੀਆਂ ਸਮੂਹ ਡੀ.ਏ.ਵੀ. ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਤੇ ਮੋਹਿਤ ਚੋਪੜਾ ਸਕੱਤਰ ਆਰੀਆ ਸਮਾਜ ਮੰਦਰ ਨਕੋਦਰ ਦੀ ਦੇਖ-ਰੇਖ ਹੇਠ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ ਨਿਰਵਾਣ ਦਿਵਸ ਦੇ ਮੌਕੇ ’ਤੇ ਸੁੱਖ, ਸਮ੍ਰਿੱਧੀ ਤੇ ਸ਼ਾਂਤੀ ਲਈ ਮਹਾਂਯੱਗ ਦਾ ਆਯੋਜਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਸਮਾਗਮ ਦੌਰਾਨ ਡਾ. ਅਨੂਪ ਕੁਮਾਰ, ਨੈਸ਼ਨਲ ਕੋ-ਆਰਡੀਨੇਟਰ (ਕਾਲਜ), ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਾਬਕਾ ਵਿਧਾਇਕ ਜਥੇ. ਗੁਰਪ੍ਰਤਾਪ ਸਿੰਘ ਵਡਾਲਾ, ਸ੍ਰੀ ਜੇ.ਪੀ. ਸ਼ੂਰ ਡਾਇਰੈਕਟਰ ਡੀ.ਏ.ਵੀ. ਪਬਲਿਕ ਸਕੂਲਜ਼ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਸ੍ਰੀ ਅਰਵਿੰਦ ਘਈ ਸੈਕਟਰੀ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਰਿਟਾ. ਪ੍ਰਿੰਸੀਪਲ ਇੰਦਰਜੀਤ ਤਲਵਾੜ, ਐਚ.ਐਮ.ਵੀ. ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ, ਸੀਨੀਅਰ ਵਾਇਸ ਪ੍ਰਧਾਨ ਅਸ਼ਵਨੀ ਕੋਹਲੀ, ਵਾਇਸ ਪ੍ਰਧਾਨ ਵਿਜੇ ਮਡਾਸ, ਐਮ.ਸੀ. ਵਿਜੇ ਪੋਪਲੀ, ਐਮ.ਸੀ. ਗੀਤਾ ਬਸਰਾ, ਐਮ.ਸੀ. ਮਨੀ ਮਹਿੰਦਰੂ, ਐਮ.ਸੀ. ਅਜੈ ਬਜਾਜ, ਲਖਵੀਰ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਹਵਨ-ਯੱਗ ਨਾਲ ਹੋਈ। ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ ਨੇ ਸੰਬੋਧਨ ਕਰਦਿਆਂ ਡੀ.ਏ.ਵੀ. ਸੰਸਥਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਡਾਇਰੈਕਟਰ ਜੇ.ਪੀ. ਸ਼ੂਰ ਨੇ ਵੀ ਵਿਚਾਰ ਸਾਂਝੇ ਕੀਤੇ। ਅੰਤ ’ਚ ਵਰਿੰਦਰ ਚੋਪੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਪ੍ਰੋ. ਮਾਧਵੀ ਸ਼ਰਮਾ ਵਾਈਸ ਪ੍ਰਿੰਸੀਪਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਢੰਗ ਨਾਲ ਚਲਾਈ। ਇਸ ਮੌਕੇ ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਪ੍ਰਮੋਦ ਭਾਰਦਵਾਜ, ਵਿਪਨ ਗੁਪਤਾ, ਪ੍ਰੋ. ਵਿਨੈ ਕੁਮਾਰ, ਅਕਾਸ਼ ਚੰਦਰ ਭੱਲਾ, ਡਾ. ਕਮਲਜੀਤ ਸਿੰਘ, ਪ੍ਰਿੰਸੀਪਲ ਹਰਜੀਤ ਸਿੰਘ, ਭੁਪਿੰਦਰ ਅਜੀਤ ਸਿੰਘ, ਪ੍ਰਿੰਸੀਪਲ ਜਸਮਿੰਦਰ ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ, ਸਤਪਾਲ ਗੁਪਤਾ, ਰਵਿੰਦਰ ਬੱਤਰਾ, ਸੁਚਿੰਦਰ ਰਿਹਾਨ, ਸੰਜੀਵ ਗੁਜਰਾਲ, ਅਨਿਲ ਗੌਤਮ, ਪ੍ਰਿੰਸੀਪਲ ਖਿਆਤੀ, ਵਾਇਸ ਪ੍ਰਿੰਸੀਪਲ ਸਾਕਸ਼ੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਤੇ ਸਟਾਫ਼ ਹਾਜ਼ਰ ਸੀ।