ਆਦਮਪੁਰ ’ਚ ਨਿਰਮਾਣ ਅਧੀਨ ਸੜਕ ਦਾ ਕੰਮ ਮੁਕੰਮਲ-ਚੇਅਰਮੈਨ ਮਿਨਹਾਸ
ਆਦਮਪੁਰ, 5 ਨਵੰਬਰ(ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਜਾਰੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਆਦਮਪੁਰ ਹਲਕੇ ’ਚ ਸੜਕ ਦਾ ਨਿਰਮਾਣ ਕੰਮ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਨ ਨਾਲ ਵਿਰੋਧੀਆਂ ਪਾਰਟੀਆਂ ਦੇ ਸਾਰੇ ਦਾਅਵਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ ਜਿਨ੍ਹਾਂ ’ਚ ਇਹ ਆਖਿਆ ਜਾ ਰਿਹਾ ਸੀ ਕਿ ਆਦਮਪੁਰ ਦਾ ਇਹ ਅਹਿਮ ਰੋਡ ਕਿਸੇ ਵੀ ਸੂਰਤ ਵਿੱਚ ਨਹੀਂ ਬਣ ਸਕਦਾ।
ਜਾਣਕਾਰੀ ਦਿੰਦੇ ਚੇਅਰਮੈਨ ਦਲਜੀਤ ਮਿਨਹਾਸ ਤਸਵੀਰ- ਹਰਪ੍ਰੀਤ ਸਿੰਘ
06-11-2026