18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪ੍ਰੀ-ਵੈਡਿੰਗ ਸ਼ੂਟ ਦੌਰਾਨ ਵਿਆਹ ਤੋਂ ਮੁਕਰਨ ਵਾਲੇ ਲਾੜੇ ਦੇ ਮਾਮਲੇ ’ਚ ਕੁੜੀ ਦੇ ਪਰਿਵਾਰ ਨੇ ਲਾਏ ਦੋਸ਼

ਜਲੰਧਰ, 18 ਨਵੰਬਰ (ਮੋਹਿਤ ਸਿੰਘ)- ਜਲੰਧਰ ਦੇ ਹੁਸ਼ਿਆਰਪੁਰ ਰੋਡ ਸਥਿਤ ਢਿੱਲਵਾਂ ਚੌਕ ਵਿਖੇ ਵਿਆਹ ਤੋਂ ਪਹਿਲਾਂ ਲੜਕੇ ਵਲੋਂ ਰਿਸ਼ਤੇ ਤੋਂ ਮੁਕਰਨ ਦੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। 16 ਨਵਬੰਰ ਨੂੰ ਉਸ ਗੱਲ ਦੇ ਚਲਦੇ ਹੀ ਪਰਿਵਾਰ ਨੇ ਅੱਜ ਮੀਡੀਆ ਸਾਹਮਣੇ ਸਾਰੀ ਗੱਲ ਰੱਖੀ।

ਗੱਲਬਾਤ ਕਰਦੇ ਹੋਏ ਕੌਂਸਲਰ ਸ਼ੈਰੀ ਚੱਢਾ 19-11-2026
ਜਲੰਧਰ, 18 ਨਵੰਬਰ (ਮੋਹਿਤ ਸਿੰਘ)- ਜਲੰਧਰ ਦੇ ਹੁਸ਼ਿਆਰਪੁਰ ਰੋਡ ਸਥਿਤ ਢਿੱਲਵਾਂ ਚੌਕ ਵਿਖੇ ਵਿਆਹ ਤੋਂ ਪਹਿਲਾਂ ਲੜਕੇ ਵਲੋਂ ਰਿਸ਼ਤੇ ਤੋਂ ਮੁਕਰਨ ਦੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। 16 ਨਵਬੰਰ ਨੂੰ ਉਸ ਗੱਲ ਦੇ ਚਲਦੇ ਹੀ ਪਰਿਵਾਰ ਨੇ ਅੱਜ ਮੀਡੀਆ ਸਾਹਮਣੇ ਸਾਰੀ ਗੱਲ ਰੱਖੀ। ਕੁੜੀ ਦੇ ਪਰਿਵਾਰ ਅਨੁਸਾਰ ਪ੍ਰੀ-ਵੈਡਿੰਗ ਸ਼ੂਟ ਚੱਲ ਰਿਹਾ ਸੀ, ਜਿਸ ਦੌਰਾਨ ਲਾੜਾ ਅਚਾਨਕ ਸ਼ੂਟ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਮੈਸੇਜ ਕਰਕੇ ਕਿਹਾ ਕਿ ਅੱਜ ਤੋਂ ਬਾਅਦ ਉਸ ਦਾ ਕੋਈ ਫੋਨ ਜਾਂ ਮੈਸੇਜ ਨਹੀਂ ਆਉਣਾ ਚਾਹੀਦਾ। ਪਰਿਵਾਰ ਦਾ ਕਹਿਣਾ ਹੈ ਕਿ ਲਾੜੇ ਨੇ ਕੁੜੀ ਨੂੰ ਗਾਲ੍ਹਾਂ ਕੱਢੀਆਂ ਤੇ ਬਾਅਦ ਵਿੱਚ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ। ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਲਾੜੇ ਵਲੋਂ ਪ੍ਰੀ-ਵੈਡਿੰਗ ਸ਼ੂਟ ਛੱਡਣ ਸਮੇਂ ਇਹ ਕਹਿ ਕੇ ਜਾਣ ਦੀ ਗੱਲ ਵੀ ਸਾਹਮਣੇ ਆਈ ਕਿ ਉਸ ਦੇ ਤਾਇਆ ਜੀ ਦੀ ਮੌਤ ਹੋ ਗਈ ਹੈ। ਪਰ ਜਦੋਂ ਕੁੜੀ ਦੀ ਮਾਂ ਨੇ ਲਾੜੇ ਦੀ ਮਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਕਿਸੇ ਦੀ ਮੌਤ ਨਹੀਂ ਹੋਈ। ਇਸ ਮਾਮਲੇ ’ਚ ਕੌਂਸਲਰ ਸ਼ੈਰੀ ਚੱਢਾ ਕੁੜੀ ਦੇ ਪਰਿਵਾਰ ਦੇ ਹੱਕ ਵਿੱਚ ਆਏ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੜੀ ਉਨ੍ਹਾਂ ਦੀ ਧੀ ਵਰਗੀ ਹੈ ਤੇ ਉਹ ਉਸ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਲਾੜਾ ਐੱਨ.ਆਰ.ਆਈ. ਹੈ ਤੇ ਅਚਾਨਕ ਕੁੜੀ ਦੇ ਪਰਿਵਾਰ ਕੋਲੋਂ ਸੋਨੇ ਦੀ ਮੁੰਦਰੀ ਸਮੇਤ ਹੋਰ ਚੀਜ਼ਾਂ ਦੀ ਮੰਗ ਕਰਨ ਲੱਗ ਪਿਆ ਸੀ, ਜਿਸ ਤੋਂ ਬਾਅਦ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਸ਼ੈਰੀ ਚੱਢਾ ਨੇ ਇਹ ਵੀ ਦੱਸਿਆ ਕਿ ਕੁੜੀ ਦੇ ਬਾਂਹ ’ਤੇ ਕੱਟ ਲੱਗਣ ਦੀ ਗੱਲ ਵੀ ਪਰਿਵਾਰ ਵਲੋਂ ਸਾਹਮਣੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਕੁੜੀ ਦੇ ਪਰਿਵਾਰ ਵਲੋਂ ਪੈਲੇਸ ਦਾ ਖਰਚਾ ਅਤੇ ਹਲਵਾਈਆਂ ਦੀ ਅਦਾਇਗੀ ਸਮੇਤ ਵਿਆਹ ਨਾਲ ਸਬੰਧਤ ਕਈ ਖਰਚੇ ਪਹਿਲਾਂ ਹੀ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਅੱਜ ਕੁੜੀ ਦੇ ਪਰਿਵਾਰ ਵਲੋਂ ਏ.ਸੀ.ਪੀ. ਰਾਜੇਸ਼ ਠਾਕੁਰ ਨੂੰ ਆਪਣੇ ਬਿਆਨ ਵਿੱਚ ਸਾਰੀ ਗੱਲ ਲਿਖਤੀ ਰੂਪ ਵਿੱਚ ਦੇ ਦਿੱਤੀ ਗਈ ਹੈ। ਪਰਿਵਾਰ ਵਲੋਂ ਧਰਨਾ-ਪ੍ਰਦਰਸ਼ਨ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ, ਪਰ ਏ.ਸੀ.ਪੀ. ਵਲੋਂ ਭਰੋਸਾ ਦਿੱਤਾ ਗਿਆ ਕਿ ਰਾਮਾ ਮੰਡੀ ਧਾਣੇ ਵੱਲੋਂ ਅੱਜ ਹੀ ਐੱਫ.ਆਈ.ਆਰ. ਦਰਜ ਕਰਕੇ ਦੋਵਾਂ ਧਿਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕੌਂਸਲਰ ਰਾਜੂ ਵਲੋਂ ਯਾਤਰਾ ਕਰ ਕੇ ਵਾਪਸ ਪਰਤੇ ਸ਼ਰਧਾਲੂਆਂ ਨਾਲ ਬੈਠਕ ਅਗਲੀ ਖ਼ਬਰ ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਦੋਮੋਰੀਆ ਪੁਲ ਦਾ ਇਲਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।