ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ ਚ ਬਲਾਕ ਅਲਾਵਲਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਕਿਸ਼ਨਗੜ੍ਹ, 3 ਨਵੰਬਰ (ਹੁਸਨ ਲਾਲ)-ਪਿਛਲੇ ਦਿਨੀ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਬਲਾਕ ਅਲਾਵਲਪੁਰ ਦੇ ਖਿਡਾਰੀਆਂ ਨੇ ਬਹੁਤ ਸਾਰੀਆਂ ਟੀਮਾਂ ’ਚ ਜਿੱਤਾਂ ਦਰਜ ਕਰਵਾਈਆਂ । ਰਾਜ ਕੁਮਾਰ ਬੀਪੀਈਓ ਅਲਾਵਲਪੁਰ ਦੀ ਅਗਵਾਈ ਹੇਠ ਖਿਡਾਰੀਆਂ ਨੇ ਫੁਟਬਾਲ ਮੁੰਡੇ ਤੇ ਕੁੜੀਆਂ ਜਮਨਾਸਟਿਕ ਕੁੜੀਆਂ ਸ਼ਤਰੰਜ ਮੁੰਡੇ ਤੇ ਕੁੜੀਆਂ ਜੋਗਾ ਕੁੜੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
ਅਜੀਤ ਡੈਸਕ
04-11-2026