26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਜਲੰਧਰ ’ ਚ ਵਿਸ਼ਾਲ ਸ਼ੋਭਾ ਯਾਤਰਾ ...

(ਸਫ਼ਾ 5 ਦੀ ਬਾਕੀ) ਰਾਮਾਇਣ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ। ਇਸ ਮੌਕੇ ਡਾ.

ਅਜੀਤ ਡੈਸਕ 25-10-2026
(ਸਫ਼ਾ 5 ਦੀ ਬਾਕੀ) ਰਾਮਾਇਣ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ। ਇਸ ਮੌਕੇ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਦੀ ਰਚਨਾ ਰਾਮਾਇਣ ਵਿਚ ਦਰਸਾਏ ਗਏ ਆਦਰਸ਼ ਸਾਨੂੰ ਸਿਖਾਉਂਦੇ ਹਨ ਕਿ ਮਨੁੱਖ ਨੂੰ ਹਰ ਹਾਲਤ ਵਿਚ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਉਤਸਵ ਕਮੇਟੀ ਦੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਦਾ ਸੰਦੇਸ਼ ਸਾਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਸਮਾਜ ਵਿਚ ਪਿਆਰ, ਏਕਤਾ ਅਤੇ ਭਾਈਚਾਰਾ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮਹਾਨ ਇਤਿਹਾਸ, ਧਾਰਮਿਕ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਅਤੇ ਚੰਗੇ ਸੰਸਕਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਇਸ ਮੌਕੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਦੋਸ਼ਾਲੇ ਭੇਟ ਕੀਤੇ ਗਏ। ਸ਼ੋਭਾ ਯਾਤਰਾ ਵਿਚ ਜਲੰਧਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਈਆਂ ਸੁਸਾਇਟੀਆਂ ਨੇ ਬੈਂਡ-ਵਾਜਿਆਂ ਅਤੇ ਸੁੰਦਰ ਝਾਕੀਆਂ ਨਾਲ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ, ਪ੍ਰਾਚੀਨ ਵਾਲਮੀਕਿ ਮੰਦਰ ਅਲੀ ਮੁਹੱਲਾ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਲਵ-ਕੁਸ਼ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਪੰਜਪੀਰ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾਂ ਗੇਟ, ਵਾਲਮੀਕਿ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਪ੍ਰਭੂ ਰਤਨਾਕਰ ਚੌਕ ਅਤੇ ਦੇਰ ਸ਼ਾਮ ਪੁਲੀ ਅਲੀ ਮੁਹੱਲਾ ਮੰਦਿਰ ਤੋਂ ਹੁੰਦੀ ਹੋਈ ਦੇਰ ਸ਼ਾਮ ਭਗਵਾਨ ਵਾਲਮੀਕਿ ਆਸ਼ਰਮ ਜਾ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸ਼ਹਿਰ ਵਾਸੀਆਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਸਵਾਗਤੀ ਸਟੇਜਾਂ ਲਗਾਈਆਂ ਗਈਆਂ। ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਦਾ ਸਵਾਗਤ ਕੀਤਾ। ਇਸ ਮੌਕੇ ਮਹਾਂਮੰਡਲੇਸ਼ਵਰ ਮਹੰਤ ਕੇਸ਼ਵ ਦਾਸ, ਮਹੰਤ ਬੰਸੀ ਦਾਸ, ਸੰਤ ਅਸ਼ੋਕ ਲੰਕੇਸ਼, ਮਹੰਤ ਪਵਨ ਕੁਮਾਰ ਦਾਸ, ਬਾਬਾ ਸੰਗਤ ਨਾਥ, ਮਾਂ ਬਗਲਾਮੁੱਖੀ ਧਾਮ ਦੇ ਸੰਚਾਲਕ ਨਵਨੀਤ ਭਾਰਦਵਾਜ, ਗੁਰਚਰਨ ਸਿੰਘ ਚੰਨੀ, ਆਤਮ ਪ੍ਰਕਾਸ਼ ਸਿੰਘ ਬਬਲੂ, ਪ੍ਰਦੀਪ ਖੁੱਲਰ, ਰਾਜੇੋਸ਼ ਕਪੂੁਰ, ਮਨੀਸ਼ ਵਿਜ, ਜਤਿੰਦਰ ਨਿੱਕਾ, ਸ਼ਸ਼ੀ ਸ਼ਰਮਾ, ਰਾਜੀਵ ਗੋਰਾ, ਚੇਤਨ ਹਾਂਡਾ, ਚੇਤਨ ਨਾਹਰ, ਬੰਟੂ ਸਭਰਵਾਲ, ਅਸ਼ੋਕ ਭੀਲ, ਨਨੂੰ ਕਲਿਆਣ, ਸੰਦੀਪ ਲੱਕੀ, ਆਰਤੀ ਰਾਜਪੂਤ, ਸੀਤਾ ਸਭਰਵਾਲ , ਰਾਮ ਪਿਆਰੀ, ਰਜਨੀ ਭੀਲ, ਏਕਤਾ ਨਾਹਰ, ਸ਼ਾਰਦਾ, ਵੰਦਨਾ ਬੈਂਸ, ਬੇਬੀ ਬੈਂਸ, ਸੁਮਨ ਸਭਰਵਾਲ, ਰਿਚਾ ਬੈਂਸ, ਸੀਮਾ ਸਭਰਵਾਲ, ਸੁਮਿਤ ਉਪਲ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਫਿਲੀਪੀਨਜ਼ ’ਚ 2 ਜਹਾਜ਼ਾਂ ਦੀ ਟੱਕਰ-4 ਪਾਇਲਟਾਂ ਦੀ ਮੌਤ ਅਗਲੀ ਖ਼ਬਰ ਬਸਤੀਆਂ ’ ਚ ਨਿਕਲੀ ਭਗਵਾਨ ਵਾਲਮੀਕਿ ਦੀ ਵਿਸ਼ਾਲ ਸ਼ੋਭਾ ਯਾਤਰਾ ’ ਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਗਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।