10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਕੁਲਬੀਰ ਜ਼ੀਰਾ ਤੇ ਡਾ. ਦਾਹੀਆ ਪਹੁੰਚੇ

ਮਲਸੀਆਂ, 9 ਨਵੰਬਰ (ਦਲਜੀਤ ਸਿੰਘ ਸਚਦੇਵਾ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਚਚੇਰੇ ਭਰਾ ਅਤੇ ਖਹਿਰਾ ਫਾਰਮ ਐਂਡ ਰਿਜ਼ੋਰਟ, ਨਕੋਦਰ ਰੋਡ ਮਲਸੀਆਂ ਦੇ ਮਾਲਕ ਸੰਦੀਪ ਸਿੰਘ ਸ਼ੇਰੋਵਾਲੀਆ ਤੇ ਜਗਮਿੰਦਰ ਸਿੰਘ ਸ਼ੇਰੋਵਾਲੀਆ ਯੂ. ਐੱਸ.

ਅਜੀਤ ਡੈਸਕ 10-11-2026
ਮਲਸੀਆਂ, 9 ਨਵੰਬਰ (ਦਲਜੀਤ ਸਿੰਘ ਸਚਦੇਵਾ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਚਚੇਰੇ ਭਰਾ ਅਤੇ ਖਹਿਰਾ ਫਾਰਮ ਐਂਡ ਰਿਜ਼ੋਰਟ, ਨਕੋਦਰ ਰੋਡ ਮਲਸੀਆਂ ਦੇ ਮਾਲਕ ਸੰਦੀਪ ਸਿੰਘ ਸ਼ੇਰੋਵਾਲੀਆ ਤੇ ਜਗਮਿੰਦਰ ਸਿੰਘ ਸ਼ੇਰੋਵਾਲੀਆ ਯੂ.ਐੱਸ.ਏ ਦੇ ਪਿਤਾ ਹੀਰਾ ਸਿੰਘ ਸ਼ੇਰੋਵਾਲੀਆ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ, ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਨਕੋਦਰ ਹਲਕੇ ਦੇ ਕਾਂਗਰਸੀ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਉਨ੍ਹਾਂ ਦੇ ਗ੍ਰਹਿ ਪੱਤੀ ਸਾਹਲਾ ਨਗਰ ਮਲਸੀਆਂ ਵਿਖੇ ਪਹੁੰਚੇ। ਇਸ ਮੌਕੇ ਪਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹੀਰਾ ਸਿੰਘ ਸ਼ੇਰੋਵਾਲੀਆ ਦੇ ਅਕਾਲ ਚਲਾਣੇ ਨਾਲ ਸ਼ੇਰੋਵਾਲੀਆ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। । ਇਸ ਦੁੱਖ ਦੀ ਘੜੀ ’ਚ ਸਮੁੱਚੀ ਕਾਂਗਰਸ ਪਾਰਟੀ ਸ਼ੇਰੋਵਾਲੀਆ ਪਰਿਵਾਰ ਦੇ ਨਾਲ ਡਟ ਕੇ ਖੜ੍ਹੀ ਹੈ। ਇਸ ਤੋਂ ਇਲਾਵਾ ਕੁੁਲਬੀਰ ਸਿੰਘ ਜ਼ੀਰਾ ਦੇ ਨਾਲ ਆਏ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਤਰਨਤਾਰਨ ਸਾਹਿਬ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਏ.ਬੀ.ਟੀ.ਸੀ ਬੱਸ ਟਰਾਂਸਪੋਰਟ ਦੇ ਮਾਲਕ ਅੰਗਰੇਜ ਸਿੰਘ ਖਹਿਰਾ ਤੇ ਕਾਬਲ ਸਿੰਘ ਵਲੋਂ ਵੀ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਅਟਾਰਨੀ ਅੰਮ੍ਰਿਤਸਰ, ਸਰਬਜੀਤ ਸਿੰਘ ਗਿੱਲ, ਅਜਮੇਰ ਸਿੰਘ ਖ਼ਾਲਸਾ ਸ਼ੇਰੋਵਾਲੀਆ ਉੱਘੇ ਕਾਰੋਬਾਰੀ, ਅਸ਼ਵਿੰਦਰਪਾਲ ਸਿੰਘ (ਨੀਟੂ) ਸ਼ੇਰੋਵਾਲੀਆ ਸਾਬਕਾ ਚੇਅਰਮੈਨ, ਬਲਰਾਜ ਸਿੰਘ ਸ਼ੇਰੋਵਾਲੀਆ, ਸੁਰਿੰਦਰ ਸਿੰਘ ਮਾਨ, ਧਰਮਵੀਰ ਸਿੰਘ ਸ਼ੇਰੋਵਾਲੀਆ, ਸੰਤੋਖ ਸਿੰਘ ਸ਼ੇਰੋਵਾਲੀਆ, ਗੁਰਿੰਦਰ ਸਿੰਘ ਬਹੁਗੁਣ ਪ੍ਰਧਾਨ ਸੋਸ਼ਲ ਮੀਡੀਆ ਸੈੱਲ ਕਾਂਗਰਸ, ਸੋਨੂੰ ਕੰਗ ਪੀ.ਏ, ਮਨਦੀਪ ਸਿੰਘ ਕਾਂਗਣਾ ਉੱਘੇ ਕਿਸਾਨ, ਚੈਂਚਲ ਸਿੰਘ ਮਾਲੂਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਜੰਡਿਆਲਾ ’ਚ ਦੀਵਾਲੀ ਮੌਕੇ ਕਰਵਾਏ ਰੰਗੋਲੀ ਮੁਕਾਬਲੇ ਅਗਲੀ ਖ਼ਬਰ ਮਹਿਤਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸੰਮੇਲਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।