03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕਰਵਾਚੌਥ ਮੌਕੇ ਕਰਵਾਇਆ ਸ਼ਾਨਦਾਰ ਸਮਾਗਮ

ਜਲੰਧਰ , 1 ਨਵੰਬਰ ( ਸ਼ਿਵ )- ਡਿਵਾਈਨ ਪਲੈਨਰ ਅਤੇ ਕੇਜੀਐਮ ਵਲੋਂ ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦਾ ਆਯੋਜਨ ਮਨਿਕ ਤਲਵਾਰ ਅਤੇ ਜਸਪ੍ਰੀਤ ਕੌਰ ਵਲੋਂ ਕੀਤਾ ਗਿਆ ।

ਅਜੀਤ ਡੈਸਕ 02-11-2026
ਜਲੰਧਰ , 1 ਨਵੰਬਰ ( ਸ਼ਿਵ )- ਡਿਵਾਈਨ ਪਲੈਨਰ ਅਤੇ ਕੇਜੀਐਮ ਵਲੋਂ ਕਰਵਾਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦਾ ਆਯੋਜਨ ਮਨਿਕ ਤਲਵਾਰ ਅਤੇ ਜਸਪ੍ਰੀਤ ਕੌਰ ਵਲੋਂ ਕੀਤਾ ਗਿਆ । ਸਮਾਗਮ ਦੌਰਾਨ ਕਰਵਾਚੌਥ ਦੀਆਂ ਪਰੰਪਰਾਵਾਂ ਅਤੇ ਭਾਰਤੀ ਸੱਭਿਆਚਾਰ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ । ਇਸ ਮੌਕੇ ਔਰਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਸੰਗੀਤ , ਡਾਂਸ ਸਮੇਤ ਵੱਖ - ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾਇਆ । ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਦੀਪਿਕਾ ਚੋਪੜਾ , ਮੀਨਾ ਵਾਲੀਆ , ਰਿੰਪੀ ਕੱਕੜ , ਦੀਪਲੀ ਭਗਾਰੀਆ , ਰੀਨਾ ਅਤੇ ਸੁਜ਼ੈਨ ਵਰਮਾ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ । ਜਦਕਿ ਜੱਜਾਂ ਦੀ ਭੂਮਿਕਾ ਨਿਕੋਲ , ਅੰਕਿਤਾ ਅਤੇ ਰਿਤਿਕਾ ਨੇ ਨਿਭਾਈ । ਉਨ੍ਹਾਂ ਨੇ ਭਾਗ ਲੈਣ ਵਾਲੀਆਂ ਔਰਤਾਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਤਿਭਾ ਦਾ ਮੁਲਾਂਕਣ ਕੀਤਾ । ਸਮਾਗਮ ਵਿਚ ਮੌਜੂਦ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਨੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ । ਅੰਤ ਵਿਚ ਪ੍ਰਬੰਧਕ ਮਨਿਕ ਤਲਵਾਰ ਅਤੇ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ , ਜੱਜਾਂ , ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਆਭਾਰ ਪ੍ਰਗਟ ਕੀਤਾ ।
ਪਿਛਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ‘ਸੇਵ ਅਰਥ ਸੁਸਾਇਟੀ’ ਵਲੋਂ ‘ਭਰੋਸਾ ਕੈਂਪ’ ਲਗਾਇਆ ਅਗਲੀ ਖ਼ਬਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਜਨ ਸੰਪਰਕ ਅਤੇ ਮੀਟਿੰਗਾਂ ਦਾ ਦੌਰ ਤੇਜ਼- ਰਾਠੌਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।