25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਜਲੰਧਰ, 24 ਅਕਤੂਬਰ (ਐੱਮ. ਐੱਸ.

ਭਾਈ ਵਰਨਪ੍ਰੀਤ ਸਿੰਘ ਅਤੇ ਭਾਈ ਸਰੂਪ ਸਿੰਘ ਕੜਿਆਣਾ ਦੇ ਜੱਥਿਆਂ ਦਾ ਸਨਮਾਨ ਕਰਦੇ ਹੋਏ ਬਾਬਾ ਕੁਲਵੰਤ ਸਿੰਘ, ਰਣਜੀਤ ਸਿੰਘ ਰਾਣਾ, ਅਜੀਤ ਸਿੰਘ (ਬਿੱਟੂ ਸੈਣੀ), ਜਸਵਿੰਦਰ ਸਿੰਘ ਅਤੇ ਹੋਰ। 25-10-2026
ਜਲੰਧਰ, 24 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਿਊ ਸੰਤੋਖਪੁਰਾ, ਜਲੰਧਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਵਰਨਪ੍ਰੀਤ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ ਗਈ। ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨਾਲ ਸਾਂਝ ਪਾਈ। ਬੀਬੀ ਚਰਨਪ੍ਰੀਤ ਕੌਰ ਜਲੰਧਰ ਵਾਲੇ ਅਤੇ ਗਿਆਨੀ ਸਰੂਪ ਸਿੰਘ ਕੜਿਆਣਾ ਦੇ ਢਾਡੀ ਜਥੇ ਵਲੋਂ ਸੰਗਤ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ। ਸਟੇਜ ਸਕੱਤਰ ਦੀ ਸੇਵਾ ਹਰਵਿੰਦਰ ਸਿੰਘ ‘ਵੀਰ’ ਵਲੋਂ ਬਾਖ਼ੂਬੀ ਨਿਭਾਈ ਗਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਆਈ ਹੋਈ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ (ਬਿੱਟੂ ਸੈਣੀ), ਜਸਵਿੰਦਰ ਸਿੰਘ, ਰਣਜੀਤ ਸਿੰਘ ਰਾਣਾ (ਸਿੱਖ ਚੜ੍ਹਦੀ ਕਲਾ ਫਰੰਟ), ਭਾਈ ਸਵਰਨ ਸਿੰਘ ਬਿਆਸ ਪਿੰਡ, ਗੁਰਨਾਮ ਸਿੰਘ, ਭਾਈ ਮਲਕੀਤ ਸਿੰਘ, ਰਣਜੀਤ ਸਿੰਘ ਕਿਸ਼ਨਗੜ੍ਹ, ਅਮਰਜੀਤ ਸਿੰਘ ਚੀਮਾ, ਮੰਗਲ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ (ਅਕਾਲ ਸਿੰਘ), ਜਗਜੀਤ ਸਿੰਘ, ਸਤਪਾਲ ਸਿੰਘ (ਨੀਲਾ ਮਹਿਲ), ਗੁਰਨਾਮ ਸਿੰਘ, ਨਿਰਮਲ ਸਿੰਘ (ਕਾਲਾ ਬੱਕਰਾ), ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਮੁਖਤਿਆਰ ਸਿੰਘ, ਫੁਮਨ ਸਿੰਘ, ਮਨਵਿੰਦਰ ਸਿੰਘ, ਗੁਰਜੀਤ ਸਿੰਘ ਗਰਚਾ, ਤ੍ਰਿਪਜੋਤ ਸਿੰਘ ਜੋਧਾ, ਪਰਦੀਪ ਸਿੰਘ ਸੰਤੋਖਪੁਰਾ, ਅਕਾਲ ਸਹਾਇ ਸੇਵਾ ਸੁਸਾਇਟੀ ਨਿਊ ਸੰਤੋਖਪੁਰਾ ਅਤੇ ਹੋਰ ਹਾਜ਼ਰ ਸਨ। ਗੁਰਮੁੱਖ ਸੇਵਕ ਦਲ, ਭਾਈ ਘਨ੍ਹਈਆ ਜੀ ਸੇਵਕ ਦਲ ਅਤੇ ਸਮਾਜ ਸੁਧਾਰ ਸੇਵਾ ਸੁਸਾਇਟੀ ਕਾਲਾ ਬੱਕਰਾ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।
ਪਿਛਲੀ ਖ਼ਬਰ ਅੰਤਰ ਕਾਲਜ ਮਹਿਲਾ ਹਾਕੀ ਚੈਂਪੀਅਨਸ਼ਿਪ ’ ਤੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਜਲੰਧਰ ਦਾ ਕਬਜ਼ਾ ਅਗਲੀ ਖ਼ਬਰ ਪਟਾਕਾ ਮਾਰਕੀਟ ਮਾਮਲੇ ’ਚ ਪੰਚਾਇਤ ਦੇ ਸਟੈਂਡ ’ਤੇ ਸਰਪੰਚ ਕਾਇਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।