29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨੂਰਮਹਿਲ ਦੇ ਬਾਜ਼ਾਰਾਂ ’ਚ ਕਰਵਾ ਚੌਥ ਦੀਆਂ ਰੌਣਕਾਂ ਸਿਖ਼ਰਾਂ ’ਤੇ

ਨੂਰਮਹਿਲ, 28 ਅਕਤੂਬਰ (ਤਜਿੰਦਰ ਕੁਮਾਰ)-ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੇ ਪ੍ਰਤੀਕ ਤਿਉਹਾਰ ਕਰਵਾਚੌਥ ਨੂੰ ਲੈ ਕੇ ਨੂਰਮਹਿਲ ਦੇ ਬਾਜ਼ਾਰਾਂ ਵਿੱਚ ਜ਼ਬਰਦਸਤ ਰੌਣਕ ਅਤੇ ਖਰੀਦਦਾਰੀ ਲਈ ਔਰਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਸਵੇਰ ਤੋਂ ਹੀ ਭਾਰੀ ਚਹਿਲ-ਪਹਿਲ ਸ਼ੁਰੂ ਹੋ ਗਈ ਸੀ, ਜੋ ਦੇਰ ਸ਼ਾਮ ਤੱਕ ਜਾਰੀ ਰਹੀ ।

ਅਜੀਤ ਡੈਸਕ 29-10-2026
ਨੂਰਮਹਿਲ, 28 ਅਕਤੂਬਰ (ਤਜਿੰਦਰ ਕੁਮਾਰ)-ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੇ ਪ੍ਰਤੀਕ ਤਿਉਹਾਰ ਕਰਵਾਚੌਥ ਨੂੰ ਲੈ ਕੇ ਨੂਰਮਹਿਲ ਦੇ ਬਾਜ਼ਾਰਾਂ ਵਿੱਚ ਜ਼ਬਰਦਸਤ ਰੌਣਕ ਅਤੇ ਖਰੀਦਦਾਰੀ ਲਈ ਔਰਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਸਵੇਰ ਤੋਂ ਹੀ ਭਾਰੀ ਚਹਿਲ-ਪਹਿਲ ਸ਼ੁਰੂ ਹੋ ਗਈ ਸੀ, ਜੋ ਦੇਰ ਸ਼ਾਮ ਤੱਕ ਜਾਰੀ ਰਹੀ । ਬਾਜ਼ਾਰਾਂ ’ਚ ਖਾਸ ਕਰਕੇ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਅਤੇ ਸਟਾਲਾਂ ’ਤੇ ਔਰਤਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸ਼ਹਿਰ ਦੇ ਮਸ਼ਹੂਰ ਕੌਂਬ ਐਂਡ ਸ਼ਾਈਨ’ ਯੂਨਿਸੈਕਸ ਸੈਲੂਨ ਐਂਡ ਅਕੈਡਮੀ ਵਿਖੇ ਵੀ ਕਰਵਾਚੌਥ ਦੇ ਮੌਕੇ ‘ਤੇ ਮਹਿੰਦੀ ਲਗਵਾਉਣ ਅਤੇ ਸ਼ਿੰਗਾਰ ਲਈ ਮੁਟਿਆਰਾਂ ਅਤੇ ਔਰਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਸੈਲੂਨ ਵਾਲਿਆਂ ਵੱਲੋਂ ਸ਼ਾਨਦਾਰ ਮਹਿੰਦੀ ਦੇ ਡਿਜ਼ਾਈਨ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਸੁਹਾਗ ਦੇ ਸਮਾਨ, ਚੂੜੀਆਂ, ਕੱਪਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ‘ਤੇ ਵੀ ਗਾਹਕਾਂ ਦੀ ਭਾਰੀ ਰੌਣਕ ਰਹੀ। ਤਿਉਹਾਰ ਦੇ ਚਲਦਿਆਂ ਬਜ਼ਾਰਾਂ ਵਿੱਚ ਕੰਮ-ਕਾਰ ਵਧਣ ਕਾਰਨ ਦੁਕਾਨਦਾਰਾਂ ਅਤੇ ਸੈਲੂਨ ਸੰਚਾਲਕਾਂ ਦੇ ਚਿਹਰਿਆਂ ‘ਤੇ ਵੀ ਭਾਰੀ ਖੁਸ਼ੀ ਦੇਖਣ ਨੂੰ ਮਿਲੀ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਲੋਹੀਆਂ ਦੇ ਫੁਲਵਾੜੀ ਸਕੂਲ ’ਚ ਕਰਵਾ ਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।