03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ‘ਸੇਵ ਅਰਥ ਸੁਸਾਇਟੀ’ ਵਲੋਂ ‘ਭਰੋਸਾ ਕੈਂਪ’ ਲਗਾਇਆ

ਜਲੰਧਰ , 1 ਨਵੰਬਰ ( ਜਸਪਾਲ ਸਿੰਘ )- ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਵਿਖੇ ‘ ਸੇਵ ਅਰਥ ਸੋਸਾਇਟੀ ’ ਵੱਲੋਂ ‘ ਭਰੋਸਾ ਕੈਂਪ ’ ਲਗਾਇਆ ਗਿਆ । ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ .

ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ‘ਸੇਵ ਅਰਥ ਸੁਸਾਇਟੀ’ ਵਲੋਂ ਲਗਾਏ ਗਏ ਕੈਂਪ ਦੌਰਾਨ ਪ੍ਰੋ. ਰਿਤੂ ਤਲਵਾੜ, ਅਭਿਸ਼ੇਕ ਮਹਿਰਾ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਜਗਰੂਪ ਸਿੰਘ ਤੇ ਹੋਰ। ਤਸਵੀਰ ਜੀ. ਪੀ. ਸਿੰਘ 02-11-2026
ਜਲੰਧਰ , 1 ਨਵੰਬਰ ( ਜਸਪਾਲ ਸਿੰਘ )- ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਵਿਖੇ ‘ ਸੇਵ ਅਰਥ ਸੋਸਾਇਟੀ ’ ਵੱਲੋਂ ‘ ਭਰੋਸਾ ਕੈਂਪ ’ ਲਗਾਇਆ ਗਿਆ । ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ . ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਸੋਸਾਇਟੀ ਦੇ ਪ੍ਰਧਾਨ ਅਤੇ ਵਿਭਾਗ ਮੁਖੀ ਡਾ . ਸੰਜੇ ਬਾਂਸਲ ਦੀ ਅਗਵਾਈ ਹੇਠ ਸੰਪੰਨ ਹੋਇਆ । ਸੋਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਅਨੁਸਾਰ , ਇਹ ਕੈਂਪ ਹਰ ਸਮੈਸਟਰ ਵਿੱਚ ਲਗਾਇਆ ਜਾਂਦਾ ਹੈ । ਇਸ ਦਾ ਮੁੱਖ ਉਦੇਸ਼ ਪੜ੍ਹਾਈ ਅਤੇ ਹਾਜ਼ਰੀ ਵਿੱਚ ਪਿੱਛੇ ਰਹਿ ਰਹੇ ਵਿਦਿਆਰਥੀਆਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ । ਇਸ ਮੌਕੇ ਡੀ . ਏ . ਵੀ . ਕਾਲਜ ਦੇ ਸੰਸਕ੍ਰਿਤ ਵਿਭਾਗ ਦੀ ਮੁਖੀ ਪ੍ਰੋ . ਰਿਤੂ ਤਲਵਾਰ ਅਤੇ ਪੁਰਾਣੇ ਵਿਦਿਆਰਥੀ ਅਤੇ ਯੋਗ ਸਾਧਕ ਅਭਿਸ਼ੇਕ ਮਹਿਰਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ । ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਕਿਹਾ ਇਸ ਸ਼ਿਵਿਰ ਰਾਹੀਂ ਅਸੀ ਇਹਨਾਂ ਬੱਚਿਆ ਨੂੰ ਯਕੀਨ ਦੁਆਇੰਦੇ ਹਾਂ , ਕਿ ਸਾਨੂੰ ਸਭ ਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਜਿੰਦਗੀ ਵਿੱਚ ਕਾਮਯਾਬ ਹੋ ਕੇ ਬੁਲੰਦੀਆਂ ਛੂਹ ਸਕਦੇ ਹੋ । ਪ੍ਰੋ . ਰਿਤੂ ਤਲਵਾਰ ਨੇ ਵਿਦਿਆਰਥੀਆਂ ਨੂੰ ਆਪਸ ਵਿੱਚ ਇੱਕ - ਦੂਜੇ ਦਾ ਸਾਥ ਦੇਣ , ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਪੂਰੇ ਆਤਮ - ਵਿਸ਼ਵਾਸ ਨਾਲ ਆਪਣੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ । ਵਿਦਿਆਰਥੀਆਂ ਦਾ ਤਣਾਅ ਘਟਾਉਣ ਲਈ ਸ੍ਰੀ ਅਭਿਸ਼ੇਕ ਮਹਿਰਾ ਅਤੇ ਡਾ . ਸੋਨੀਆ ਸੂਦ ਨੇ ਵੱਖ - ਵੱਖ ਯੋਗ ਕਿਰਿਆਵਾਂ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ । ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ । ਪ੍ਰੋਗਰਾਮ ਦਾ ਮੰਚ ਸੰਚਾਲਨ ਮੀਨਾ ਬਾਂਸਲ ਅਤੇ ਪ੍ਰਤਿਭਾ ਨੇ ਕੀਤਾ , ਜਦਕਿ ਧੰਨਵਾਦ ਦਾ ਮਤਾ ਡਾ . ਸੰਜੇ ਬਾਂਸਲ ਨੇ ਪੇਸ਼ ਕੀਤਾ । ਇਸ ਮੌਕੇ ਅਭਿਸ਼ੇਕ ਸ਼ਰਮਾ , ਮੈਡਮ ਪ੍ਰਤਿਭਾ , ਮੈਡਮ ਰੀਆ , ਮੈਡਮ ਅੰਜੂ , ਮੈਡਮ ਵੈਸ਼ਨਵੀ , ਮੈਡਮ ਰੇਣੂ ਅਤੇ ਮੈਡਮ ਅਰਪਣਾ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਕਰਵਾਚੌਥ ਮੌਕੇ ਕਰਵਾਇਆ ਸ਼ਾਨਦਾਰ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।