30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਐਫ. ਆਈ. ਟੀ. ਦੀ ਮਾਸਿਕ ਮੀਟਿੰਗ ਦੌਰਾਨ ਸਨਅਤੀ ਵਾਸਤੂ ਬਾਰੇ ਕਰਵਾਇਆ ਵਿਸ਼ੇਸ਼ ਸੈਸ਼ਨ

ਜਲੰਧਰ, 29 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੀ ਮਾਸਿਕ ਮੀਟਿੰਗ ਸੰਸਥਾ ਦੇ ਪ੍ਰਧਾਨ ਸੁਨੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਨਅਤ ਤੇ ਵਪਾਰ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਨਾਲ ਮੈਂਬਰਾਂ ਲਈ ਸਨਅਤੀ ਵਾਸਤੂ ਬਾਰੇ ਵਿਸ਼ੇਸ਼ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ।

ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੀ ਮਾਸਿਕ ਮੀਟਿੰਗ ਸੰਸਥਾ ਦੇ ਪ੍ਰਧਾਨ ਸੁਨੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਨਅਤ ਤੇ ਵਪਾਰ ਨਾਲ ਸੰਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਨਾਲ ਮੈਂਬਰਾਂ ਲਈ ਸਨਅਤੀ ਵਾਸਤੂ ਬਾਰੇ ਵਿਸ਼ੇਸ਼ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ। ਸਨਅਤੀ ਵਾਸਤੂ ਮਾਹਰ ਵਿਕਾਸ ਸੂਦ ਨੇ ਫੈਕਟਰੀਆਂ, ਦਫ਼ਤਰਾਂ, ਵਪਾਰਕ ਅਦਾਰਿਆਂ ਅਤੇ ਘਰਾਂ ਨਾਲ ਸੰਬੰਧਿਤ ਵਾਸਤੂ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਐੱਫ.ਆਈ.ਟੀ. ਦੇ ਮੈਂਬਰਾਂ ਨੇ ਆਪਣੀਆਂ ਫੈਕਟਰੀਆਂ, ਦਫ਼ਤਰਾਂ ਅਤੇ ਘਰਾਂ ਨਾਲ ਸੰਬੰਧਿਤ ਵਾਸਤੂ ਦੀਆਂ ਸਮੱਸਿਆਵਾਂ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਵਿਕਾਸ ਸੂਦ ਨੇ ਵਿਸਥਾਰ ਨਾਲ ਜਵਾਬ ਦਿੱਤੇ। ਮੀਟਿੰਗ ਦੌਰਾਨ ਪੰਜਾਬ ਦੇ ਉਦਯੋਗ ਵਿਭਾਗ ਦੇ ਸੇਵਾ ਮੁਕਤ ਸੰਯੁਕਤ ਡਾਇਰੈਕਟਰ ਬਲਵਿੰਦਰ ਸਿੰਘ ਵਾਲੀਆ, ਰਵੀ ਮਹਿੰਦਰੂ ਅਤੇ ਅਸ਼ੋਕ ਜੈਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਸੰਸਥਾ ਵਲੋਂ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੁਨੀਲ ਸ਼ਰਮਾ ਨੇ ਆਪਣੇ ਤਜਰਬੇ ਮੈਂਬਰਾਂ ਨਾਲ ਸਾਂਝੇ ਕਰਨ ਲਈ ਵਿਕਾਸ ਸੂਦ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਇਸ ਸੈਸ਼ਨ ਦੇ ਪ੍ਰਬੰਧਾਂ ’ਚ ਅਹਿਮ ਭੂਮਿਕਾ ਨਿਭਾਉਣ ਲਈ ਸੁਨੀਤ ਜੈਨ ਦੀ ਵੀ ਸ਼ਲਾਘਾ ਕੀਤੀ। ਮੀਟਿੰਗ ਵਿਚ ਨਵਨੀਤ ਕੁਮਾਰ, ਰਾਜੀਵ ਜੈਰਥ, ਨਵਦੀਪ ਬਾਵਾ, ਜਤਿਨ ਵਾਧਵਾ, ਮੰਗਲ ਸਿੰਘ, ਸੰਦੀਪ ਸ਼ਾਰਦਾ, ਅਰੁਣ ਸ਼ਰਮਾ, ਸੁਨੀਤ ਜੈਨ, ਰਾਜਨ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਸਨਅਤਕਾਰ ਅਤੇ ਵਪਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਪਾਰਕ ’ਚ ‘ਫਿਟ ਸੈਂਟਰਲ’ ਦੀਆਂ ਕੰਧਾਂ ਦਾ ਉਦਘਾਟਨ ਅਗਲੀ ਖ਼ਬਰ ਮੋਦੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਵਾਂਗੇ- ਰਾਕੇਸ਼ ਰਾਠੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।