ਗੁਰਬਾਣੀ ਮਾਰਗ ਨਗਰ ਕੀਰਤਨ ਦਾ ਫਿਲੌਰ ਪਹੁੰਚਣ ’ ਤੇ ਸ਼ਾਨਦਾਰ ਸਵਾਗਤ
ਫਿਲੌਰ, 17 ਨਵੰਬਰ (ਸਤਿੰਦਰ ਸ਼ਰਮਾ)-ਗੁਰੂ ਕਾ ਬਾਗ ਵਾਰਾਣਸੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਇਆ ਗੁਰਬਾਣੀ ਮਾਰਗ ਨਗਰ ਕੀਰਤਨ ਜਦੋਂ ਫਿਲੌਰ ਦੇ ਰਵਿਦਾਸ ਗੇਟ ਵਿਖੇ ਪਹੁੰਚਿਆ ਤਾਂ ਇਲਾਕੇ ਦੀਆਂ ਸੰਗਤਾਂ ’ਚ ਭਾਰੀ ਉਤਸਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਫਿਲੌਰ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ ਵਲੋਂ ‘ਨਗਰ ਕੀਰਤਨ’ ਦਾ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ।
ਫਿਲੌਰ, 17 ਨਵੰਬਰ (ਸਤਿੰਦਰ ਸ਼ਰਮਾ)-ਗੁਰੂ ਕਾ ਬਾਗ ਵਾਰਾਣਸੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਇਆ ਗੁਰਬਾਣੀ ਮਾਰਗ ਨਗਰ ਕੀਰਤਨ ਜਦੋਂ ਫਿਲੌਰ ਦੇ ਰਵਿਦਾਸ ਗੇਟ ਵਿਖੇ ਪਹੁੰਚਿਆ ਤਾਂ ਇਲਾਕੇ ਦੀਆਂ ਸੰਗਤਾਂ ’ਚ ਭਾਰੀ ਉਤਸਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਫਿਲੌਰ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ ਵਲੋਂ ‘ਨਗਰ ਕੀਰਤਨ’ ਦਾ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਦੇ ਪਹੁੰਚਣ ’ਤੇ ਸੈਂਕੜੇ ਸ਼ਰਧਾਲੂ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਉਕਤ ਯਾਤਰਾ 13 ਨਵੰਬਰ ਨੂੰ ਗੁਰੂ ਕਾ ਬਾਗ ਵਾਰਾਣਸੀ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ ਦੇ ਪ੍ਰਬੰਧ ਗਰਦੇਵ ਸਿੰਘ ਲੁਧਿਆਣਾ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਹਨ, ਜਿਸ ਦਾ ਮਕਸਦ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ ਉਤਸਵ ਪ੍ਰਤੀ ਜਾਗਰੂਕ ਕਰਨਾ ਹੈ। ਪ੍ਰਬੰਧਕ ਕਮੇਟੀਆਂ ਵਲੋਂ ਇਸ ਮੌਕੇ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਦਾ ਸਤਿਕਾਰ ਨਾਲ ਸਵਾਗਤ ਕਰਦਿਆਂ ਕਿਹਾ ਗਿਆ ਕਿ ਅਜਿਹੇ ਧਾਰਮਿਕ ਉਪਰਾਲੇ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਗੁਰਬਾਣੀ ਅਤੇ ਸੇਵਾ-ਸਿਮਰਨ ਨਾਲ ਜੋੜਨ ਦਾ ਸੁਨੇਹਾ ਦਿੰਦੇ ਹਨ। ਧਾਰਮਿਕ ਸਮਾਗਮ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿਚ ਖੁਸ਼ੀ ਅਤੇ ਸ਼ਰਧਾ ਦਾ ਮਾਹੌਲ ਬਣਿਆ ਰਿਹਾ ਤੇ ਅਤੁੱਟ ਲੰਗਰ ਵਰਤਦੇ ਰਹੇ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਸੰਧੂ, ਸਕੱਤਰ ਤਾਰਾ ਚੰਦ ਜੱਖੂ, ਮੀਤ ਪ੍ਰਧਾਨ ਮਨੋਜ਼ ਕੁਮਾਰ ਸੰਧੂ, ਮੀਤ ਪ੍ਰਧਾਨ ਦਲਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਚਮਨ ਲਾਲ, ਸੋਹਣ ਲਾਲ, ਜਤਿੰਦਰ ਕੁਮਾਰ, ਬਲਜੀਤ ਸਿੰਘ, ਸੱਤਪਾਲ, ਹਰਬੰਸ ਲਾਲ, ਰਾਜ ਕੁਮਾਰ ਚੌਂਕੜੀਆ, ਦਵਿੰਦਰ ਵਿੱਕੀ, ਸੰਦੀਪ ਕੁਮਾਰ, ਕੁਲਦੀਪ ਲਾਲ, ਹਰਦੀਪ ਕੁਮਾਰ, ਪਰਮਜੀਤ ਸਿੰਘ ਪਾਠੀ ਸਿੰਘ ਆਦਿ ਹਾਜ਼ਰ ਸਨ।