17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫੋਰਟਿਸ ਜਲੰਧਰ ਦੇ ਡਾਕਟਰਾਂ ਨੇ ਗਰਦਨ ’ਤੇ ਜਾਨਲੇਵਾ ਸੱਟ ਲੱਗਣ ਤੋਂ ਬਾਅਦ ਜ਼ਿੰਦਗੀ ਲਈ ਜੂਝ ਰਹੀ 20 ਸਾਲਾ ਲੜਕੀ ਦੀ ਜਾਨ ਬਚਾਈ

ਜਲੰਧਰ, 16 ਅਕਤੂਬਰ (ਐੱਮ. ਐੱਸ.

ਡਾ. ਮਨਦੀਪ ਸਿੰਘ ਅਤੇ ਡਾ. ਅਮਿਤ ਗੁਪਤਾ ਜਾਣਕਾਰੀ ਦਿੰਦੇ ਹੋਏ। ਤਸਵੀਰਾਂ : ਮੁਨੀਸ਼ 17-10-2026
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)-ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ’ਚ ਗਰਦਨ ’ਤੇ ਲੱਗੀ ਗੰਭੀਰ ਸੱਟ ਕਾਰਨ ਜ਼ਿੰਦਗੀ ਲਈ ਜੂਝ ਰਹੀ 20 ਸਾਲਾ ਲੜਕੀ ਦੀ ਫੋਰਟਿਸ ਹਸਪਤਾਲ, ਜਲੰਧਰ ਦੇ ਡਾਕਟਰਾਂ ਨੇ ਸਫ਼ਲਤਾਪੂਰਵਕ ਜਾਨ ਬਚਾਈ ਹੈ। ਡਾ. ਮਨਦੀਪ ਸਿੰਘ, ਮੁਖੀ- ਐਮਰਜੈਂਸੀ ਮੈਡੀਸਨ ਨੇ ਜਾਣਕਾਰੀ ਦਿੱਤੀ ਕਿ ਘਟਨਾ ਤੋਂ ਲਗਭਗ 50 ਮਿੰਟਾਂ ਦੇ ਅੰਦਰ ਲੜਕੀ ਨੂੰ ਸਿੱਧਾ ਹਸਪਤਾਲ ਲਿਆਂਦਾ ਗਿਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮਰੀਜ਼ ਦੀ ਸਾਹ ਦੀ ਨਾਲੀ ਖੁਲ੍ਹੇ ਜ਼ਖ਼ਮ ਕਾਰਨ ਪ੍ਰਭਾਵਿਤ ਹੋਈ ਸੀ, ਇਸ ’ਚ ਖ਼ੂਨ ਭਰ ਰਿਹਾ ਸੀ ਅਤੇ ਸਰੀਰ ’ਚ ਆਕਸੀਜਨ ਦਾ ਪੱਧਰ ਖ਼ਤਰਨਾਕ ਹੱਦ ਤੱਕ ਘੱਟ ਸੀ। ਸ਼ੁਰੂਆਤੀ ਕੋਸ਼ਿਸ਼ ਦੌਰਾਨ ਮਰੀਜ਼ ਦੇ ਕੁਦਰਤੀ ਤਰੀਕੇ ਨਾਲ ਸਾਹ ਲੈਣ ਦੀ ਪ੍ਰਕਿਰਿਆ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਦੀ ਟੀਮ ਨੇ ਇਕੋ ਸਮੇਂ ਇੰਟਿਊਬੇਸ਼ਨ ਅਤੇ ਸਰਜਰੀ ਰਾਹੀਂ ਸਾਹ ਲੈਣ ਦਾ ਰਸਤਾ ਬਣਾਉਣ ਦੀ ਤਿਆਰੀ ਕੀਤੀ। ਇਸ ਨਾਲ ਉਨ੍ਹਾਂ ਹਰ ਪੜਾਅ ’ਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ। ਡਾ. ਅਮਿਤ ਗੁਪਤਾ, ਸੀਨੀਅਰ ਕੰਸਲਟੈਂਟ ਈ.ਐੱਨ.ਟੀ. ਨੇ ਕਿਹਾ ਕਿ, “ਗਰਦਨ ਦੀਆਂ ਅਜਿਹੀਆਂ ਸੱਟਾਂ, ਜਿਨ੍ਹਾਂ ਨਾਲ ਸਾਹ ਦੀ ਨਾਲੀ ’ਚ ਛੇਕ ਹੋ ਜਾਂਦਾ ਹੈ, ਅਚਾਨਕ ਗੰਭੀਰ ਸਥਿਤੀ ਪੈਦਾ ਹੋਣ ਦਾ ਖ਼ਤਰਾ ਰੱਖਦੀਆਂ ਹਨ। ਇਸ ਲਈ ਜਲਦੀ ਸਰਜੀਕਲ ਇੰਟਰਵੇਂਸ਼ਨ ਬਹੁਤ ਜ਼ਰੂਰੀ ਹੁੰਦੀ ਹੈ। ਸਾਹ ਲੈਣ ਦਾ ਰਸਤਾ ਸੁਰੱਖਿਅਤ ਕਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਜ਼ਖ਼ਮ ਦੀ ਜਾਂਚ ਕੀਤੀ, ਸੱਟ ਦੀ ਗੰਭੀਰਤਾ ਅਤੇ ਇਸ ਦੇ ਫੈਲਾਅ ਦੀ ਪੁਸ਼ਟੀ ਕੀਤੀ ਅਤੇ ਟ੍ਰੈਕਿਓਸਟੋਮੀ ਕੀਤੀ। ਇਹ ਮਾਮਲਾ ਦਰਸਾਉਂਦਾ ਹੈ ਕਿ ਐਮਰਜੈਂਸੀ ਅਤੇ ਸਰਜੀਕਲ ਟੀਮਾਂ ਵਿਚਕਾਰ ਨੇੜਲੇ ਤਾਲਮੇਲ ਨਾਲ ਬੇਮਿਸਾਲ ਸਾਂਝ ਅਤੇ ਸਟੀਕਤਾ ਨਾਲ ਇਲਾਜ ਕਰਨਾ ਸੰਭਵ ਹੈ।” ਡਾ. ਅੰਕੁਸ਼ ਮਹਿਤਾ, ਫੈਸਿਲਿਟੀ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਟੀਮਾਂ ਵਲੋਂ ਤੇਜ਼ੀ ਨਾਲ ਫ਼ੈਸਲੇ ਲੈਣ ਅਤੇ ਨਿਰੰਤਰ ਬਣੇ ਰਹਿਣ ਵਾਲੇ ਆਪਸੀ ਤਾਲਮੇਲ ’ਤੇ ਮਾਣ ਹੈ, ਜਿਸ ਨੇ ਮਰੀਜ਼ ਨੂੰ ਨਵਾਂ ਜੀਵਨ ਦਿੱਤਾ ।
ਪਿਛਲੀ ਖ਼ਬਰ ਦੋਆਬਾ ਕਾਲਜ ਵਿਖੇ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ-ਦੀਪਕ ਬਾਲੀ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਮੋਹਿੰਦਰ ਭਗਤ ਨੇ ਜ਼ਿਲ੍ਹਾ ਪੱਧਰੀ ‘ਸਾਡੇ ਬਜ਼ੁਰਗ ਸਾਡਾ ਮਾਣ’ ਸਮਾਗਮ ’ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।