18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੰਜਾਬ ਭਾਜਪਾ ਦੇ ਸਹਿ - ਇੰਚਾਰਜ ਵਰਿੰਦਰ ਸਚਦੇਵਾ ਨੇ ਬਾਜ਼ਾਰਾਂ ’ ਚ ਜਾ ਕੇ ਲੋਕਾਂ ਨਾਲ ਕੀਤੀ ਮੁਲਾਕਾਤ

ਜਲੰਧਰ, 17 ਨਵੰਬਰ (ਸ਼ਿਵ)-ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੱਢਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਵਰਿੰਦਰ ਸਚਦੇਵਾ ਨੇ ਅੱਜ ਜਲੰਧਰ ਦੀ ਆਪਣੀ ਫੇਰੀ ਦੌਰਾਨ ਆਪਣੇ ਬਹੁਤ ਹੀ ਦੋਸਤਾਨਾ, ਹੱਸਮੁੱਖ ਤੇ ਸਾਦੇ ਸੁਭਾਅ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਪੰਜਾਬ ਭਾਜਪਾ ਕਾਰਜਕਾਰੀ ਮੈਂਬਰ ਦਿਨੇਸ਼ ਢੱਲ, ਜਨਰਲ ਸਕੱਤਰ ਦੀਪਕ ਤੇਲੂ, ਸਕੱਤਰ ਸੰਨੀ ਸ਼ਰਮਾ, ਅਨੁਜ ਸ਼ਾਰਦਾ, ਹੇਮੰਤ ਖੰਨਾ, ਹਸਨ ਸੋਨੀ, ਹੈਪੀ ਸ਼ਰਮਾ, ਸ਼ਕਤੀ ਕੇਂਦਰ ਮੁਖੀ ਅਕਬਰ ਅ ਹੋਰ ਭਾਜਪਾ ਆਗੂਆਂ ਦੇ ਨਾਲ ਮਾਈ ਹੀਰਾ ਗੇਟ ਵਿਖੇ ਮਸ਼ਹੂਰ ਧਨੀਆ ਕਚੌਰੀ ਦੀ ਦੁਕਾਨ ‘ਤੇ ਪਹੁੰਚੇ ਤੇ ਆਮ ਲੋਕਾਂ ਵਾਂਗ ਬੈਠ ਕੇ ਕਚੌਰੀਆਂ ਦਾ ਸੁਆਦ ਚੱਖਿਆ ਤੇ ਭਗਤ ਸਿੰਘ ਚੌਕ ’ਚ ਪੰਡਤ ਦੀ ਦੁਕਾਨ ਦੀ ਲੱਸੀ ਦਾ ਆਨੰਦ ਮਾਣਿਆ।

ਅਜੀਤ ਡੈਸਕ 18-11-2026
ਜਲੰਧਰ, 17 ਨਵੰਬਰ (ਸ਼ਿਵ)-ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੱਢਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਵਰਿੰਦਰ ਸਚਦੇਵਾ ਨੇ ਅੱਜ ਜਲੰਧਰ ਦੀ ਆਪਣੀ ਫੇਰੀ ਦੌਰਾਨ ਆਪਣੇ ਬਹੁਤ ਹੀ ਦੋਸਤਾਨਾ, ਹੱਸਮੁੱਖ ਤੇ ਸਾਦੇ ਸੁਭਾਅ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਪੰਜਾਬ ਭਾਜਪਾ ਕਾਰਜਕਾਰੀ ਮੈਂਬਰ ਦਿਨੇਸ਼ ਢੱਲ, ਜਨਰਲ ਸਕੱਤਰ ਦੀਪਕ ਤੇਲੂ, ਸਕੱਤਰ ਸੰਨੀ ਸ਼ਰਮਾ, ਅਨੁਜ ਸ਼ਾਰਦਾ, ਹੇਮੰਤ ਖੰਨਾ, ਹਸਨ ਸੋਨੀ, ਹੈਪੀ ਸ਼ਰਮਾ, ਸ਼ਕਤੀ ਕੇਂਦਰ ਮੁਖੀ ਅਕਬਰ ਅ ਹੋਰ ਭਾਜਪਾ ਆਗੂਆਂ ਦੇ ਨਾਲ ਮਾਈ ਹੀਰਾ ਗੇਟ ਵਿਖੇ ਮਸ਼ਹੂਰ ਧਨੀਆ ਕਚੌਰੀ ਦੀ ਦੁਕਾਨ ‘ਤੇ ਪਹੁੰਚੇ ਤੇ ਆਮ ਲੋਕਾਂ ਵਾਂਗ ਬੈਠ ਕੇ ਕਚੌਰੀਆਂ ਦਾ ਸੁਆਦ ਚੱਖਿਆ ਤੇ ਭਗਤ ਸਿੰਘ ਚੌਕ ’ਚ ਪੰਡਤ ਦੀ ਦੁਕਾਨ ਦੀ ਲੱਸੀ ਦਾ ਆਨੰਦ ਮਾਣਿਆ। ਉਨ੍ਹਾਂ ਨੇ ਪਾਰਟੀ ਦੇ ਪੁਰਾਣੇ ਵਰਕਰ ਕੈਲਾਸ਼ ਸਹਿਗਲ ਤੇ ਹੋਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਸਹਿਜ ਸੁਭਾਅ, ਹਾਸੇ-ਮਜ਼ਾਕ ਤੇ ਆਮ ਲੋਕਾਂ ਨਾਲ ਗੱਲਬਾਤ ਕਰਨ ਦਾ ਦੋਸਤਾਨਾ ਤਰੀਕਾ ਵਿਸ਼ੇਸ਼ ਆਕਰਸ਼ਣ ਰਿਹਾ। ਵਰਿੰਦਰ ਸਚਦੇਵਾ ਨੇ ਸੰਦੇਸ਼ ਦਿੱਤਾ ਕਿ ਇੱਕ ਮਜ਼ਬੂਤ ਰਾਜਨੀਤਿਕ ਸੰਗਠਨ ਸਿਰਫ਼ ਮੀਟਿੰਗਾਂ ਤੇ ਮੰਚਾਂ ਰਾਹੀਂ ਨਹੀਂ ਬਣਾਇਆ ਜਾਂਦਾ, ਸਗੋਂ ਲੋਕਾਂ ਨਾਲ ਜੁੜ ਕੇ, ਪੁਰਾਣੇ ਰਿਸ਼ਤਿਆਂ ਦਾ ਸਨਮਾਨ ਕਰਕੇ ਤੇ ਹਰ ਵਰਗ ਦਾ ਵਿਸ਼ਵਾਸ ਜਿੱਤ ਕੇ ਬਣਾਇਆ ਜਾਂਦਾ ਹੈ।
ਪਿਛਲੀ ਖ਼ਬਰ ਲੱਧੇਵਾਲੀ ਫਲਾਈਓਵਰ ਤੇ ਆਸ - ਪਾਸ ਦੇ ਖੇਤਰ ’ ਚ ਚੋਰਾਂ , ਲੁਟੇਰਿਆਂ ਦੀ ਦਹਿਸ਼ਤ ਲੋਕਾਂ ’ਚ ਪੁਲਿਸ ਮਹਿਕਮੇ ਪ੍ਰਤੀ ਰੋਸ ਅਗਲੀ ਖ਼ਬਰ ਮੁਸਲਿਮ ਭਾਈਚਾਰੇ ਦੀਆਂ 11 ਪ੍ਰਮੁੱਖ ਸ਼ਖ਼ਸੀਅਤਾਂ ਭਾਜਪਾ ’ ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।