24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜੰਮੂ ਤੋਂ ਨੌਕਰੀ ਕਰਨ ਆਈ ਔਰਤ ਵਲੋਂ ਹੋਟਲ ਦੇ ਕਮਰੇ ’ਚ ਖੁਦਕੁਸ਼ੀ

ਜਲੰਧਰ, 23 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੇ ਇਕ ਹੋਟਲ ’ਚੋਂ ਇੱਥੇ ਨੌਕਰੀ ਕਰਨ ਲਈ ਆਈ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੁੱਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਕੀਤੇ ਜਾਣ ਦਾ ਸਾਹਮਣੇ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਜਤਿੰਦਰ ਪੰਮੀ)-ਸ਼ਹਿਰ ਦੇ ਇਕ ਹੋਟਲ ’ਚੋਂ ਇੱਥੇ ਨੌਕਰੀ ਕਰਨ ਲਈ ਆਈ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੁੱਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਕੀਤੇ ਜਾਣ ਦਾ ਸਾਹਮਣੇ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਪਛਾਣ ਸ਼ਹਿਨਾਜ਼ ਵਾਸੀ ਜੰਮੂ ਵਜੋਂ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਨਾਜ ਕਰੀਬ 25 ਦਿਨ ਪਹਿਲਾਂ ਹੀ ਇੱਥੇ ਨੌਕਰੀ ਕਰਨ ਲਈ ਆਈ ਸੀ ਤੇ ਉਹ ਥਾਣਾ ਡਵੀਜ਼ਨ ਨੰਬਰ-7 ਅਧੀਨ ਆਉਂਦੇ ਪੈਟਰੋਲ ਪੰਪ ਨਜ਼ਦੀਕ ਓਵਲ ਹੱਟ ਹੋਟਲ ਦੇ ਕਮਰੇ ਵਿੱਚ ਠਹਿਰੀ ਹੋਈ ਸੀ। ਸਵੇਰੇ ਹੋਟਲ ਦੇ ਪ੍ਰਬੰਧਕਾਂ ਨੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆ ਕੇ ਲਾਸ਼ ਕਬਜ਼ੇ ਵਿੱਚ ਲੈ ਲਈ। ਫੋਰੈਂਸਿੰਕ ਟੀਮ ਵੀ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ਹਿਨਾਜ਼ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਪੁਲਿਸ ਨੇ ਉਸ ਦੀ ਸ਼ਨਾਖਤ ਕਰਕੇ ਜੰਮੂ ਵਿਖੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਨਾ ਦਿੱਤੀ। ਪੁਲਿਸ ਮੁਤਾਬਕ ਹਾਲੇ ਤਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹਾਲਾਂਕਿ ਹੋਟਲ ਦੇ ਮੁਲਾਜ਼ਮਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ, ਜਿੱਥੇ ਉਸ ਦੇ ਰਿਸ਼ਤੇਦਾਰਾਂ ਦੇ ਆਉਣ ’ਤੇ ਪੋਸਟਮਾਰਟਮ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ, ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਪਿੰਡ ਠੱਠੀ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਸੌਂਪੀਆਂ ਘਰਾਂ ਦੀਆਂ ਰਜਿਸਟਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।