ਖੇਡ ਉਦਯੋਗ ਸੰਘ ਪੰਜਾਬ ਦੀ ਸੰਘਰਸ਼ ਕਮੇਟੀ ਵਲੋਂ ਪੰਜਾਬ ਦੀ ਚੜ੍ਹਦੀ ਕਲਾ ਤੇ ਅਮਨ-ਸ਼ਾਂਤੀ ਲਈ ਅਰਦਾਸ
ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਖੇਡ ਉਦਯੋਗ ਸੰਘ ਪੰਜਾਬ ਦੀ ਸੰਘਰਸ਼ ਕਮੇਟੀ ਦੇ ਮੈਂਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰਾ ਵਿਖੇ ਨਤਮਸਤਕ ਹੋਣ ਤੇ ਅਰਦਾਸ ਕਰਨ ਲਈ ਪਹੁੰਚੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਖੇਡ ਉਦਯੋਗ ਸੰਘ ਪੰਜਾਬ ਦੇ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਤੇ ਰਮੇਸ਼ ਆਨੰਦ ਦੀ ਅਗਵਾਈ ਹੇਠ ਪੰਜਾਬ ਦੀ ਚੜ੍ਹਦੀ ਕਲਾ ਅਤੇ ਅਮਨ-ਸ਼ਾਂਤੀ ਲਈ ਅਰਦਾਸ ਕੀਤੀ ਗਈ।
ਜਲੰਧਰ, 17 ਅਕਤੂਬਰ (ਜਤਿੰਦਰ ਪੰਮੀ)-ਖੇਡ ਉਦਯੋਗ ਸੰਘ ਪੰਜਾਬ ਦੀ ਸੰਘਰਸ਼ ਕਮੇਟੀ ਦੇ ਮੈਂਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਮਾਤਾ ਭੱਦਰਕਾਲੀ ਮੰਦਰ ਸ਼ੇਖੂਪੁਰਾ ਵਿਖੇ ਨਤਮਸਤਕ ਹੋਣ ਤੇ ਅਰਦਾਸ ਕਰਨ ਲਈ ਪਹੁੰਚੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਖੇਡ ਉਦਯੋਗ ਸੰਘ ਪੰਜਾਬ ਦੇ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਤੇ ਰਮੇਸ਼ ਆਨੰਦ ਦੀ ਅਗਵਾਈ ਹੇਠ ਪੰਜਾਬ ਦੀ ਚੜ੍ਹਦੀ ਕਲਾ ਅਤੇ ਅਮਨ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਮਹਾਨ ਧਾਰਮਿਕ ਅਸਥਾਨ ਵਿਖੇ ਅਰਦਾਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਉਪਰੰਤ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਕਪੂਰਥਲਾ ਦੇ ਸ਼ੇਖੂਪੁਰਾ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਭੱਦਰਕਾਲੀ ਮੰਦਰ ਵਿਖੇ ਨਤਮਸਤਕ ਹੋਏ। ਦੋਵਾਂ ਧਾਰਮਿਕ ਅਸਥਾਨਾਂ ‘ਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਵਿਪਨ ਪ੍ਰਿੰਜਾ, ਸ਼ਾਮ ਸੁੰਦਰ ਮਹਾਜਨ, ਪ੍ਰੇਮ ਉੱਪਲ, ਸੰਦੀਪ ਗਾਂਧੀ, ਅਰਵਿੰਦ ਖੰਨਾ, ਸੰਜੇ ਮਹਿੰਦਰੱਤਾ, ਰਜਿੰਦਰ ਚਤਰਥ, ਬਾਲ ਕ੍ਰਿਸ਼ਨ, ਨੰਦ ਕਿਸ਼ੋਰ ਸਭਰਵਾਲ, ਗੌਰਵ ਸਲਗੋਤਰਾ, ਸਾਹਿਲ ਬੇਦੀ, ਪ੍ਰਸ਼ਾਂਤ ਚਤਰਥ, ਰਾਜੀਵ ਮਹਾਜਨ, ਨਵੀਨ ਪੁਰੀ, ਅਸ਼ੋਕ ਕਾਰਿਆ, ਸੰਜੀਵ ਮਹਾਜਨ, ਰਾਜੀਵ ਜੋਸ਼ੀ, ਸਰਬਜੀਤ ਸਿੰਘ ਸਚਦੇਵਾ, ਰੋਹਿਤ ਗੁਪਤਾ, ਨੀਟੂ ਮਹਾਜਨ, ਸ਼ਾਮ ਸ਼ਰਮਾ, ਜਤਿੰਦਰ ਦੱਤਾ, ਮੁਕੇਸ਼ ਕਪੂਰ ਸਮੇਤ ਸੰਘਰਸ਼ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।