31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ਼ਹਿਰ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਚਲਾਈ ਜਾਂਚ ਮੁਹਿੰਮ ਪੁਲਿਸ ਵਲੋਂ ਸਕੂਲਾਂ ਦੀ ਕੀਤੀ ਗਈ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ

ਜਲੰਧਰ, 30 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੇ ਕੁਝ ਸਕੂਲਾਂ ’ਚ ਅੱਜ ਇਕ ਵਾਰ ਫਿਰ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਸਕੂਲਾਂ ਦੇ ਈਮੇਲ ਆਈ. ਡੀ.

ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੇ ਕੁਝ ਸਕੂਲਾਂ ’ਚ ਅੱਜ ਇਕ ਵਾਰ ਫਿਰ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਸਕੂਲਾਂ ਦੇ ਈਮੇਲ ਆਈ. ਡੀ. ਉਪਰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਵਲੋਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਭਰੀ ਈਮੇਲ ਆ ਗਈ। ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ’ਤੇ ਪੁਲਿਸ ਅਧਿਕਾਰੀਆਂ ਨੇ ਚੌਕਸੀ ਵਰਤਿਆਂ ਸੰਬੰਧਤ ਥਾਣਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਉਕਤ ਸਕੂਲਾਂ ’ਚ ਬਾਰੀਕੀ ਨਾਲ ਜਾਂਚ ਮੁਹਿੰਮ ਚਲਾਈ। ਹਾਲਾਂਕਿ ਜਾਂਚ ਦੌਰਾਨ ਕਿਸੇ ਵੀ ਸਕੂਲ ’ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਨਾਲ ਪੁਲਿਸ ਤੇ ਸਕੂਲ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ। ਮਿਲੀ ਜਾਣਕਾਰੀ ਮੁਤਾਬਕ ਈਮੇਲ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਖਾਲਿਸਤਾਨ ਨੈਸ਼ਨਲ ਆਰਮੀ ਤੇ ਬੱਬਰ ਖਾਲਸਾ (ਪਰਮਾਰ ਕੈਨੇਡਾ) ਦੇ ਨਾਂਅ ’ਤੇ ਧਮਕੀ ਦਿੱਤੀ ਗਈ ਸੀ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਜਾ ਰਹੀ ਰੈਲੀ ਦੇ ਵਿਰੋਧ ਵਿੱਚ 1 ਤੋਂ 4 ਨਵੰਬਰ ਤੱਕ ਉਕਤ ਸਕੂਲਾਂ, ਰੇਲਗੱਡੀਆਂ ਤੇ ਹੋਰਨਾਂ ਥਾਵਾਂ ’ਤੇ ਬੰਬ ਧਮਾਕੇ ਕੀਤੇ ਜਾਣਗੇ। ਇਸ ਲਈ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਇਨ੍ਹਾਂ ਚਾਰ ਦਿਨਾਂ ਦੌਰਾਨ ਰੇਲਾਂ ’ਚ ਸਫ਼ਰ ਨਾ ਕਰਨ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਕੂਲ ਨਾ ਭੇਜਣ ਦੀ ਚਿਤਾਵਨੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਰੈਲੀ ਤੋਂ ਪਹਿਲਾਂ ਵੀ ਬੰਬ ਧਮਾਕੇ ਕੀਤੇ ਜਾਣ ਦੀ ਈਮੇਲ ਆਈ ਸੀ। ਇਸ ਸੰਬੰਧੀ ਸੰਪਰਕ ਕਰਨ ’ਤੇ ਡੀ. ਸੀ. ਪੀ. ਅਦਿੱਤਿਆ ਐੱਸ. ਵਾਰੀਅਰ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਨੂੰ ਧਮਕੀ ਭਰੀ ਈਮੇਲ ਆਈ ਸੀ, ਉਥੇ ਪੁਲਿਸ ਨੇ ਜਾਂਚ ਮੁਹਿੰਮ ਚਲਾ ਕੇ ਯਕੀਨੀ ਬਣਾਇਆ ਹੈ ਕਿ ਉਥੇ ਕੋਈ ਵੀ ਸ਼ੱਕੀ ਵਸਤੂ ਨਹੀਂ ਸੀ। ਉਨ੍ਹਾਂ ਕਿਹਾ ਕਿ ਈਮੇਲ ਕਿਥੋਂ ਆਈ, ਇਸ ਬਾਰੇ ਸਾਈਬਰ ਕ੍ਰਾਈਮ ਬ੍ਰਾਂਚ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਮਾਨਵ ਸਹਿਯੋਗ ਸੁਸਾਇਟੀ ਦਾ 25ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਅਤੇ ਜਨਰਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।