07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

‘ਨੀਮਾ’ ਨੇ ਯੱਗ ਕਰ ਕੇ ਮਨਾਇਆ ਧਨਵੰਤਰੀ ਦਿਵਸ

ਜਲੰਧਰ, 6 ਨਵੰਬਰ (ਐੱਮ. ਐੱਸ.

ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)- ਨੈਸ਼ਨਲ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੇ ਡਾਕਟਰਾਂ ਨੇ ਮਾਡਲ ਟਾਊਨ ਦੇ ਗੀਤਾ ਮੰਦਰ ਵਿਖੇ ਹਵਨ ਯੱਗ ਕਰਕੇ ਧਨਵੰਤਰੀ ਦਿਵਸ ਮਨਾਇਆ। ਨੀਮਾ ਦੇ ਜ਼ਿਲ੍ਹਾ ਪ੍ਰਧਾਨ ਡਾ. ਐੱਸ.ਪੀ. ਡਾਲੀਆ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਮੌਕੇ ਰਸਮੀ ਹਵਨ ਯੱਗ ’ਚ ਨੀਮਾ ਪੰਜਾਬ ਤੇ ਨੈਸ਼ਨਲ ਨੀਮਾ ਦੇ ਅਹੁਦੇਦਾਰਾਂ ਤੋਂ ਇਲਾਵਾ, ਸ਼ਹਿਰ ਦੇ ਪ੍ਰਮੁੱਖ ਤੇ ਸਤਿਕਾਰਯੋਗ ਡਾਕਟਰ ਅਤੇ ਨਾਗਰਿਕ ਮੌਜੂਦ ਸਨ। ਪਹਿਲਾਂ ਭਗਵਾਨ ਧਨਵੰਤਰੀ ਨੂੰ ਤਿਲਕ ਤੇ ਫੁੱਲ ਭੇਟ ਕੀਤੇ ਗਏ, ਜਿਸ ਤੋਂ ਬਾਅਦ ਹਵਨ ਕੀਤਾ ਗਿਆ। ਉਪਰੰਤ ਨੀਮਾ ਪੰਜਾਬ ਦੇ ਪ੍ਰਧਾਨ ਡਾ. ਪਰਵਿੰਦਰ ਬਜਾਜ ਨੇ ਮੌਜੂਦ ਸਾਰੇ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਯੱਗ ਨੂੰ ਸਫ਼ਲ ਬਣਾਉਣ ਲਈ, ਰਾਸ਼ਟਰੀ ਬੁਲਾਰੇ ਡਾ. ਵਿਸ਼ਾਲ ਭਨੋਟ ਤੇ ਖਜ਼ਾਨਚੀ ਡਾ. ਵਰੁਣ ਅਗਰਵਾਲ, ਜੋ ਕਿ ਇਸ ਪੂਰੇ ਪ੍ਰੋਗਰਾਮ ਦੇ ਪ੍ਰੋਜੈਕਟ ਡਾਇਰੈਕਟਰ ਵੀ ਸਨ, ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸੁਮਿਤ ਕਲਿਆਣ ਅਤੇ ਸ੍ਰੀਮਤੀ ਸਮਾਇਆ ਕੱਕੜ ਨੂੰ ਨੀਮਾ ਪ੍ਰਤੀ ਉਨ੍ਹਾਂ ਦੀ ਵਿਲੱਖਣ ਸੇਵਾ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਮਹਿਲਾ ਫੋਰਮ ਦੀ ਪ੍ਰਧਾਨ ਡਾ. ਵੀਨਾ ਗੁੰਬਰ ਤੇ ਨੀਮਾ ਮਹਿਲਾ ਫੋਰਮ ਦੀ ਪ੍ਰਧਾਨ ਡਾ. ਰੀਨਾ ਕੱਕੜ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਡਾ. ਰਾਜੀਵ ਧਵਨ, ਡਾ. ਵਿਪੁਲ ਕੱਕੜ, ਡਾ. ਸੁਰਿੰਦਰ ਕਲਿਆਣ, ਡਾ. ਮੋਹਿੰਦਰ ਨਿਰਮਲ, ਡਾ. ਅਸ਼ਵਨੀ ਮਹਿੰਦਰੂ, ਡਾ. ਅਵਿਨਾਸ਼ ਸੋਂਧੀ, ਡਾ. ਸਤਬੀਰ ਸਿੰਘ, ਡਾ. ਐੱਚ. ਐੱਸ. ਸੋਢੀ, ਡਾ. ਐੱਚ.ਐੱਮ. ਹੂਰੀਆ, ਡਾ. ਸੁਮਨ ਗਿੱਲ, ਡਾ. ਕੇ.ਐੱਸ. ਰਾਣਾ, ਡਾ. ਚਰਨਜੀਤ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੱਸ ਸੜਕ ਹਾਦਸੇ ’ਚ ਵਰਨਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਅਗਲੀ ਖ਼ਬਰ ਜੀ.ਐੱਨ.ਡੀ.ਯੂ. ਦੇ ਜ਼ੋਨਲ ਯੁਵਕ ਮੇਲੇ ’ਚ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ ਓਵਰਆਲ ਪਹਿਲੀ ਟਰਾਫ਼ੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।