04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ ਚ ਕਰੋੜਾਂ ਦੇ ਕੰਮਾਂ ’ ਤੇ ਲੱਗੇਗੀ ਮੋਹਰ

ਜਲੰਧਰ, 3 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਦੀ ਵਿੱਤ ਤੇ ਠੇਕਾ ਕਮੇਟੀ ਦੀ ਅਹਿਮ ਮੀਟਿੰਗ 5 ਨਵੰਬਰ ਨੂੰ ਸਵੇਰੇ 10:30 ਵਜੇ ਨਗਰ ਨਿਗਮ ਦਫ਼ਤਰ ਵਿਖੇ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ, ਸੜਕਾਂ ਦੀ ਮੁਰੰਮਤ, ਸੀਵਰੇਜ, ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਤੇ ਹੋਰ ਕਈ ਕਰੋੜਾਂ ਦੇ ਕੰਮਾਂ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ।

ਅਜੀਤ ਡੈਸਕ 04-11-2026
ਜਲੰਧਰ, 3 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਦੀ ਵਿੱਤ ਤੇ ਠੇਕਾ ਕਮੇਟੀ ਦੀ ਅਹਿਮ ਮੀਟਿੰਗ 5 ਨਵੰਬਰ ਨੂੰ ਸਵੇਰੇ 10:30 ਵਜੇ ਨਗਰ ਨਿਗਮ ਦਫ਼ਤਰ ਵਿਖੇ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ, ਸੜਕਾਂ ਦੀ ਮੁਰੰਮਤ, ਸੀਵਰੇਜ, ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਤੇ ਹੋਰ ਕਈ ਕਰੋੜਾਂ ਦੇ ਕੰਮਾਂ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਜਿਨ੍ਹਾਂ ਅਹਿਮ ਕੰਮਾਂ ਨੂੰ ਮਨਜ਼ੂਰੀ ਮਿਲੇਗੀ, ਉਨ੍ਹਾਂ ’ਚ ਸੈਂਟਰਲ ਹਲਕੇ ਦੇ ਵਾਰਡ ਨੰਬਰ 10 ਅਤੇ 11 ਵਿਚ ਹਨੇਰੇ ਵਾਲੀਆਂ ਥਾਵਾਂ ‘ਤੇ ਨਵੀਆਂ ਐੱਲ.ਈ.ਡੀ. ਸਟਰੀਟ ਲਾਈਟਾਂ ਲਗਾਉਣ ਦੀ ਤਜਵੀਜ਼ ਹੈ। ਮਤਾ ਨੰਬਰ 412 ਤਹਿਤ ਸੈਂਟਰਲ ਹਲਕੇ ਦੇ 179 ਟਿਊਬਵੈੱਲਾਂ ਦੇ ਸੰਚਾਲਨ ਤੇ ਬਿਜਲੀ ਮੁਰੰਮਤ ਦੇ ਕੰਮ ਲਈ ਦੂਜੀ ਸਭ ਤੋਂ ਘੱਟ ਬੋਲੀ ਦੇਣ ਵਾਲੀ ਏਜੰਸੀ ਦੇ ਟੈਂਡਰ ਨੂੰ ਮਨਜ਼ੂਰੀ ਦੇਣ ਦਾ ਮਾਮਲਾ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿਚ ਨਵੇਂ ਮੈਨਹੋਲ, ਯੂ.ਪੀ.ਵੀ.ਸੀ. ਪਾਈਪ ਲਾਈਨਾਂ, ਸਟਰੀਟ ਲਾਈਟਾਂ ਤੇ ਬਰਕਤ ਨਗਰ ਤੇ ਤਿਲਕ ਨਗਰ ਸਮੇਤ ਹੋਰ ਇਲਾਕਿਆਂ ’ਚ ਸੀਵਰੇਜ ਲਾਈਨਾਂ ਪਾਉਣ ਦੇ ਕੰਮ ਸ਼ਾਮਲ ਹਨ। ਮਤਾ ਨੰਬਰ 415 ਤਹਿਤ ਉੱਤਰੀ ਹਲਕੇ ਵਿੱਚ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸੀਵਰ ਲਾਈਨਾਂ ਅਤੇ ਮੈਨਹੋਲਾਂ ਦੀ ਸਫ਼ਾਈ ਕਰਵਾਉਣ ਦਾ ਪ੍ਰਸਤਾਵ ਹੈ। ਸਰਜੀਕਲ ਕੰਪਲੈਕਸ ਤੇ ਲੈਦਰ ਕੰਪਲੈਕਸ ’ਚ ਸਬਮਰਸੀਬਲ ਮੋਟਰਾਂ ਤੇ ਜਨਰੇਟਰ ਸੈੱਟ ਕਿਰਾਏ ‘ਤੇ ਲੈਣ ਦੇ ਕੰਮ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ। ਵੱਖ-ਵੱਖ ਵਾਰਡਾਂ ਵਿੱਚ ਨਵੀਆਂ ਸੀਵਰੇਜ ਲਾਈਨਾਂ, ਪਾਣੀ ਦੀਆਂ ਪਾਈਪਾਂ, ਪ੍ਰਤਾਪ ਬਾਗ ਪਾਰਕ ਦੇ ਆਲੇ-ਦੁਆਲੇ ਸਟਾਰਮ ਸੀਵਰ ਲਾਈਨ ਬਦਲਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਤ ਕੰਮ ਸ਼ਾਮਲ ਹਨ। ਕਈ ਵਾਰਡਾਂ ਵਿਚ ਪਾਰਕ ਬਣਾਉਣ ਸਮੇਤ ਹੋਰ ਕੰਮ ਕਰਵਾਏ ਜਾਣਗੇ।
ਪਿਛਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼ -1 ਵਿਖੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਕਾਰਗਿਲ ਸ਼ਹੀਦ ਨਿਰੰਜਣ ਸਿੰਘ ਬਾੜੀਆਂ ਦੀ 28ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।