ਆੜ੍ਹਤੀਆ ਪ੍ਰਧਾਨ ਜੋਗਾ ਸਿੰਘ ਡੋਲ ਨੂੰ ਸਦਮਾ, ਪਿਤਾ ਦਾ ਦਿਹਾਂਤ, ਅੰਤਿਮ ਸੰਸਕਾਰ ਕੱਲ੍ਹ
ਲੋਹੀਆਂ ਖਾਸ, 25 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੈ/ਸ. ਡੋਲਜ਼ ਕਮਿਸ਼ਨ ਏਜੰਟ ਲੋਹੀਆਂ ਖਾਸ ਦੇ ਮਾਲਕ ਜੋਗਾ ਸਿੰਘ ਡੋਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ, ਮੈ/ਸ.
ਸ
ਸ. ਅਰਜਨ ਸਿੰਘ ਡੋਲ ਦੀ ਪੁਰਾਣੀ ਤਸਵੀਰ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
26-10-2026
ਲੋਹੀਆਂ ਖਾਸ, 25 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੈ/ਸ. ਡੋਲਜ਼ ਕਮਿਸ਼ਨ ਏਜੰਟ ਲੋਹੀਆਂ ਖਾਸ ਦੇ ਮਾਲਕ ਜੋਗਾ ਸਿੰਘ ਡੋਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਲੋਹੀਆਂ ਖਾਸ, ਮੈ/ਸ. ਅਰਜਨ ਸਿੰਘ ਐਂਡ ਸੰਨਜ ਲੋਹੀਆਂ ਖਾਸ ਦੇ ਮਾਲਕ ਬਲਵੰਤ ਸਿੰਘ ਡੋਲ, ਰੇਸ਼ਮ ਸਿੰਘ ਡੋਲ ਮਨੀਲਾ, ਜਸਵੰਤ ਸਿੰਘ ਡੋਲ ਮਨੀਲਾ, ਮਨਜੀਤ ਸਿੰਘ ਸਪੇਨ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ. ਅਰਜਨ ਸਿੰਘ ਡੋਲ (86) ਦਾ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਉਪਰੰਤ ਦਿਹਾਂਤ ਹੋ ਗਿਆ| ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੌਰਵ ਗੁਪਤਾ ਅਰਜੀ ਨਵੀਸ ਨੇ ਦੱਸਿਆ ਕਿ ਸਾਡੇ ਸਤਿਕਾਰਯੋਗ ਬਜ਼ੁਰਗ ਸ. ਅਰਜਨ ਸਿੰਘ ਡੋਲ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 27 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ, ‘ਸ਼ਿਵਪੁਰੀ ਸਮਸ਼ਾਨਘਾਟ’ ਰਾਈਵਾਲ ਰੋਡ ਲੋਹੀਆਂ ਖਾਸ ਵਿਖੇ ਕੀਤਾ ਜਾਵੇਗਾ| ਸ. ਅਰਜਨ ਸਿੰਘ ਡੋਲ ਜੀ ਦੇ ਅਚਾਨਕ ਅਕਾਲ ਚਲਾਣੇ ’ਤੇ ਪ੍ਰਧਾਨ ਜੋਗਾ ਸਿੰਘ ਡੋਲ ਅਤੇ ਆੜਤੀਆ ਬਲਵੰਤ ਸਿੰਘ ਡੋਲ ਸਮੇਤ ਸਮੂਹ ਡੋਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਕਾਂਗਰਸ ਦੇ ਜਿਲ੍ਹਾ ਜਲੰਧਰ ਤੋਂ ਪ੍ਰਧਾਨ ਅਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਲੰਧਰ ਤੋਂ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ (ਸ਼ਾਹਕੋਟ ਹਲਕਾ ਇੰਚਾਰਜ), ਸਮੇਤ ਸ਼ਹਿਰ ਅਤੇ ਇਲਾਕੇ ਭਰ ਤੋਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ, ਰੋਟਰੀ ਕਲੱਬ ਲੋਹੀਆਂ ਦੇ ਸਮੂਹ ਮੈਂਬਰਜ਼ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂ ਸ਼ਾਮਿਲ ਹਨ|